Breaking News
Home / ਨਜ਼ਰੀਆ / ਡੇਵਿਡ ਬੈਟੀਸਟੈਲੀ ਨੂੰ OMNI ਨਿਊਜ਼: ਇਤਾਵਲੀ ਸੰਸਕਰਨ ਦਾ ਸੁਪਰਵਾਇਜ਼ਿੰਗ ਪ੍ਰੋਡਿਊਸਰ (ਨਿਗਰਾਨ ਨਿਰਮਾਤਾ) ਨਿਯੁਕਤ ਕੀਤਾ ਗਿਆ

ਡੇਵਿਡ ਬੈਟੀਸਟੈਲੀ ਨੂੰ OMNI ਨਿਊਜ਼: ਇਤਾਵਲੀ ਸੰਸਕਰਨ ਦਾ ਸੁਪਰਵਾਇਜ਼ਿੰਗ ਪ੍ਰੋਡਿਊਸਰ (ਨਿਗਰਾਨ ਨਿਰਮਾਤਾ) ਨਿਯੁਕਤ ਕੀਤਾ ਗਿਆ

ਬੈਟੀਸਟੈਲੀOMNI ਨਿਊਜ਼ ਦੀ ਮਜ਼ਬੂਤ ਸੰਪਾਦਕੀ ਲੀਡਰਸ਼ਿਪ ਟੀਮ ਦੇ ਸਭ ਤੋਂ ਨਵੇਂ ਮੈਂਬਰ ਹਨ, ਜਿਸ ਵਿੱਚ ਸ਼ਾਮਲ ਹਨ: ਕ੍ਰਮਵਾਰ OMNI ON ਅਤੇ OMNI BC & OMNI ਨਿਊਜ਼ ਪੰਜਾਬ ਲਈ ਸੁਪਰਵਾਇਜ਼ਿੰਗ ਪ੍ਰੋਡਿਊਸਰ, ਅਤੇ ਸੀਨੀਅਰ ਮੈਨੇਜਰ, ਕਮਿਊਨਿਟੀ ਲਾਇਜ਼ਨ ਅਤੇ OMNI ਉਨਟਾਰੀਓ ਪੰਜਾਬੀ
ਟੋਰਾਂਟੋ : OMNI ਟੈਲੀਵੀਜ਼ਨ ਨੇ OMNI ਨਿਊਜ਼: ਇਤਾਵਲੀ ਸੰਸਕਰਨ ਲਈ, ਪ੍ਰਭਾਵੀ, ਡੇਵਿਡ ਬੈਟੀਸਟੈਲੀ ਨੂੰ ਸੁਪਰਵਾਇਜ਼ਿੰਗ ਪ੍ਰੋਡਿਊਸਰ ਵੱਲੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਆਪਣੀ ਇਸ ਭੂਮਿਕਾ ਵਿੱਚ, ਬੈਟੀਸਟੈਲੀ ਮੌਂਟਰੀਅਲ ਅਤੇ ਟੋਰਾਂਟੋ ਤੋਂ ਬਾਹਰ ਤਿਆਰ ਕੀਤੀਆਂ OMNI ਦੀਆਂ ਇਤਾਵਲੀ ਨਿਊਜ਼ਕਾਸਟਾਂ ਦੇ ਸਾਰੇ ਨਿਰਮਾਣ ਅਤੇ ਸੰਪਾਦਨ ਦੀ ਦੇਖ-ਰੇਖ ਕਰਨਗੇ ਅਤੇ ਇਸ ਤੋਂ ਇਲਾਵਾ ਉਨਟਾਰੀਓ ਵਿੱਚ OMNI.A ਦੇ ਫੋਕਸ ਪੁਰਤਗੀਜ਼ ‘ਤੇ ਧਿਆਨ ਕੇਂਦਰਤ ਕਰਨਗੇ। ਬੈਟੀਸਟੈਲੀ, ਰੋਜ਼ਰਜ਼ ਮੀਡੀਆ ਦੀ ਡਾਇਰੈਕਟਰ, OMNI, ਲਾਇਫ ਸਟਾਇਲ ਅਤੇ ਇੰਟਰਟੇਨਮੈਂਟ ਪ੍ਰੋਡਕਸ਼ਨ, ਮੈਨੂਅਲ ਫੋਨੇਸਕਾ ਨੂੰ ਰਿਪੋਰਟ ਕਰਨਗੇ।
ਫੋਨੇਸਕਾ ਨੇ ਕਿਹਾ “ਡੇਵਿਡ ਬੇਹਦ ਸਤਿਕਾਰਤ ਪੱਤਰਕਾਰ ਅਤੇ ਨਿਰਮਾਤਾ ਹਨ, ਅਤੇ ਕੈਮਰੇ ਦੇ ਪਿੱਛੇ ਅਤੇ ਅੱਗੇ ਉਹਨਾਂ ਦਾ ਵਿਆਪਕ ਤਜ਼ਰਬਾ ਕੈਨੇਡਾ ਦੇ ਇਤਾਲਵੀ ਭਾਈਚਾਰੇ ਲਈ ਜੁੜਾਵ ਵਾਲੇ ਅਤੇ ਸੂਚਨਾਤਮਕ ਖਬਰਾਂ ਦੇ ਪ੍ਰੋਗਰਾਮ ਦੇ ਨਿਰਮਾਣ ਨੂੰ ਜਾਰੀ ਰੱਖਣ ਵਿੱਚ ਸਾਡੀ ਮਦਦ ਕਰੇਗਾ। OMNI ਪਰਿਵਾਰ ਲਈ ਉਹ ਅਣਜਾਣੇ ਨਹੀਂ ਹਨ, ਉਹ ਸੰਗਠਨ ਵਿੱਚ ਬਹੁਤ ਜ਼ਿਆਦਾ ਜੋਸ਼ ਅਤੇ ਪ੍ਰੇਰਣਾ ਵੀ ਲੈ ਕੇ ਆਉਣਗੇ।”
ਪ੍ਰਸਾਰਣ ਪੱਤਰਕਾਰਤਾ ਵਿੱਚ 35 ਸਾਲ ਦੇ ਤਜ਼ਰਬੇ ਨਾਲ, ਬੈਟੀਸਟੈਲੀ OMNI ਵਿੱਚ ਵਾਪਸ ਆਏ ਹਨ ਜਿੱਥੇ ਉਹਨਾਂ ਨੇ 20 ਸਾਲਾਂ ਤੱਕ OMNI ਦੇ ਪਾਰਲੀਮੈਂਟਰੀ ਨਿਊਜ਼ ਬਿਊਰੋ ਚੀਫ ਵੱਜੋਂ ਸੇਵਾ ਨਿਭਾਈ ਸੀ, ਜਿਸ ਦੌਰਾਨ ਉਹਨਾਂ ਨੇ ਰਾਜਨੀਤਕ ਅਤੇ ਸੁਰੱਖਿਆ ਸੰਕਟਾਂ, ਚੋਣਾਂ, ਵਿਦੇਸ਼ੀ ਲੀਡਰਾਂ ਦੇ ਦੌਰਿਆਂ ਅਤੇ ਸੰਘੀ ਬਜਟ ਨੂੰ ਕਵਰ ਕੀਤਾ ਸੀ। ਆਪਣੇ ਇਸ ਕਾਰਜਕਾਲ ਦੌਰਾਨ ਬੈਟੀਸਟੈਲੀ ਨੇ OMNI ਨਿਊਜ਼ ਨਾਲ ਅਨਿੱਖੜਵੀਂ ਭੂਮਿਕਾ ਵੀ ਅਦਾ ਕੀਤੀ ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਪੌਲ ਮਾਰਟਿਨ ਵੀ ਸਮੇਤ, ਵੱਖ-ਵੱਖ ਸਿਆਸੀ ਹਸਤੀਆਂ ਨਾਲ ਇੰਟਰਵਿਊ ਕੀਤੀ। 1995 ਵਿੱਚ OMNI ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਬੈਟੀਸਟੈਲੀ ਨੇ ਸਡਬਰੀ, ਓਨਟਾਰੀਓ ਵਿੱਚ CHNO-FM ਅਤੇ CJMX-FM ਵਿਖੇ ਜਾਣ ਤੋਂ ਪਹਿਲਾਂ, ਪੇਮਬ੍ਰੋਕ, ਉਨਟਾਰੀਓ ਵਿੱਚ CHRO ਟੈਲੀਵੀਜ਼ਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਹਨਾਂ ਨੇ ਨਿਊਜ਼ ਅਤੇ ਸਪੋਰਟਸ ਰਿਪੋਰਟ, ਪ੍ਰੋਡਿਊਸਰ ਅਤੇ ਐਂਕਰ ਵਰਗੀਆਂ ਭੂਮਿਕਾਵਾਂ ਨਿਭਾਈਆਂ।

ਬੈਟੀਸਟੈਲੀ ਚਾਰਮੈਨ ਵੌਂਗ, ਨਾਥਨ ਸੇਖੋਂ ਅਤੇ ਜੈਕ ਧੀਰ ਨਾਲ ਸ਼ਾਮਲ ਹੋ ਰਹੇ ਹਨ, ਜੋ ਕੈਲਗਰੀ, ਐਡਮੰਟਨ, ਟੋਰਾਂਟੋ ਅਤੇ ਵੈਨਕੂਵਰ ਵਿੱਚ OMNI ਰੀਜਨਲ ਅਤੇ OMNI ਟੈਲੀਵੀਜ਼ਨ ਦੇ ਸਥਾਨਕ ਸਟੇਸ਼ਨਾਂ ਲਈ ਸਮੂਹਿਕ ਤੌਰ ‘ਤੇ ਖਬਰਾਂ ਅਤੇ ਚਲੰਤ ਮਾਮਲਿਆਂ ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਹਨ।
ਰੋਜ਼ਰਜ਼ ਮੀਡੀਆ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ, ਟੀਵੀ ਅਤੇ ਬ੍ਰਾਡਕਾਸਟ ਆਪਰੇਸ਼ਨ, ਕੋਲੇਟ ਵਾਟਸਨ ਨੇ ਕਿਹਾ “OMNI ਜ਼ਰੀਏ ਅਸੀਂ ਉੱਚ ਗੁਣਵੱਤਾ, ਜੁੜਾਵ ਵਾਲੇ ਰਾਸ਼ਟਰੀ ਅਤੇ ਸਥਾਨਕ ਸਮਾਚਾਰ ਵਾਲੇ ਪ੍ਰੋਗਰਾਮ ਮੁਹੱਈਆ ਕਰਨ ਲਈ ਪ੍ਰਤੀਬੱਧ ਹਾਂ ਜੋ ਅਸਲ ਵਿੱਚ ਕੈਨੇਡਾ ਦੇ ਜੋਸ਼ਪੂਰਨ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਦਰਸਾਉਂਦਾ ਹੈ। ਇਸ ਸਮਰਪਿਤ ਟੀਮ ਨਾਲ ਅਸੀਂ ਆਪਣੇ ਤੀਜੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਵਾਧਾ ਕਰਨਾ ਜਾਰੀ ਰੱਖਾਂਗੇ ਅਤੇ ਹਰ ਉਮਰ ਦੇ ਬਹੁ-ਭਾਸ਼ਾਈ ਦਰਸ਼ਕਾਂ ਨੂੰ ਜੋੜਨ ਦੇ ਤਰੀਕੇ ਤਲਾਸ਼ ਕਰਾਂਗੇ।
ਟੋਰਾਂਟੋ ਵਿੱਚ ਕੰਮ ਕਰਦੇ, ਵੌਂਗ OMNI ਉਨਟਾਰੀਓ ਲਈ ਸਾਡੇ ਇਨ-ਹਾਊਸ ਪ੍ਰੋਡਕਸ਼ਨਾਂ ਦਾ ਪ੍ਰਬੰਧ ਕਰਦੇ ਹਨ, ਜਿਸ ਵਿੱਚ ਕੈਂਟੋਨੀਜ਼ ਅਤੇ ਮੈਂਡਰੀਨ ਰਾਸ਼ਟਰੀ ਨਿਊਜ਼ਕਾਸਟ ਸ਼ਾਮਲ ਹਨ। ਇੱਕ ਦਹਾਕੇ ਤੋਂ ਵੀ ਜ਼ਿਆਦਾ ਟੈਲੀਵੀਜ਼ਨ ਨਿਰਮਾਣ ਦੇ ਤਜਰਬੇ ਨਾਲ ਵੌਂਗ 2013 ਵਿੱਚ OMNI ਵਿੱਚ ਸ਼ਾਮਲ ਹੋਏ ਸਨ ਅਤੇ ਨਿਰਮਾਣ ਅਤੇ ਖਬਰ ਸੰਪਾਦਨ ਵਿੱਚ ਸਹਾਇਕ ਰਹੇ ਹਨ।
ਵੈਨਕੂਵਰ ਤੋਂ, ਸੇਖੋਂ OMNI ਦੇ ਪੰਜਾਬੀ ਨੈਸ਼ਨਲ ਨਿਊਜ਼ਕਾਸਟ ਅਤੇ ਸਾਡੇ ਸਥਾਨਕ ਕੋਂਟਨੀਜ਼, ਮੈਂਡਰੀਨ ਅਤੇ ਪੰਜਾਬੀ ਦੇ ਚਲੰਤ ਮਾਮਲਿਆਂ ਦੇ ਪ੍ਰੋਗਰਾਮਾਂ ਦੀ ਦੇਖ-ਰੇਖ ਕਰਦੇ ਹਨ। ਨਿਊਜ਼ਰੂਮ ਲੀਡਰ ਹੋਣ ਵੱਜੋਂ ਸੇਖੋਂ ਕੋਲ ਕੈਨੇਡਾ ਪੰਜਾਬੀ ਬ੍ਰਾਡਕਾਸਟਾਂ ਵਿੱਚ OMNI ਹਾਕੀ ਨਾਈਟ ਦਾ ਪ੍ਰਬੰਧ ਕਰਨ ਸਮੇਤ, ਵਿਆਪਕ ਕਿਸਮ ਦੀਆਂ ਡਿਊਟੀਆਂ ਹਨ।
ਸੀਨੀਅਰ ਮੈਨੇਜਰ, ਕਮਿਊਨਿਟੀ ਲਾਇਜ਼ਨ ਅਤੇ OMNI ਉਨਟਾਰੀਓ ਪੰਜਾਬੀ, ਜੈਕ ਧੀਰ, OMNI ਮੈਨੇਜਮੈਂਟ ਟੀਮ ਨੂੰ ਪੂਰਾ ਕਰਦੇ ਹਨ। ਧੀਰ ਸਮੁੱਚੇ ਦੇਸ਼ ਵਿੱਚ 65 ਤੋਂ ਵੀ ਜ਼ਿਆਦਾ ਬਹੁ-ਭਾਸ਼ਾਈ ਸੁਤੰਤਰ ਨਿਰਮਾਤਾਵਾਂ ਨਾਲ ਅਹਿਮ ਭਾਈਵਾਲੀ ਦਾ ਪ੍ਰਬੰਧ ਕਰਦੇ ਹਨ, ਜੋ 45 ਤੋਂ ਵੀ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਵਿੱਚ OMNI ਦੇ ਪ੍ਰੋਗਰਾਮ ਮੁਹੱਈਆ ਕਰਦੇ ਹਨ।
OMNI ਟੈਲੀਵੀਜ਼ਨ : OMNI ਟੈਲੀਵੀਜ਼ਨ ਕੈਨੇਡਾ ਦਾ ਇੱਕੋ-ਇੱਕ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਟੈਲੀਵੀਜ਼ਨ ਪ੍ਰਸਾਰਣਕਰਤਾ ਹੈ। 11 ਮਿਲੀਅਨ ਕੈਨੇਡੀਅਨ ਘਰਾਂ ਵਿੱਚ ਉਪਲਬਧ, OMNI ਬ੍ਰਾਂਡ ਵਿੱਚ ਨੈਸ਼ਨਲ ਟੀਵੀ ਚੈਨਲ OMNI ਰੀਜਨਲ ਅਤੇ ਇਸ ਦੇ ਨਾਲ ਪੰਜ ਸਥਾਨਕ ਟੈਲੀਵੀਜ਼ਨ ਸਟੇਸ਼ਨ ਸ਼ਾਮਲ ਹਨ। OMNI 20 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿੱਚ ਵਿਆਪਕ ਕਿਸਮ ਦੇ ਸਥਾਨਕ ਤੌਰ ‘ਤੇ ਤਿਆਰ ਕੀਤੇ ਅਤੇ ਪ੍ਰਾਪਤ ਕੀਤੇ ਪ੍ਰੋਗਰਾਮਾਂ ਪੇਸ਼ ਕਰਦਾ ਹੈ ਜਿਸ ਵਿੱਚ ਕੈਂਟੋਨੀਜ਼, ਇਤਾਵਲੀ, ਪੁਰਤਗੀਜ਼, ਮੈਂਡਰੀਨ ਅਤੇ ਪੰਜਾਬੀ ਵਿੱਚ ਖਬਰਾਂ, ਚਲੰਤ ਮਾਮਲੇ ਅਤੇ ਮਨੋਰੰਜਨ ਸਮੱਗਰੀ ਸ਼ਾਮਲ ਹਨ। OMNI ਰੋਜ਼ਰਜ਼ ਮੀਡੀਆ ਦਾ ਇੱਕ ਹਿੱਸਾ ਹੈ, ਜੋ ਰੋਜ਼ਰਜ਼ ਕਮਿਊਨਿਕੇਸ਼ਨ ਇੰਕ. ਦੀ ਇੱਕ ਸਹਾਇਕ ਕੰਪਨੀ ਹੈ। (TSX, NYSE: RCI). OMNITV.ca ‘ਤੇ ਜਾਓ।

ਮੀਡੀਆ ਸੰਪਰਕ
ਮਿਸ਼ੇਲ ਲੋਮੇਕ (Michelle Lomack), OMNI, [email protected]; 416.819.2783

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …