ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਕੁਝ ਹਫਤਿਆਂ ਤੋਂ ਸਿਟੀ ਨੇ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਬਣਾਉਣ ਲਈ ਸਹੀ ਫੈਸਲੇ ਦੇਣ ਅਤੇ ਸਹੀ ਭਾਈਵਾਲਾਂ ਨੂੰ ਸੁਰੱਖਿਅਤ ਕਰਨ ਦੀਆਂ ਨੀਹਾਂ ਰੱਖਣ ਵਿਚ ਵਾਧਾ ਕੀਤਾ ਹੈ। ਸਟਾਫ ਨੇ ਇਕਨੌਮਿਕ ਡਿਵੈਲਮੈਂਟ ਕਮੇਟੀ ਨੂੰ ਯੂਨੀਵਰਸਿਟੀ ਦੀ ਕਾਰਜ ਯੋਜਨਾ ਬਾਰੇ ਵਿਚ ਹੋ ਰਹੀ ਉਨਤੀ ਬਾਰੇ ਦੱਸਿਆ। ਸਿਟੀ ਸਟਾਫ ਨੇ ਉਹਨਾਂ ਤੱਥਾਂ ਨੂੰ ਸਮਝਣ ਲਈ ਕਈ ਮਿਊਂਸਪੈਲਟੀਜ਼ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਤੱਥਾਂ ਬਾਰੇ ਭਾਈਚਾਰਿਆਂ ਨੇ ਆਪਣਾ ਖੁਦ ਦਾ ਯੂਨੀਵਰਸਿਟੀ ਕੈਂਪਸ ਸਥਾਪਿਤ ਕਰਨ ਲਈ ਜਾਣਕਾਰੀ ਪ੍ਰਾਪਤ ਕੀਤੀ ਸੀ। ਆਉਣ ਵਾਲੇ ਹਫਤਿਆਂ ਵਿਚ ਅਲਗੋਮਾ ਯੂਨੀਵਰਸਿਟੀ ਅਤੇ ਸ਼ੈਰੀਡਨ ਕਾਲਜ ਨਾਲ ਮੀਟਿੰਗਾਂ ਤੈਅ ਕੀਤੀਆਂ ਗਈਆਂ ਹਨ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਬਰੈਂਪਟਨ ਦੇ ਇਨ੍ਹਾਂ ਮਹੱਤਵਪੂਰਨ ਸੰਸਥਾਨਾਂ ਨੂੰ ਇਕ ਨਵੀਂ ਯੂਨੀਵਰਸਿਟੀ ਨਾਲ ਕਿਵੇਂ ਜੋੜਿਆ ਜਾਵੇਗਾ। ਉਚ ਕੁਸ਼ਲ ਕਾਰਜਬਲ ਮਾਹਰ ਪੈਨਲ ਦੇ ਮੁਖੀ ਸ਼ੈਨ ਕੋਨਵੋ ਨੇ ਸਿਟੀ ਹਾਲ ਵਿਖੇ ਇਕ ਦੁਪਹਿਰ ਬਿਤਾਈ ਤਾਂ ਜੋ ਉਹ ਸੂਬੇ ਦੀਆਂ ਉਮੀਦਾਂ ਅਤੇ ਟੀਚਿਆਂ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਵਿਚ ਸਿਟੀ ਦੀ ਮੱਦਦ ਕਰ ਸਕਣ। ਇਕਨੌਮਿਕ ਡਿਵੈਲਮੈਂਟ ਸਟਾਫ ਨੇ ਬਰੈਂਪਟਨ ਦੇ ਮੁੱਖ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹ ਅਜਿਹੀਆਂ ਮੁਲਾਕਾਤਾਂ ਜਾਰੀ ਰੱਖੇਗਾ। ਲਿੰਡਾ ਜੈਫਰੀ ਨੇ ਕਿਹਾ ਕਿ ਸਹੀ ਯੂਨੀਵਰਸਿਟੀ ਭਾਈਵਾਲ ਸਿਟੀ ਦੇ ਭਵਿੱਖ ਵਾਧੇ ਲਈ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਊਂਸਲ ਅਜਿਹੇ ਸਹੀ ਯੂਨੀਵਰਸਿਟੀ ਭਾਈਂਵਾਲ ਦੀ ਪਛਾਣ ਕਰਨ ਅਤੇ ਉਸ ਨੂੰ ਆਕਰਸ਼ਿਤ ਕਰਨ ਦੇ ਸਾਡੇ ਟੀਚੇ ਵਿਚ ਸਾਡੇ ਨਾਲ ਹੈ, ਜੋ ਭਵਿੱਖੀ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਰੈਂਪਟਨ ਦੇ ਮੌਜੂਦਾ ਪੋਸਟ ਸੈਕੰਡਰੀ ਸੰਸਥਾਨਾਂ, ਸਾਡੇ ਸਥਾਨਕ ਕਾਰੋਬਾਰੀ ਭਾਈਚਾਰੇ ਅਤੇ ਨਿਵਾਸੀਆਂ ਦੀਆਂ ਤਾਕਤਾਂ ‘ਤੇ ਧਨ ਦੀ ਵਰਤੋਂ ਕਰੇਗਾ। ਹੋਰ ਜਾਣਕਾਰੀ ਲੈਣ ਲਈ www.brampton.ca ‘ਤੇ ਜਾਓ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …