Breaking News
Home / ਮੁੱਖ ਲੇਖ / ਭਾਰਤ-ਪਾਕਿਵਿਚਾਲੇ ਮਿੱਤਰਤਾ ਦਾ ਪੁਲ ਬਣਸਕਦਾ ਹੈ ਕਰਤਾਰਪੁਰ ਦਾਲਾਂਘਾ

ਭਾਰਤ-ਪਾਕਿਵਿਚਾਲੇ ਮਿੱਤਰਤਾ ਦਾ ਪੁਲ ਬਣਸਕਦਾ ਹੈ ਕਰਤਾਰਪੁਰ ਦਾਲਾਂਘਾ

ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਪਾਕਿਸਤਾਨ ‘ਚ ਸੱਤਾ ਤਬਦੀਲੀ ਤੋਂ ਬਾਅਦਨਵੇਂ ਪ੍ਰਧਾਨਮੰਤਰੀਇਮਰਾਨਖ਼ਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਮੂਲੀਅਤਕਰਕੇ ਪਰਤੇ ਪੰਜਾਬ ਦੇ ਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਵਲੋਂ ‘ਕਰਤਾਰਪੁਰ ਦਾਲਾਂਘਾਖੋਲ੍ਹਣ’ਦੀਸੰਭਾਵਨਾਜਤਾਈ ਗਈ ਹੈ।ਅਗਲੇ ਸਾਲਮਨਾਏ ਜਾ ਰਹੇ ਪਹਿਲੀਪਾਤਿਸ਼ਾਹੀਸ੍ਰੀ ਗੁਰੂ ਨਾਨਕਦੇਵ ਜੀ ਦੇ 550 ਸਾਲਾਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਕਰਤਾਰਪੁਰ ਦਾਲਾਂਘਾਖੋਲ੍ਹਣਲਈਪਾਕਿਸਤਾਨ ਦੇ ਫ਼ੌਜ ਮੁਖੀ ਜਨਰਲਕਮਰਜਾਵੇਦਬਾਜਵਾ ਨੇ ਸੰਕੇਤ ਦਿੱਤੇ ਸਨ। ਇਸ ਤੋਂ ਬਾਅਦਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਵੀਭਾਰਤਦੀਵਿਦੇਸ਼ਮੰਤਰੀਸ੍ਰੀਮਤੀਸੁਸ਼ਮਾਸਵਰਾਜ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕਦੇਵ ਜੀ ਦੇ 550 ਸਾਲਾਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰਦਾਲਾਂਘਾਖੋਲ੍ਹਣਲਈ ਨਿੱਜੀ ਦਖ਼ਲਦੀ ਮੰਗ ਕੀਤੀਹੈ।
ਇਸ ਤੋਂ ਪਹਿਲਾਂ ਵੀਅਨੇਕਾਂ ਵਾਰਭਾਰਤ-ਪਾਕਿਸਤਾਨਵਿਚਾਲੇ ਕਰਤਾਰਪੁਰ ਦੇ ਲਾਂਘੇ ਲਈ ਹਾਂ-ਪੱਖੀ ਹੁੰਗਾਰੇ ਮਿਲਦੇ ਰਹੇ ਹਨ, ਪਰਦੋਵਾਂ ਦੇਸ਼ਾਂ ਦਾਕੂਟਨੀਤਕਨਜ਼ਰੀਆ ਸਪੱਸ਼ਟ ਨਾਹੋਣਕਰਕੇ ਕਰਤਾਰਪੁਰ ਦਾਲਾਂਘਾਖੋਲ੍ਹਣਦੀਤਜਵੀਜ਼ ਨੂੰ ਅਮਲੀਜਾਮਾਨਹੀਂ ਪਹਿਨਾਇਆ ਜਾ ਸਕਿਆ। ਪਰ ਹੁਣ ਉਮੀਦ ਬੱਝੀ ਹੈ ਕਿ ਪਹਿਲੀਪਾਤਿਸ਼ਾਹੀਦਾ 550 ਸਾਲਾਪ੍ਰਕਾਸ਼ ਪੁਰਬ, ਜੋ ਕਿ ਭਾਰਤਅਤੇ ਪਾਕਿਸਤਾਨ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਹਰਸ਼ੋ-ਹੁਲਾਸ ਨਾਲ ਮਨਾਉਣ ਦੇ ਇਰਾਦੇ ਰੱਖਦੀਆਂ ਹਨ, ਇਕ ਅਜਿਹਾ ਸਬੱਬ ਬਣਸਕਦਾ ਹੈ, ਜਿਸ ਦੌਰਾਨ ਭਾਰਤਅਤੇ ਪਾਕਿਸਤਾਨ ਕਰਤਾਰਪੁਰ ਦਾਲਾਂਘਾਖੋਲ੍ਹਣਲਈਸਿਧਾਂਤਕ ਤੌਰ ‘ਤੇ ਸਹਿਮਤ ਹੋ ਸਕਦੇ ਹਨ।ਭਾਰਤ-ਪਾਕਿ ਸਰਹੱਦ ਦੇ ਐਨਨਾਲਪਾਕਿਸਤਾਨਵਾਲੇ ਪਾਸੇ ਸਥਿਤਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬਸਿਰਫ਼ ਸਿੱਖਾਂ ਦਾ ਹੀ ਉੱਚ ਧਾਰਮਿਕਸਥਾਨਨਹੀਂ, ਬਲਕਿਹਿੰਦੂ, ਮੁਸਲਮਾਨਾਂ ਲਈਵੀਸਦੀਆਂ ਤੋਂ ਅਕੀਦਤਦਾ ਕੇਂਦਰਰਿਹਾਹੈ। ਸਿੱਖ ਧਰਮ ਦੇ ਬਾਨੀਸ੍ਰੀ ਗੁਰੂ ਨਾਨਕਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ ਕਰਤਾਰਪੁਰ ਸਾਹਿਬਵਿਖੇ ਬਿਤਾਏ, ਜਿੱਥੇ ਉਨ੍ਹਾਂ ਨੇ ਹਿੰਦੂਅਤੇ ਮੁਸਲਮਾਨ ਭਾਈਚਾਰਿਆਂ ਨੂੰ ਬਿਨ੍ਹਾਂ ਕਿਸੇ ਵਰਨ-ਵਿਤਕਰੇ ਦੇ ਪ੍ਰਮਾਰਥਕਗਿਆਨਵੰਡਿਆਅਤੇ ਇਸੇ ਹੀ ਮੁਕੱਦਸ ਧਰਤੀ’ਤੇ ਗੁਰੂ ਸਾਹਿਬ ਨੇ ਖੇਤੀਕਰਕੇ ਮਨੁੱਖਤਾ ਨੂੰ ‘ਕਿਰਤਕਰੋ, ਨਾਮਜਪੋ, ਵੰਡ ਛਕੋ’ ਦਾ ਉਪਦੇਸ਼ ਦਿੱਤਾ। ਭਾਈਕਾਨ੍ਹ ਸਿੰਘ ਨਾਭਾਦੀਰਚਨਾ’ਮਹਾਨਕੋਸ਼’ ਅਨੁਸਾਰ, ‘ਜ਼ਿਲ੍ਹਾ ਗੁਰਦਾਸਪੁਰ, ਤਸੀਲਸ਼ਕਰਗੜ੍ਹ ਵਿਚ ਗੁਰੂ ਨਾਨਕਦੇਵਦਾਸੰਮਤ 1561 ਵਿਚਵਸਾਇਆ ਇਕ ਨਗਰ, ਜਿਸ ਥਾਂ ਦੇਸ਼ਦੇਸ਼ਾਂਤਰਾਂ ਵਿਚ ਸਿੱਖ ਧਰਮਦਾ ਉਪਦੇਸ਼ ਕਰਨ ਪਿੱਛੋਂ ਜਗਤ ਗੁਰੂ ਨੇ ਸੰਮਤ 1579 ਵਿਚਰਿਹਾਇਸ਼ਕੀਤੀ।’ਸ੍ਰੀ ਗੁਰੂ ਨਾਨਕਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ 1522 ਈਸਵੀ ‘ਚ ਕਰਤਾਰਪੁਰ ਸਾਹਿਬ ਆ ਕੇ ਪੱਕਾ ਵਾਸਾਕਰਲਿਆਅਤੇ ਉਨ੍ਹਾਂ ਇੱਥੇ ਰਹਿ ਕੇ ਖੇਤੀਕਰਨੀ ਸ਼ੁਰੂ ਕੀਤੀ। ਇਸ ਸ਼ਹਿਰ ਨੂੰ ਵਸਾਉਣ ‘ਚ ਅਜਿੱਤਾ ਜੀ ਨੇ ਮੁੱਢਲਾ ਉੱਦਮ ਕੀਤਾਅਤੇ ਬਾਅਦ ‘ਚ ਦੋਦਾ ਜੀ ਤੇ ਕਰੋੜੀ ਮੱਲ ਨੇ ਵੀਆਪਣਾ ਯੋਗਦਾਨਪਾਇਆ।ਪ੍ਰਿੰਸੀਪਲਸਤਿਬੀਰ ਸਿੰਘ ਅਨੁਸਾਰ ਰਾਇਭੋਇਦੀਤਲਵੰਡੀਦੀ ਬਹੁਤੀ ਵੱਸੋਂ ਕਰਤਾਰਪੁਰ ਹੀ ਆ ਗਈ ਸੀ। ਇਕ ਅੰਦਾਜ਼ੇ ਮੁਤਾਬਕ ਕਰਤਾਰਪੁਰ ਦੀ ਵੱਸੋਂ ਵੀਹਹਜ਼ਾਰ ਹੋ ਗਈ। ਗੁਰੂ ਸਾਹਿਬ ਨੇ ਇੱਥੇ ਚਾਰੇ ਵਰਨਾਂ ਦੇ ਲੋਕਾਂ ਲਈ ਇਕੋ ਧਰਮਸਾਲਬਣਾਈ। ਗੁਰੂ ਸਾਹਿਬ ਇਸ ਮੁਕੱਦਸ ਧਰਤੀ’ਤੇ 17 ਸਾਲ 5 ਮਹੀਨੇ 9 ਦਿਨ ਤੱਕ ਰਹੇ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਥੇ ਹੀ ਭਾਈਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵਬਣਾ ਕੇ ਸਿੱਖਾਂ ਦੇ ਦੂਜੇ ਗੁਰੂ ਦੀ ਗੁਰਗੱਦੀ ਦਿੱਤੀ।
ਕਰਤਾਰਪੁਰ ਸਾਹਿਬ ਇਸ ਉਪ-ਮਹਾਂਦੀਪ ਦੇ ਬਹੁਪੱਖੀ ਸੱਭਿਆਚਾਰ ਦੀ ਸਹੀ ਤਸਵੀਰਪੇਸ਼ਕਰਦਾਹੈ।ਜਦ 1539 ਈਸਵੀਵਿਚਸ੍ਰੀ ਗੁਰੂ ਨਾਨਕਦੇਵ ਜੀ ਜੋਤੀ-ਜੋਤਿਸਮਾਏ ਤਾਂ ਹਿੰਦੂਅਤੇ ਮੁਸਲਮਾਨ ਦੋਵਾਂ ਨੇ ਗੁਰੂ ਸਾਹਿਬਦੀਦੇਹਦੀਆਂ ਅੰਤਮਰਸਮਾਂ ਆਪਣੀ-ਆਪਣੀਮਰਿਆਦਾ ਅਨੁਸਾਰ ਪੂਰੀਆਂ ਕਰਨ ਦੇ ਦਾਅਵੇ ਰੱਖੇ। ਅਗਲੀਸਵੇਰ ਨੂੰ ਜਦੋਂ ਦੋਹਾਂ ਧਿਰਾਂ ਨੇ ਚਾਦਰ ਚੁੱਕ ਕੇ ਵੇਖਿਆ ਤਾਂ ਗੁਰੂ ਸਾਹਿਬਦਾਸਰੀਰਅਲੋਪ ਸੀ। ਦੋਹਾਂ ਭਾਈਚਾਰਿਆਂ ਨੇ ਅਖ਼ੀਰ ਗੁਰੂ ਸਾਹਿਬਦੀਚਾਦਰ ਦੇ ਹੀ ਦੋ ਹਿੱਸੇ ਕਰਲਏ। ਮੁਸਲਮਾਨਾਂ ਨੇ ਇਸ ਨੂੰ ਦਫ਼ਨਾ ਦਿੱਤਾ ਤੇ ਹਿੰਦੂਆਂ ਨੇ ਸਸਕਾਰਕਰ ਦਿੱਤਾ। ਇਸ ਲਈ ਉਥੇ ਕਬਰਅਤੇ ਸਮਾਧਦੋਵੇਂ ਹੀ ਮੌਜੂਦ ਹਨ।ਇਤਿਹਾਸਕਾਰਰਾਬਰਟਐਨ. ਕਸਟ ਅਨੁਸਾਰ ਸੰਸਾਰਵਿਚਹੋਰਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾਮਕਬਰਾ ਤੇ ਸਮਾਧਬਣੀਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ।
1947 ਈਸਵੀਵਿਚਜਦੋਂ ਭਾਰਤ-ਪਾਕਿਸਤਾਨਦੀਵੰਡ ਹੋਈ ਤਾਂ ਉਸ ਵੇਲੇ ਹੱਦਬੰਦੀ ਮਿਥਣਵਾਲਾ ਅੰਗਰੇਜ਼ ਅਧਿਕਾਰੀਸਰਸਾਈਰਲਰਡੈਲਿਫ਼ ਉਦੋਂ ਕਰਤਾਰਪੁਰ ਦੀਵੰਡਕਰਨ ‘ਚ ਅਸਮਰੱਥ ਰਿਹਾ।ਪਹਿਲਾਂ ਸਾਰਾ ਗੁਰਦਾਸਪੁਰ ਜ਼ਿਲ੍ਹਾਪਾਕਿਸਤਾਨ ਨੂੰ ਚਲਿਆ ਗਿਆ ਸੀ ਫਿਰ ਇਸ ਤਰ੍ਹਾਂ ਨਿਸ਼ਾਨਦੇਹੀਕੀਤੀ ਗਈ ਕਿ ਕਰਤਾਰਪੁਰ ਐਨ ਸਰਹੱਦ ਦੇ ਉਪਰ ਆ ਗਿਆ। ਡੇਰਾਬਾਬਾਨਾਨਕਅਤੇ ਕਰਤਾਰਪੁਰ ਸਾਹਿਬ ਨੂੰ ਜੋੜਨਲਈਰਾਵੀਦਰਿਆ’ਤੇ ਇਕ ਪੁੱਲ ਵੀ ਹੁੰਦਾ ਸੀ। ਇਹ ਪੁਲ ਸੰਨ 1965 ਦੀਭਾਰਤ-ਪਾਕਿਸਤਾਨ ਜੰਗ ਵੇਲੇ ਬੰਬਾਰੀਨਾਲ ਟੁੱਟ ਗਿਆ। ਸਿੱਖ ਪੰਥਦੋਹਾਂ ਦੇਸ਼ਾਂ ਵਿਚਾਲੇ ਮਿੱਤਰਤਾ ਦੇ ਉਸੇ ਪੁੱਲ੍ਹ ਦੀ ਕਰਤਾਰਪੁਰ ਲਾਂਘੇ ਰਾਹੀਂ ਮੁੜ ਤਾਮੀਰਕਰਨੀਚਾਹੁੰਦਾ ਹੈ। ਸਿੱਖ ਭਾਈਚਾਰੇ ਦੀਤਮੰਨਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ, ਜੋ ਕੌਮਾਂਤਰੀ ਸਰਹੱਦ ਤੋਂ ਕੇਵਲ 3 ਕਿਲੋਮੀਟਰਦੀ ਵਿੱਥ ‘ਤੇ ਹੈ, ਵਿਖੇ ਅਜਿਹਾ ਸਾਂਝਾ ਲਾਂਘਾਹੋਵੇ, ਜਿਸ ਰਾਹੀਂ ਸ਼ਰਧਾਲੂ ਬਿਨਾਂ ਪਾਸਪੋਰਟਅਤੇ ਵੀਜ਼ੇ ਤੋਂ, ਸਵੇਰੇ ਕਰਤਾਰਪੁਰ ਸਾਹਿਬ ਦੇ ਦਰਸ਼ਨਲਈਜਾਣ ਤੇ ਸ਼ਾਮ ਨੂੰ ਘਰ ਮੁੜ ਆਉਣ।
22 ਫ਼ਰਵਰੀ 1999 ਨੂੰ ਭਾਰਤ ਦੇ ਤਤਕਾਲੀਪ੍ਰਧਾਨਮੰਤਰੀਅਟਲਬਿਹਾਰੀਵਾਜਪਾਈ ਦਿੱਲੀ-ਲਾਹੌਰ ਬੱਸ ਸੇਵਾਦੀ ਸ਼ੁਰੂਆਤ ਮੌਕੇ ਪਾਕਿਸਤਾਨ ਗਏ ਸਨ ਤਾਂ ਉਸ ਵੇਲੇ ਪਾਕਿਸਤਾਨ ਨੇ ਡੇਰਾਬਾਬਾਨਾਨਕ ਤੱਕ ਦੋ ਮੀਲ ਲੰਬਾਲਾਂਘਾ ਬਣਾਉਣ ਦੀਪੇਸ਼ਕਸ਼ਕੀਤੀ ਸੀ, ਤਾਂ ਜੋ ਸਿੱਖ ਸ਼ਰਧਾਲੂ ਪਾਸਪੋਰਟਅਤੇ ਵੀਜ਼ੇ ਤੋਂ ਬਿਨ੍ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਣ। ਇਸ ਤੋਂ ਬਾਅਦਸਾਲ 2000 ਵਿਚ ਮੁੜ ਪਾਕਿਸਤਾਨੀਵਿਦੇਸ਼ਮੰਤਰੀ ਨੇ ਕਰਤਾਰਪੁਰ ਸਾਹਿਬਲਾਂਘਾਦੇਣਦੀਪੇਸ਼ਕਸ਼ਕੀਤੀ।ਟਕਸਾਲੀਅਕਾਲੀ ਆਗੂ ਮਰਹੂਮਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 13 ਅਪ੍ਰੈਲ 2001 ‘ਚ ‘ਕਰਤਾਰਪੁਰ ਸਾਹਿਬ-ਰਾਵੀਦਰਸ਼ਨਅਭਿਲਾਸ਼ੀਸੰਸਥਾ’ਦੀਸਥਾਪਨਾਕੀਤੀਅਤੇ ਹਰਮਹੀਨੇ ਦੀ ਮੱਸਿਆ ਨੂੰ ਡੇਰਾਬਾਬਾਨਾਨਕ ਤੋਂ ਸੰਗਤਾਂ ਦੇ ਵੱਡੇ ਜਥੇ ਦੇ ਰੂਪ ‘ਚ ਕੌਮਾਂਤਰੀ ਸਰਹੱਦ ‘ਤੇ (ਜਿਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਤਿੰਨ ਕੁ ਕਿਲੋਮੀਟਰਦੂਰੋਂ ਦਰਸ਼ਨ ਹੁੰਦੇ ਹਨ) ਜਾ ਕੇ ਅਰਦਾਸਕਰਨਦਾਸਿਲਸਿਲਾ ਸ਼ੁਰੂ ਕਰ ਦਿੱਤਾ। ਕੈਲੇਫੋਰਨੀਆਸਥਿਤ’ਤੇਰੀ ਸਿੱਖੀ ਸੰਸਥਾ’ਵਲੋਂ ਕਰਤਾਰਪੁਰ ਦੇ ਲਾਂਘੇ ਸਬੰਧੀਅਮਰੀਕਾ ਦੇ ਤਤਕਾਲੀਰਾਸ਼ਟਰਪਤੀਬਰਾਕਓਬਾਮਾਨਾਲਵੀਰਾਬਤਾਕੀਤਾ ਗਿਆ ਸੀ। ਇਸ ਤੋਂ ਇਲਾਵਾ ਇਕ ਅਮਨਵਰਕਰਬੀ.ਐਸ. ਗੁਰਾਇਆ ਦੀਸੰਸਥਾ ‘ਕਰਤਾਰਪੁਰ ਸੰਗਤ ਲਾਂਘਾ’ਵੀਬੜੀਤਨਦੇਹੀਨਾਲ ਕਰਤਾਰਪੁਰ ਦੇ ਲਾਂਘੇ ਦੀਸਥਾਪਤੀਲਈਕੰਮਕਰਰਹੀਹੈ। ਇਸੇ ਤਰ੍ਹਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀ, ਫ਼ਰਾਂਸ, ਕੈਨੇਡਾ ਤੇ ਹੋਰ ਮੁਲਕਾਂ ਦੇ ਸਿੱਖਾਂ ਦੇ ਨਾਲ-ਨਾਲਪਾਕਿਸਤਾਨੀਲੇਖਕਇਲਿਆਸ ਘੁੰਮਣ ਨੇ ਵੀ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ਨੂੰ ਉਭਾਰਨ ਲਈ ਵੱਡਾ ਯੋਗਦਾਨਪਾਇਆਹੈ।
ਸਤੰਬਰ 2004 ਦੌਰਾਨ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਗੁਰਤਾਗੱਦੀ ਦੇ 400 ਸਾਲਾਸ਼ਤਾਬਦੀ ਮੌਕੇ ਜਦੋਂ ਪ੍ਰਧਾਨਮੰਤਰੀਡਾ.ਮਨਮੋਹਨ ਸਿੰਘ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਵੀਇਥੇ ਐਲਾਨਕੀਤਾ ਕਿ ਭਾਰਤਸਰਕਾਰ ਕਰਤਾਰਪੁਰ ਲਾਂਘੇ ਲਈ ਹਾਂ-ਪੱਖੀ ਦਿਸ਼ਾ ‘ਚ ਕੰਮਕਰਰਹੀਹੈ।ਸਾਲ 2008 ਦੌਰਾਨ ਭਾਰਤ ਦੇ ਕੇਂਦਰੀਮੰਤਰੀਪ੍ਰਣਬ ਮੁਖਰਜੀ ਜਦੋਂ ਅੰਮ੍ਰਿਤਸਰਵਿਖੇ ਪਾਸਪੋਰਟਦਫ਼ਤਰਦਾ ਉਦਘਾਟਨ ਕਰਨ ਆਏ ਤਾਂ ਉਹ ਉਚੇਚੇ ਤੌਰ ‘ਤੇ ਡੇਰਾਬਾਬਾਨਾਨਕਸੈਕਟਰ ਦੇ ਕਰਤਾਰਪੁਰ ਸਾਹਿਬਲਾਂਘਾਸਥਲ’ਤੇ ਵੀ ਪੁੱਜੇ ਅਤੇ ਕਰਤਾਰਪੁਰ ਸਾਹਿਬਲਾਂਘਾ ਬਣਾਉਣ ਲਈਹਾਮੀਭਰੀ ਸੀ। ਇਕ ਅਕਤੂਬਰ 2010 ਨੂੰ ਪੰਜਾਬਦੀਅਕਾਲੀ-ਭਾਜਪਾਸਰਕਾਰ ਨੇ ਵੀਵਿਧਾਨਸਭਾ ‘ਚ ਸਰਬਸੰਮਤੀਨਾਲਮਤਾਪਾਸਕਰਕੇ ਕਰਤਾਰਪੁਰ ਦਾਲਾਂਘਾਖੋਲ੍ਹਣਦੀ ਮੰਗ ਦੀਪ੍ਰੋੜਤਾਕੀਤੀ ਸੀ। ਪਿਛਲੇ ਦਿਨੀਂ ਸ਼੍ਰੋਮਣੀਕਮੇਟੀ ਦੇ ਪ੍ਰਧਾਨਭਾਈ ਗੋਬਿੰਦ ਸਿੰਘ ਲੌਂਗੋਵਾਲਵਲੋਂ ਵੀ ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਕਰਤਾਰਪੁਰ ਦੇ ਲਾਂਘੇ ਦੀ ਮੰਗ ਤਰਜੀਹੀ ਤੌਰ ‘ਤੇ ਉਠਾਈ ਗਈ ਸੀ।
ਡੇਰਾਬਾਬਾਨਾਨਕਕਸਬੇ ਤੋਂ ਇਕ ਕਿਲੋਮੀਟਰਦੀ ਵਿੱਥ ‘ਤੇ ਕੌਮਾਂਤਰੀ ਸਰਹੱਦ ‘ਤੇ, ਜਿਥੋਂ ਕਰਤਾਰਪੁਰ ਸਾਹਿਬਸਿਰਫ਼ਤਿੰਨਕਿਲੋਮੀਟਰਦੂਰੋਂ ਸਾਫ਼ਦਿਖਾਈਦਿੰਦਾ ਹੈ, ਲੋਕ ਇਸ ਜਗ੍ਹਾ ਨੂੰ ਲਾਂਘਾਸਥਲਕਹਿੰਦੇ ਹਨਅਤੇ ਡੇਰਾਬਾਬਾਨਾਨਕ ਤੋਂ ਇਸ ਜਗ੍ਹਾ ਨੂੰ ਮਿਲਾਉਣ ਵਾਲੀਸੜਕ ਨੂੰ ਵੀਲਾਂਘਾਸੜਕ ਕਿਹਾ ਜਾਂਦਾ ਹੈ। ਸੈਰ-ਸਪਾਟਾ ਕੇਂਦਰਵਿਕਸਿਤਕਰਨਲਈਸਰਕਾਰਵਲੋਂ ਸਰਹੱਦੀ ਸੁਰੱਖਿਆ ਦਲਬੀ.ਐਸ.ਐਫ਼. ਦੀਸਥਾਨਕਯੂਨਿਟ 153 ਬਟਾਲੀਅਨਅਤੇ ਡੇਰਾਬਾਬਾਨਾਨਕ ਦੇ ਬੇਦੀਪਰਿਵਾਰ ‘ਚੋਂ ਬਾਬਾ ਸੁਖਦੀਪ ਸਿੰਘ ਬੇਦੀ, ਜਿਹੜੇ ਸ੍ਰੀ ਗੁਰੂ ਨਾਨਕਦੇਵ ਜੀ ਦੀਵੰਸ਼ ‘ਚੋਂ ਹੋਣਦਾਦਾਅਵਾਕਰਦੇ ਹਨਅਤੇ ਇਸ ਪਰਿਵਾਰਕੋਲ ਹੀ ਸ੍ਰੀ ਗੁਰੂ ਨਾਨਕਦੇਵ ਜੀ ਦਾ ਪਵਿੱਤਰ ਚੋਲਾਵੀ ਸ਼ੁਸ਼ੋਭਿਤ ਹੈ, ਨੂੰ ਪ੍ਰੇਰਿਆ ਗਿਆ। ਇਸ ਤਰ੍ਹਾਂ ਬੀ.ਐਸ.ਐਫ਼. ਦੀਨਿਗਰਾਨੀਹੇਠ ਉਸਾਰੀ ਦਾਕੰਮਕੀਤਾ ਗਿਆ ਅਤੇ ਕਰਤਾਰਪੁਰ ਸਾਹਿਬ ਦੇ ਦੂਰ ਤੋਂ ਦਰਸ਼ਨਾਂ ਲਈ ਇਕ ਵੱਡਾ ਪਲੇਟਫ਼ਾਰਮ ਉਸਾਰਿਆ ਗਿਆ। ਦਰਸ਼ਨਕਰਨਵਾਲੀ ਥਾਂ ਨੂੰ ਇਕ ਜੰਕਸ਼ਨਵਜੋਂ ਵਿਕਸਿਤਕਰਕੇ ਸਰਕਾਰ ਨੇ ਇਸ ਨੂੰ ਅੰਤਮਮੰਜ਼ਿਲਬਣਾ ਦਿੱਤਾ, ਜਿਸ ਦਾ ਨਾਂ ‘ਦਰਸ਼ਨਸਥਲ’ ਰੱਖਿਆ ਗਿਆ। 4 ਮਈ 2008 ਨੂੰ ਇਸ ਸਥਲਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੜਾ ਹੀ ਜਜ਼ਬਾਤੀ ਮਾਹੌਲ ਪੈਦਾ ਹੋ ਗਿਆ। ਸ੍ਰੀਦਰਬਾਰਸਾਹਿਬ ਕਰਤਾਰਪੁਰ ਸਾਹਿਬਦਾ ਮੁੱਖ ਗ੍ਰੰਥੀ’ਪ੍ਰਸ਼ਾਦਿ’ਲੈ ਕੇ ਆਇਆ ਅਤੇ ਉਸ ਨੇ ਕੰਡੇਦਾਰਵਾੜ ਦੇ ਪਰਲੇ ਪਾਸਿਓਂ ਹੀ ਪਾਕਿਸਤਾਨੀ ਰੇਂਜ਼ਰਾਂ ਦੀਹਾਜ਼ਰੀ ‘ਚ ਪ੍ਰਸ਼ਾਦਿਵੰਡਿਆਅਤੇ ਪ੍ਰੈਸਵਾਲਿਆਂ ਨਾਲ ਗੱਲਬਾਤ ਵੀਕੀਤੀ।ਫ਼ਿਲਹਾਲਭਾਰਤਦੀ ਸਿੱਖ ਸੰਗਤ ਨੂੰ ਹਿੰਦ-ਪਾਕਿ ਸਰਹੱਦ ‘ਤੇ ਫ਼ੌਜ ਦੇ ਬਣਾਏ ‘ਦਰਸ਼ਨਸਥਲ’ ਤੋਂ ਦੂਰਬੀਨਾਂ ਨਾਲ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਕਰਵਾਏ ਜਾ ਰਹੇ ਹਨ।ਡੇਰਾਬਾਬਾਨਾਨਕਵਿਖੇ ਸ੍ਰੀ ਗੁਰੂ ਨਾਨਕਦੇਵ ਜੀ ਦੇ ਪਵਿੱਤਰ ਚੋਲੇ ਦੇ ਦਰਸ਼ਨਕਰਨਆਉਂਦੀਆਂ ਸੰਗਤਾਂ ਹੁਣ ਕਰਤਾਰਪੁਰ ਸਾਹਿਬਦਰਸ਼ਨਸਥਲ’ਤੇ ਵੀ ਜ਼ਰੂਰਨਤਮਸਤਕ ਹੁੰਦੀਆਂ ਹਨ।
ਕਰਤਾਰਪੁਰ ਦੇ ਲਾਂਘੇ ਨੂੰ ਸਿਰਫ਼ਧਾਰਮਿਕ ਪੱਖ ਤੋਂ ਹੀ ਨਹੀਂ, ਸਗੋਂ ਕੂਟਨੀਤਕ ਪੱਖ ਤੋਂ ਵੀਭਾਰਤ-ਪਾਕਿਵਿਚਾਲੇ ਸਦੀਵੀ ਸੁਖਾਵੇਂ ਸਬੰਧਾਂ ਲਈ ਪੁਲ ਵਜੋਂ ਦੇਖਿਆਜਾਂਦਾਹੈ।ਭਾਰਤ-ਪਾਕਿਸਤਾਨਵਿਚਾਲੇ ਦੋਸਤੀ ਵਧਾਉਣ ਦੀਆਂ ਮੁੱਦਈ ਧਿਰਾਂ ਵੀਸਮਝਦੀਆਂ ਹਨ ਕਿ ਇਸ ਤਰ੍ਹਾਂ ਦਾਵਿਸ਼ੇਸ਼ਲਾਂਘਾਭਾਰਤ-ਪਾਕਿਵਿਚਾਲੇ ਵਿਸ਼ਵਾਸ ਦੇ ਰਿਸ਼ਤੇ ਨੂੰ ਹੋਰਪੀਢਾਕਰਨਅਤੇ ਦੋਵਾਂ ਦੇਸ਼ਾਂ ਦੀਅਵਾਮ ਨੂੰ ਇਕ-ਦੂਜੇ ਦੇ ਨੇੜੇ ਕਰਨ ‘ਚ ਵੱਡੀ ਭੂਮਿਕਾਨਿਭਾਅਸਕਦਾਹੈ। ਇਸ ਦੇ ਨਾਲ ਹੀ ਇਹ ਲਾਂਘਾਧਾਰਮਿਕ ਸਹਿਹੋਂਦ ਦੇ ਸਿੱਖੀ ਦੇ ਬੁਨਿਆਦੀ ਦ੍ਰਿਸ਼ਟੀਕੋਣ ਤੋਂ ਏਸ਼ੀਆ ਦੇ ਦੋ ਦੇਸ਼ਾਂ ਵਿਚਕਾਰ ਇਕ ਅਹਿਮਕੜੀਬਣਸਕਦਾ ਹੈ, ਕਿਉਂਕਿ ਭਾਰਤ-ਪਾਕਿਵਿਚਾਲੇ ਸਦੀਵੀ ਮਿੱਤਰਤਾ ਕਾਇਮਕਰਨਲਈ ਸੱਭਿਆਚਾਰਕ ਸੈਰ-ਸਪਾਟਾ, ਵਪਾਰਕਅਦਾਨ-ਪ੍ਰਦਾਨਅਤੇ ਧਾਰਮਿਕਸੈਰ-ਸਪਾਟਾਖੇਤਰ ਨੂੰ ਉਤਸ਼ਾਹਿਤ ਕਰਨਾਚਾਹੀਦਾ ਹੈ, ਇਸ ਨਾਲਭਾਰਤ-ਪਾਕਿਦੀਅਵਾਮ ਨੂੰ ਇਕ-ਦੂਜੇ ਦੇ ਨੇੜੇ ਹੋਣਅਤੇ ਸਰਕਾਰਾਂ ਦਾਵਿਸ਼ਵਾਸ ਵਧਾਉਣ ‘ਚ ਸਹਾਇਤਾਮਿਲੇਗੀ। ਅਜਿਹੀ ਆਵਾਜਾਈ ਤਾਂ ਹੀ ਸਾਰਥਿਕ ਹੋ ਸਕਦੀ ਹੈ, ਜੇਕਰਮੂਲਵਾਦੀ, ਵੱਖਵਾਦੀ ਅਤੇ ਦਹਿਸ਼ਤਵਾਦੀ ਤੱਤਾਂ ਨੂੰ ਅਜਿਹੇ ਫ਼ਰੰਟਾਂ ਦੀਆਪਣੇ ਨਾਪਾਕਮਕਸਦਲਈਵਰਤੋਂ ਕਰਨ ਤੋਂ ਦੂਰ ਰੱਖਿਆ ਜਾ ਸਕੇ। ਕਰਤਾਰਪੁਰ ਦੇ ਲਾਂਘੇ ਲਈਭਾਰਤ-ਪਾਕਿਦੀਆਂ ਸਰਕਾਰਾਂ ਵਿਚਾਲੇ ‘ਮੈਮੋਰੰਡਮਆਫ਼ਅੰਡਰਸਟੈਂਡਿੰਗ’ ਤਹਿਤਲਿਖਤੀ ਸਮਝੌਤਾ ਕਰਕੇ ਵਿਸ਼ਵਾਸਅਤੇ ਦੋਸਤੀਦੀ ਇਕ ਸਾਜਗਾਰ ਸ਼ੁਰੂਆਤ ਹੋਣੀਚਾਹੀਦੀਹੈ।ੲੲੲ

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …