ਡਾ. ਸੁਖਦੇਵ ਸਿੰਘ ਝੰਡ
ਭਾਰਤ ਦੇ ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਫ਼ਰਵਰੀ ਮਹੀਨੇ ਦੌਰਾਨ ਅਤੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀ ਕਿ ਇਸ ਸਮੇਂ ਇਨ੍ਹਾਂ ਸਾਰੇ ਰਾਜਾਂ ਵਿਚ ਹੀ ਚੋਣ-ਸਰਗ਼ਰਮੀਆਂ ਸਿਖ਼ਰਾਂ ‘ਤੇ ਹਨ ਪਰ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਇਨ੍ਹਾਂ ਦੀ ਖ਼ਾਸ ਹੀ ਸਰਗ਼ਰਮੀ ਵੇਖਣ ਵਿਚ ਆ ਰਹੀ ਹੈ, ਕਿਉਂਕਿ ਇਹ ਦੋਵੇਂ ਸੂਬੇ ਵਧੇਰੇ ਵਿਧਾਨ ਸਭਾ ਸੀਟਾਂ ਵਾਲੇ ਹਨ। ਭਾਰਤ ਦੇ ਸੱਭ ਤੋਂ ਵੱਧ 403 ਵਿਧਾਨ ਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਨੇ ਮੌਜੂਦਾ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਅਤੇ ਉਸ ਦੀ ਭਾਰਤੀ ਜਨਤਾ ਪਾਰਟੀ ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ ਓਧਰ ਪੰਜਾਬ ਦੀਆਂ 117 ਸੀਟਾਂ ਉੱਪਰ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ 2017 ਦੀਆਂ ਚੋਣਾਂ ਵਿਚ ਮੁੱਖ ਵਿਰੋਧੀ ਪਾਰਟੀ ਬਣੀ ਆਮ ਆਦਮੀ ਪਾਰਟੀ (‘ਆਪ’) ਤੋਂ ਇਲਾਵਾ ਇਸ ਵਾਰ ਬੀਜੇਪੀ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਮਿਲ ਕੇ ਚੋਣ ਲੜ ਰਹੀ ਹੈ। ਇਨ੍ਹਾਂ ਪਾਰਟੀਆਂ ਤੋਂ ਇਲਾਵਾ ਕਿਸਾਨ ਵੀ ਸਮਾਜ ਦੇ ਹੋਰ ਵਰਗਾਂ ਨੂੰ ਨਾਲ਼ ਲੈ ਕੇ ઑਸੰਯੁਕਤ ਸਮਾਜ ਮੋਰਚਾ਼ ਬਣਾ ਕੇ ਪਹਿਲੀ ਵਾਰ ਚੋਣ ਮੈਦਾਨ ਵਿਚ ਕੁੱਦੇ ਹਨ। ਪੰਜਾਬ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵਿਚਕਾਰ ਇਸ ਵੇਲੇ ਚੋਣਾਂ ਦਾ ਪੂਰਾ ਘਮਸਾਣ ਮੱਚਿਆ ਹੋਇਆ ਹੈ। ਬਾਕੀ ਰਹਿੰਦੇ ਤਿੰਨ ਸੂਬਿਆਂ ਉੱਤਰਾਖੰਡ, ਮਨੀਪੁਰ ਅਤੇ ਗੋਆ ਵਿਚ ਕ੍ਰਮਵਾਰ 70, 60 ਅਤੇ 40 ਸੀਟਾਂ ਹੀ ਹਨ। ਇੱਥੇ ਅਸੀਂ ਕੇਵਲ ਪੰਜਾਬ ਦੀ 2022 ਵਿਧਾਨ ਸਭਾ ਚੋਣ ਬਾਰੇ ਹੀ ਗੱਲ ਕਰਾਂਗੇ।
ਸੱਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਜਿਸ ਵਿਚ ਪੰਜਾਬ ਦੇ ਮੁੱਦਿਆਂ ਨਾਲੋਂ ਇਸ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਸੱਭ ਤੋਂ ਅਹਿਮ ਮੁੱਦਾ ਬਣਿਆ ਹੋਇਆ ਹੈ। ਦਿੱਲੀ ਬੈਠੀ ਇਸ ਦੀ ઑਹਾਈ-ਕਮਾਂਡ਼ ਜੋ ਇਸ ਸਮੇਂ ਬਿਲਕੁਲ ઑਲੋਅ-ਕਮਾਂਡ਼ ਜਾਂ ઑਨੋ-ਕਮਾਂਡ਼ ਸਾਬਤ ਹੋ ਰਹੀ ਹੈ, ਵੱਲੋਂ ਪੰਜਾਬ ਦੀਆਂ ਹਿੰਦੂ, ਸਿੱਖ ਤੇ ਦਲਿਤ ਵੋਟਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੇ ਤਿੰਨ ਚਿਹਰੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਸੁਨੀਲ ਜਾਖੜ ਤਾਂ ਇਸ ਦੌੜ ਵਿੱਚੋਂ ਪਹਿਲਾਂ ਹੀ ਲਾਂਭੇ ਹੋ ਗਏ ਹਨ ਅਤੇ ਉਹ ਵਿਧਾਨ ਸਭਾ ਮੈਂਬਰ ਦੇ ਉਮੀਦਵਾਰ ਵੀ ਨਹੀਂ ਹਨ, ਪਰ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਵਿਚਕਾਰ ਇਸ ਮੰਤਵ ਲਈ 100 ਮੀਟਰ ਵਾਲੀ ઑਸਪਰਿੰਟ਼ ਲੱਗੀ ਹੋਈ ਹੈ। ਉਹ ਦੋਵੇਂ ਇਕ ਦੂਸਰੇ ਨੂੰ ਨੀਵਾਂ ਵਿਖਾ ਕੇ ਆਪਣੇ ਆਪ ਨੂੰ ઑਮੁੱਖ ਚਿਹਰਾ਼ ਪੇਸ਼ ਕਰਨ ਦੀ ਦੌੜ ਵਿਚ ਹਨ। ਨਵਜੋਤ ਸਿੱਧੂ ਆਪਣਾ ઑਪੰਜਾਬ ਮਾਡਲ਼ ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ ਉੱਪਰ ਬੜੇ ਜ਼ੋਰ-ਸ਼ੋਰ ਨਾਲ ਪੇਸ਼ ਕਰ ਰਹੇ ਹਨ ਅਤੇ ਦੂਜੇ ਬੰਨੇ ਚਰਨਜੀਤ ਚੰਨੀ ਮੁੱਖ ਮੰਤਰੀ ਵਜੋਂ ਆਪਣੀ 111 ਦਿਨਾਂ ਦੀ ઑਕਾਰਗ਼ੁਜ਼ਾਰੀ਼ ਨੂੰ ਆਪਣੀ ਅਹਿਮ ਪ੍ਰਾਪਤੀ ਦਰਸਾ ਰਹੇ ਹਨ।
ਕਾਂਗਰਸ ਪਾਰਟੀ ਵੱਲੋਂ ਹੁਣ ਤੱਕ 109 ਵਿਧਾਨ ਸਭਾ ਸੀਟਾਂ ਉੱਪਰ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਅਤੇ ਬਾਕੀਆਂ ਉੱਪਰ ਅਜੇ ਰੇੜਕਾ ਚੱਲ ਰਿਹਾ ਹੈ। ਇਸ ਐਲਾਨ ਤੋਂ ਨਾਰਾਜ਼ ਹੋ ਕੇ ਇਸ ਦੇ ਕਈ ਮੰਤਰੀ ਤੇ ਵਿਧਾਇਕ ਦੂਸਰੀਆਂ ਰਾਜਨੀਤਕ ਪਾਰਟੀਆਂ ਵਿਚ ਜਾ ਚੁੱਕੇ ਹਨ ਜਿਨ੍ਹਾਂ ਦੇ ਵਿਸਥਾਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਅਲਬੱਤਾ, ਇਸ ਦੇ ਕਪੂਰਥਲਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਇੰਦਰਬੀਰ ਰਾਣਾ ਨੂੰ ਸੁਲਤਾਨਪੁਰ ਲੋਧੀ ਤੋਂ ਸੀਟ ਨਾ ਦੇਣ ਕਾਰਨ ਉਸ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਬਿਲਕੁਲ ਵਾਜਬ ਸਮਝ ਰਹੇ ਹਨ ਜਿਸ ਦਾ ਕਪੂਰਥਲਾ ਜ਼ਿਲੇ ਦੇ ਹੋਰ ਉਮੀਦਵਾਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਦੇ ઑਭਣੇਵੇਂ਼ (ਸਾਲੀ ਦੇ ਮੁੰਡੇ) ਭੁਪਿੰਦਰ ਸਿੰਘ ਹਨੀ ਦੇ ਘਰ ઑਤੇ ਪਏ ਈ.ਡੀ. ਦੇ ਛਾਪੇ ਨੇ ਉਨ੍ਹਾਂ ਦੀ ਆਪਣੀ ਅਤੇ ਕਾਂਗਰਸ ਦੀ ਸਥਿਤੀ ਹੋਰ ਵੀ ਖ਼ਰਾਬ ਕਰ ਦਿੱਤੀ ਹੈ। ਓਧਰ ਸਿੱਧੂ ਇਕੱਲੇ ਹੀ ਆਪਣੇ ઑਪੰਜਾਬ ਮਾਡਲ਼ ਦਾ ਰਾਗ ਅਲਾਪ ਰਹੇ ਹਨ ਅਤੇ ਉਹ ਟੀਮ ਵਜੋਂ ਕਿਸੇ ਨੂੰ ਵੀ ਆਪਣੇ ਨਾਲ ਲੈਣਾ ਮੁਨਾਸਬ ਨਹੀਂ ਸਮਝ ਰਹੇ ਹਨ। ਇਹ ਸੱਭ ਕਹਿਣ ਤੋਂ ਮੇਰਾ ਭਾਵ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਵਿਚ ਇਸ ਸਮੇਂ ઑਸੱਭ ਅੱਛਾ਼ ਨਹੀਂ ਹੈ ਅਤੇ ਜੇਕਰ ਇਹ ਇੰਜ ਹੀ ਚੱਲਦਾ ਰਿਹਾ ਤਾਂ ਇਹ ਇਹ ਇਸ ਪਾਰਟੀ ਲਈ ਭਾਰੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਦਾ ਸੱਭ ਤੋਂ ਪਹਿਲਾਂ ਐਲਾਨ ਕਰਨ ਵਾਲੀ ਅਤੇ ਆਪਣੀ ਚੋਣ-ਮੁਹਿੰਮ ਆਰੰਭ ਕਰਨ ਵਾਲੀ ਇਹ ਪਹਿਲੀ ਪਾਰਟੀ ਹੈ। ਦਿੱਲੀ ਦੀਆਂ ਬਰੂਹਾਂ ‘ઑਤੇ ਚੱਲੇ ઑਕਿਸਾਨ ਮੋਰਚੇ਼ ਦੌਰਾਨ ਹੀ ਇਸ ਨੇ ਆਪਣੀਆਂ ਚੋਣ-ਸਰਗ਼ਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਦਾ ਉਦੋਂ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਇਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨੂੰ ਕਈ ਥਾਵਾਂ ‘ઑਤੇ ਘੇਰਿਆ ਗਿਆ ਸੀ।
ਇਸ ਦੌਰਾਨ ਹੀ ਉਨ੍ਹਾਂ ਦੇ ਅਤਿ-ਕਰੀਬੀ ઑਰਿਸ਼ਤੇਦਾਰ਼ (ਸਾਲੇ) ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਅੱਠ ਸਾਲ ਪੁਰਾਣੇ ਦਰਜ ਹੋਏ ਨਸ਼ਾ-ਤਸਕਰੀ ਦੇ ਕੇਸ ਨੂੰ ਲੈ ਕੇ ਚਰਨਜੀਤ ਚੰਨੀ ਦੀ ਅਗਵਾਈ ਵਿਚ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦਿਆਂ ਐੱਫ਼.ਆਈ.ਆਰ. ਦਰਜ ਕਰਵਾਈ ਗਈ ਜਿਸ ਉੱਪਰ ਐੱਕਸ਼ਨ ਲੈਣ ਲਈ ਸਰਕਾਰ ਵੱਲੋਂ ਬਣਾਈ ਗਈ ઑਸਿੱਟ਼ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਡਰਦਿਆਂ ਮਜੀਠੀਆ ઑਰੂਪੋਸ਼਼ ਹੋ ਗਏ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮਿਲੀ ઑਅਸਥਾਈ ਜ਼ਮਾਨਤ਼ (ਇੰਟੈਰਿਮ ਰੀਲੀਫ਼) ਤੋਂ ਬਾਅਦ ਹੀ ਪ੍ਰਗਟ ਹੋਏ।
ਤੀਸਰੀ ਮੁੱਖ ਰਾਜਸੀ ਪਾਰਟੀ ઑਆਪ਼ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਪਣੇ ਮੁੱਖ ਮੰਤਰੀ ਦਾ ਚਿਹਰਾ ਬੜੇ ਨਾਟਕੀ ਢੰਗ ਨਾਲ ਪੇਸ਼ ਕੀਤਾ ਹੈ ਜਿਸ ਦੀ ਦੂਸਰੀਆਂ ਪਾਰਟੀਆਂ ਵੱਲੋਂ ਕਾਫ਼ੀ ਚਰਚਾ ਹੋ ਰਹੀ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਨੂੰ ઑਨਿਰੋਲ ਡਰਾਮਾ਼ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏਨੇ ਥੋੜ੍ਹੇ ਸਮੇਂ ਵਿਚ ਪ੍ਰਾਪਤ ਹੋਈਆਂ 22 ਲੱਖ ਫ਼ੋਨ-ਕਾਲਾਂ ਜਾਂ ਫ਼ੋਨ-ਸੁਨੇਹਿਆਂ ਦੇ ਭਾਰੀ ਡਾਟੇ ਨੂੰ ਪ੍ਰਾਸੈੱਸ ਕਰਨ ਲਈ ਘੱਟੋ-ਘੱਟ ਇਕ ਸਾਲ ਦਾ ਸਮਾਂ ਚਹੀਦਾ ਹੈ ਅਤੇ ઑਆਪ਼ ਵਾਲਿਆਂ ਦੇ ઑਸ਼ਾਤਰ ਦਿਮਾਗ਼ਾਂ ਤੇ ਕੰਪਿਊਟਰਾਂ਼ ਨੇ ਇਸ ਨੂੰ ਦੋ ਕੁ ਦਿਨਾਂ ਵਿਚ ਹੀ ਹੰਗਾਲ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ઑਖੇਡ਼ ਤਾਂ ਆਮ ਆਦਮੀ ਪਾਰਟੀ ਦੇ ઑਖਿਡਾਰੀਆਂ਼ ਵਿਚਕਾਰ ਹੀ ਸੀ ਅਤੇ ਇਸ ਵਿਚ ਸਿੱਧੂ ਕਿੱਥੋਂ ਆ ਗਿਆ? ਉਨ੍ਹਾਂ ਨੇ ઑਆਪ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਲਈ ਵੀ ਕਿਹਾ ਹੈ।
ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ਼ ਮਿਲ ਕੇ ਪੰਜਾਬ ਵਿਚ ਚੋਣਾਂ ਲੜਦੀ ਸੀ, ਹੁਣ ਇਸ ਤੋਂ ਵੱਖ ਹੋ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ઑਪੰਜਾਬ ਲੋਕ ਕਾਂਗਰਸ ਅਤੇ ਰਾਜ ਸਭਾ ਦੇ ਮੈਂਬਰ ਸੁਖਦਵੇ ਸਿੰਘ ਢੀਂਡਸਾ ਦੇ ઑਸੰਯੁਕਤ ਅਕਾਲੀ ਦਲ਼ ਨਾਲ ਮਿਲ ਕੇ ਇਹ ਚੋਣ ਲੜ ਰਹੀ ਹੈ। ਇਹ ઑਤ੍ਰਿਕੜੀ਼ ਆਪਣੇ ਇਸ ਸਾਂਝੇ ਯਤਨ ਵਿਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ। ਅਲਬੱਤਾ, ਇਸਦੇ ਵੱਲੋਂ 5 ਜਨਵਰੀ ਨੂੰ ਫ਼ਿਰੋਜ਼ਪੁਰ ਵਿਚ ਰੱਖੀ ਗਈ ઑਭਾਰੀ ਰੈਲ਼ੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਬੋਧਨ ਕਰਨਾ ਸੀ, ਮੀਂਹ-ਕਣੀ ਵਾਲੇ ਮੌਸਮ ਜਾਂ ਕਿਸੇ ਹੋਰ ਕਾਰਨ ઑਖਾਲੀ ਕੁਰਸੀਆਂ ਵਾਲੀ ਰੈਲ਼ੀ ਸਾਬਤ ਹੋ ਜਾਣ ਕਰਕੇ ਇਸ ਦੇ ਸਿਤਾਰੇ ਕੁਝ ਮੱਧਮ ਹੀ ਵਿਖਾਈ ਦਿੰਦੇ ਹਨ।
ਸੱਭ ਤੋਂ ਅਹਿਮ ਗੱਲ ਜੋ ਇਨ੍ਹਾਂ ਚੋਣਾਂ ਵਿਚ ਹੋ ਰਹੀ ਹੈ, ਉਹ ਹੈ ਕਿਸਾਨਾਂ ਵੱਲੋਂ ਆਪਣੀ ਸਿਆਸੀ ਜੱਥੇਬੰਦੀ ઑਸੰਯੁਕਤ ਸਮਾਜ ਮੋਰਚਾ਼ ਬਣਾ ਕੇ ਚੋਣ-ਮੈਦਾਨ ਵਿਚ ਆਉਣਾ। ਦਿੱਲੀ ਦੀਆਂ ਬਰੂਹਾਂ ‘ઑਤੇ ઑਸੰਯੁਕਤ ਕਿਸਾਨ ਮੋਰਚਾ਼ ਜਿਸ ਵਿਚ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਸ਼ਾਮਲ ਸਨ, ਉਨ੍ਹਾਂ ਵੱਲੋਂ ਸਾਲ ਤੋਂ ਉੱਪਰ ਚਲਾਏ ਗਏ ਕਿਸਾਨ ਅੰਦਲਨ ਦੀ ਭਾਰੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਉਨ੍ਹਾਂ ਵਿੱਚੋਂ 22 ਜੱਥੇਬੰਦੀਆਂ ਦੇ ਮੈਂਬਰਾਂ ਦੇ ਜ਼ੋਰ ਪਾਉਣ ‘ઑਤੇ ਅਜੋਕੇ ਸਿਸਟਮ ਨੂੰ ਬਦਲਣ ਲਈ ਪੰਜਾਬ ਦੀ ਰਾਜਨੀਤੀ ਵਿਚ ਦਾਖ਼ਲ ਹੋਣ ਦਾ ਫ਼ੈਸਲਾ ਲਿਆ ਗਿਆ। ਓਧਰ ਕਰੋਨਾ ਦੇ ਨਵੇਂ ਸਰੂਪ ઑਓਮੀਕਰੋਨ਼ ਦੀ ਆਮਦ ਨਾਲ ਚੋਣ ਕਮਿਸ਼ਨ ਵੱਲੋਂ ਚੋਣ-ਰੈਲੀਆਂ ਉੱਪਰ 31 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਗਈ ਹੈ। ਚੋਣ ਪ੍ਰਚਾਰ ਲਈ ਉਮੀਦਵਾਰ ਆਪਣੇ ਚਾਰ ਹੋਰ ਸਹਿਯੋਗੀਆਂ ਪੰਜ-ਪੰਜ ਦੇ ਗਰੁੱਪਾਂ ਨਾਲ ਘਰੋ-ਘਰੀ ਵੋਟਾਂ ਕਹਿਣ ਲਈ ਜਾ ਰਹੇ ਹਨ।