Breaking News
Home / ਹਫ਼ਤਾਵਾਰੀ ਫੇਰੀ / ਮੁਸੀਬਤ : ਕਾਸਟ ਆਫ ਲਿਵਿੰਗ ‘ਚ 33 ਫੀਸਦੀ ਦਾ ਇਜਾਫਾ

ਮੁਸੀਬਤ : ਕਾਸਟ ਆਫ ਲਿਵਿੰਗ ‘ਚ 33 ਫੀਸਦੀ ਦਾ ਇਜਾਫਾ

ਬ੍ਰਿਟੇਨ ‘ਚ ਭਾਰਤੀ ਵਿਦਿਆਰਥੀਆਂ ‘ਤੇ ਮਹਿੰਗਾਈ ਦੀ ਮਾਰ, ਸਲਾਨਾ ਖਰਚ 5 ਲੱਖ ਰੁਪਏ ਤੱਕ ਵਧਿਆ
ਨਵੀਂ ਦਿੱਲੀ : ਬ੍ਰਿਟੇਨ ‘ਚ ਮਹਿੰਗਾਈ ਦੀ ਮਾਰ ਦੇ ਕਾਰਨ ਭਾਰਤੀ ਵਿਦਿਆਰਥੀਆਂ ਦਾ ਬਜਟ ਵਿਗੜ ਰਿਹਾ ਹੈ। ਕਾਸਟ ਆਫ ਲਿਵਿੰਗ ਵਿਚ 25 ਫੀਸਦੀ ਤੱਕ ਇਜਾਫੇ ਦੇ ਕਾਰਨ ਹਰੇਕ ਵਿਦਿਆਰਥੀ ਦਾ ਸਲਾਨਾ ਖਰਚ ਕਰੀਬ 5 ਲੱਖ ਰੁਪਏ ਤੱਕ ਵਧ ਗਿਆ ਹੈ। ਬ੍ਰਿਟੇਨ ਵਿਚ ਪੜ੍ਹਨ ਵਾਲੇ ਕਰੀਬ 2 ਲੱਖ ਭਾਰਤੀ ਵਿਦਿਆਰਥੀਆਂ ਨੂੰ ਸਲਾਨਾ ਔਸਤ 15 ਲੱਖ ਦੀ ਜਗ੍ਹਾ ਹੁਣ 20 ਲੱਖ ਰੁਪਏ ਖਰਚ ਕਰਨੇ ਪੈ ਰਹੇ ਹਨ। ਬ੍ਰਿਟੇਨ ਵਿਚ ਕਾਸਟ ਆਫ ਲਿਵਿੰਗ ਵਿਚ ਸਭ ਤੋਂ ਜ਼ਿਆਦਾ ਖਰਚਾ ਕਿਰਾਏ ‘ਚ ਵਧਿਆ ਹੈ। ਵਿਦਿਆਰਥੀ ਏਕੋਮੋਡੇਸ਼ਨ ‘ਚ ਇਕ ਸਾਲ ਦੇ ਦੌਰਾਨ ਕਰੀਬ 20 ਫੀਸਦੀ ਤੱਕ ਇਜਾਫਾ ਹੋਇਆ ਹੈ।
ਬ੍ਰਿਟੇਨ ਵਿਚ ਰਹਿਣ ਵਾਲੇ ਔਸਤ ਵਿਦਿਆਰਥੀ ਦੇ ਸਲਾਨਾ ਖਰਚ ਦਾ ਵੱਡਾ ਹਿੱਸਾ ਕਿਰਾਏ ਦਾ ਹੁੰਦਾ ਹੈ। ਇਸ ਸਭ ਦੇ ਵਿਚਾਲੇ ਬ੍ਰਿਟਿਸ਼ ਵਿੱਤ ਮੰਤਰਾਲੇ ਨੇ 2025 ਦੇ ਲਈ ਮਹਿੰਗਾਈ ਦਰ ‘ਚ 8 ਫੀਸਦੀ ਦੇ ਵਾਧੇ ਦੀ ਸ਼ੰਕਾ ਜਤਾਈ ਹੈ। ਅਜਿਹੇ ਵਿਚ ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਲਈ ਆਪਣੇ ਵਾਲੇ ਸਮੇਂ ਹੋਰ ਮੁਸ਼ਕਲਾਂ ਆਉਣ ਵਾਲੀਆਂ ਹਨ।
ਅਗਲੇ ਸਾਲ ਵਿਦਿਆਰਥੀਆਂ ਦੇ ਲਈ ਦੋ ਹੋਰ ਮੁਸ਼ਕਲਾਂ : 1 ਮਿਨੀਮਮ ਬੈਲੈਂਸ : ਵਿਦਿਆਰਥੀ ਵੀਜ਼ਾ ਦੇ ਲਈ ਜਨਵਰੀ ਤੋਂ ਮਿਨੀਮਮ ਬੈਲੈਂਸ ਦੀ ਜ਼ਰੂਰਤ ਵਧੇਗੀ। ਹੁਣ 10 ਲੱਖ 5 ਹਜ਼ਾਰ ਹੈ, ਜੋ ਵਧ ਕੇ 11 ਲੱਖ 70 ਹਜ਼ਾਰ ਹੋ ਜਾਵੇਗੀ। ਮਿਨੀਮਮ ਬੈਲੈਂਸ ਉਹ ਰਾਸ਼ੀ ਹੁੰਦੀ ਹੈ, ਜੋ ਵਿਦਿਆਰਥੀ ਨੂੰ ਆਪਣੇ ਖਾਤੇ ਵਿਚ ਰੱਖਣੀ ਜ਼ਰੂਰੀ ਹੁੰਦੀ ਹੈ।
2. ਫੀਸ ਵਾਧਾ : ਆਕਸਫੋਰਡ, ਮੈਨਚੈਸਟਰ, ਬ੍ਰਿਸਟਲ, ਬਰਮਿੰਘਮ ਯੂਨੀਵਰਸਿਟੀ 2025 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਵਿਚ 5 ਫੀਸਦੀ ਤੋਂ 10 ਫੀਸਦੀ ਵਾਧਾ ਕਰੇਗੀ।
ਰਿਹਾਇਸ਼ ‘ਤੇ ਸਭ ਤੋਂ ਜ਼ਿਆਦਾ ਖਰਚਾ : 2023 ਵਿਚ ਰਿਹਾਇਸ਼ ‘ਤੇ ਖਰਚਾ 7 ਤੋਂ 9 ਲੱਖ ਰੁਪਏ ਸੀ, ਜੋ 2024 ਵਿਚ 8 ਤੋਂ 12 ਲੱਖ ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਹੋਰ ਖਰਚਾ 2023 ਵਿਚ 5 ਤੋਂ 6 ਲੱਖ ਰੁਪਏ ਸੀ ਜੋ ਹੁਣ 2024 ਵਿਚ 7 ਤੋਂ 8 ਲੱਖ ਰੁਪਏ ਹੋ ਜਾਵੇਗਾ।
ਕੁਝ ਯੂਨੀਵਰਸਿਟੀਆਂ ਮੁਫਤ ਨਾਸ਼ਤਾ-ਲੰਚ ਦੇ ਕੂਪਨ ਦੇ ਰਹੀਆਂ
ਕਈ ਯੂਨੀਵਰਸਿਟੀਆਂ ਨੇ ਸਹਾਇਤਾ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਆਫ ਵੈਸਟ ਸਕਾਟਲੈਂਡ ਅਤੇ ਯੂਨੀਵਰਸਿਟੀ ਆਫ ਰੀਡਿੰਗ ਨੇ ਮੁਫਤ ਬਰੇਕਫਾਸਟ ਅਤੇ ਲੰਚ ਕੂਪਨ ਸ਼ੁਰੂ ਕੀਤੇ ਹਨ। ਇਸਦੇ ਲਈ ਇਨਰੋਲਮੈਂਟ ਕਰਾਉਣ ਵਾਲਿਆਂ ਵਿਚ ਕਰੀਬ 15 ਫੀਸਦੀ ਭਾਰਤੀ ਵਿਦਿਆਰਥੀ ਹਨ। ਬ੍ਰਿਟੇਨ ਦੀਆਂ 15 ਹੋਰ ਯੂਨੀਵਰਸਿਟੀਆਂ ਨੇ ਰਿਸ਼ੀ ਸੂਨਕ ਸਰਕਾਰ ਕੋਲੋਂ ਐਮਰਜੈਂਸੀ ਫੰਡ ਨਾਲ ਫੂਡ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਮੱਦਦ ਮੰਗੀ ਹੈ।

 

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …