11.7 C
Toronto
Friday, October 16, 2026
spot_img
Homeਹਫ਼ਤਾਵਾਰੀ ਫੇਰੀਰਿਪੂਦਮਨ ਸਿੰਘ ਮਲਿਕ ਦੀ ਸਰੀ 'ਚ ਹੱਤਿਆ

ਰਿਪੂਦਮਨ ਸਿੰਘ ਮਲਿਕ ਦੀ ਸਰੀ ‘ਚ ਹੱਤਿਆ

ਰਿਪੂਦਮਨ ਸਿੰਘ ਮਲਿਕ ਦੀ ਸਰੀ ‘ਚ ਹੱਤਿਆਸਰੀ : ਸਾਲ 1985 ਵਿਚ ਏਅਰ ਇੰਡੀਆ ਦੇ ਕਨਿਸ਼ਕ ਬਲਾਸਟ ਕੇਸ ਵਿਚੋਂ ਬਰੀ ਹੋਏ ਰਿਪੂਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਸਰੀ ਵਿਚ ਵੀਰਵਾਰ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਲਿਕ ਕਰੀਬ 20 ਸਾਲਾਂ ਤੱਕ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ 2005 ਇਸ ਮਾਮਲੇ ਵਿਚ ਬਰੀ ਹੋ ਗਿਆ ਸੀ। ਮਲਿਕ ਇਸ ਸਮੇਂ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਕਾਰੋਬਾਰੀ ਦੇ ਤੌਰ ‘ਤੇ ਸਰਗਰਮ ਸੀ। ਸਰੀ ਆਰ.ਸੀ.ਐਮ.ਪੀ. ਨੂੰ ਵੀਰਵਾਰ ਸਵੇਰੇ ਇਕ ਸਥਾਨਕ ਇਲਾਕੇ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਲਿਕ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਅਤੇ ਉਸ ਨੂੰ ਮੈਡੀਕਲ ਸਹਾਇਤਾ ਵੀ ਦਿੱਤੀ ਗਈ, ਪਰ ਮਲਿਕ ਨੇ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

RELATED ARTICLES
POPULAR POSTS