Breaking News
Home / ਨਜ਼ਰੀਆ / ਨਾਈਟ ਸਿਫ਼ਟ ਵਿਚ ਕੰਮ ਕਰਨ ਵਾਲਿਆਂ ਲਈ ਕੁਝ ਅਹਿਮ ਸੁਝਾਅ

ਨਾਈਟ ਸਿਫ਼ਟ ਵਿਚ ਕੰਮ ਕਰਨ ਵਾਲਿਆਂ ਲਈ ਕੁਝ ਅਹਿਮ ਸੁਝਾਅ

ਮਹਿੰਦਰ ਸਿੰਘ ਵਾਲੀਆ
ਹਜ਼ਾਰਾਂ ਸਾਲਾਂ ਤੋਂ ਲੋਕ ਸੂਰਜ ਚੜ੍ਹਨ ਤੋਂ ਬਾਅਦ ਚੁਸਤੀ ਮਹਿਸੂਸ ਕਰਦੇ ਹਨ ਅਤੇ ਸੂਰਜ ਛਿਪਣ ਤੋਂ ਬਾਅਦ ਸੁਸਤੀ ਆ ਜਾਂਦੀ ਹੈ। ਕੁਦਰਤ ਨੇ ਦਿਨ ਕੰਮ ਕਰਨ ਲਈ ਬਣਾਇਆ ਹੈ ਅਤੇ ਰਾਤ ਆਰਾਮ ਕਰਨ ਨੂੰ ਬਣਾਈ ਹੈ। ਪ੍ਰੰਤੂ ਸਮੇਂ ਦੇ ਨਾਲ-ਨਾਲ ਹਰ ਖੇਤਰ ਵਿਚ ਤਬਦੀਲੀਆਂ ਆਈਆਂ ਹਨ ਅਤੇ ਆਉਂਦੀਆਂ ਰਹਿਣਗੀਆਂ। ਵਸੋਂ ਵਿਚ ਵਾਧਾ ਆਦਿ, ਲੋਕਾਂ ਨੂੰ ਮੁਲਕ ਦੀ ਗੱਡੀ ਚਲਦੀ ਰੱਖਣ ਲਈ ਸਿਫਟਾਂ ਵਿਚ ਕੰਮ ਕਰਨਾ ਪੈ ਰਿਹਾ ਹੈ। ਕਈ ਕਿੱਤਿਆਂ ਵਿਚ ਸਿਫਟਾਂ ਵਿਚ ਕੰਮ ਕਰਨਾ ਜ਼ਰੂਰੀ ਹੈ ਜਿਵੇਂ : ਹਸਪਤਾਲ, ਆਵਾਜਾਈ, ਸੇਫਟੀ ਆਦਿ।ਇਕ ਅਨੁਮਾਨ ਅਨੁਸਾਰ ਵਿਸ਼ਵ ਵਿਚ ਲਗਭਗ 33 ਪ੍ਰਤੀਸ਼ਤ ਪੁਰਸ਼ ਅਤੇ 22 ਪ੍ਰਤੀਸ਼ਤ ਔਰਤਾਂ ਸਿਫਟਾਂ ਵਿਚ ਕੰਮ ਕਰਦੀਆਂ ਹਨ। ਨਾਈਟ ਸਿਫਟ ਤੋਂ ਭਾਵ ਹੈ ਕਿ ਰਾਤ ਦੇ ਬਾਰਾਂ ਵਜੇ ਤੋਂ ਦੂਜੇ ਦਿਨ ਸਵੇਰ ਦੇ 7 ਵਜੇ ਤੱਕ ਘੱਟੋ-ਘੱਟ 3 ਘੰਟੇ ਕੰਮ ਕਰਨਾ।
ਸਿਫਟਾਂ ਵਿਚ ਕੰਮ ਕਰਨ ਦੇ ਲਾਭ :
1. ਰਾਤ ਦੇ ਸਮੇਂ ਟਰੈਫਿਕ ਘੱਟ ਹੁੰਦਾ ਹੈ। ਥੋੜ੍ਹੇ ਸਮੇਂ ਵਿਚ ਕੰਮ ਉੱਤੇ ਪਹੁੰਚਿਆ ਜਾ ਸਕਦਾ ਹੈ।
2. ਕਈ ਥਾਵਾਂ ਉੱਤੇ ਨਾਈਟ ਸਿਫਟ ਵਾਲਿਆਂ ਨੂੰ ਵਧ ਪੈਸੇ ਮਿਲਦੇ ਹਨ।
3. ਨਾਈਟ ਸਿਫਟਾਂ ਵਾਲੇ ਵਾਧੂ, ਪੜ੍ਹਾਈ ਸਪੈਸ਼ਲ ਟਰੇਨਿੰਗ, ਪਾਰਟ ਟਾਈਮ ਜੋਬ ਕਰ ਸਕਦੇ ਹਨ।
4. ਦਿਨ ਸਮੇਂ ਘਰ ਦੇ ਕੰਮ ਬਿਲਾਂ ਦੀ ਅਦਾਇਗੀ ਆਦਿ ਕੀਤੇ ਜਾ ਸਕਦੇ ਹਨ।
5. ਰਾਤ ਦੀ ਸਿਫਟ ਵਿਚ ਬੋਸ ਨਹੀਂ ਹੁੰਦਾ, ਵਰਕਰ ਵੀ ਘੱਟ ਹੁੰਦੇ ਅਤੇ ਵਾਤਾਵਰਣ ਵੀ ਸ਼ਾਂਤ ਹੁੰਦਾ ਹੈ।
ਹਾਨੀਆਂ :
1. ਸੇਫਟੀ : ਰਾਤ ਨੂੰ ਜਾਣ ਸਮੇਂ ਸੇਫਟੀ ਘਟ ਹੁੰਦੀ ਹੈ।
2. ਜੇ ਕੰਮ ਕਰਦੇ ਸਮੇਂ ਬਾਹਰਲੀ ਸਹਾਇਤਾ ਦੀ ਲੋੜ ਪੈ ਜਾਵੇ ਤਦ ਮੁਸ਼ਕਲ ਆਉਂਦੀ ਹੈ।
3. ਕਈ ਵਾਰ ਲੰਚ ਜਾਂ ਚਾਹ ਵੇਲੇ ਟੇਬਲ ਹੀਂ ਛਡ ਸਕਦੇ ਤਦ ਤੁਰਨ ਦਾ ਮੌਕਾ ਨਹੀਂ ਮਿਲਦਾ।
4. ਵਾਪਸੀ ਵੇਲੇ ਕਾਰ ਚਲਾਉਣੀ ਰਿਸਕੀ ਹੁੰਦੀ ਹੈ।
5. ਕਈ ਲੋਕ ਨਾਈਟ ਸਿਫਟ ਵਿਚ ਸ਼ਾਂਤ ਵਾਤਾਵਰਣ ਵਿਚ ਬੋਰ ਹੋ ਜਾਂਦੇ ਹਨ।
ਸਿਰਕੇਡੀਅਨ ਕਲਾਕ : ਹਰ ਜੀਵ ਅਤੇ ਪੌਦਿਆਂ ਵਿਚ 24 ਘੰਟੇ ਚੱਲਣ ਵਾਲਾ ਸਿਰਕੇਡੀਅਨ ਕਲਾਕ ਹੁੰਦਾ ਹੈ, ਜੋ ਨੀਂਦ, ਖਾਣਾ, ਚੁਸਤੀ, ਸਰੀਰ ਦਾ ਤਾਪਾਮਾਨ ਅਤੇ ਹਾਮੋਨ ਪੈਦਾ ਕਰਨਾ ਆਦਿ ਨੂੰ ਨਿਯਮਬੱਧ ਕਰਦਾ ਹੈ। ਨੀਂਦ ਲਈ ਜ਼ਿੰਮੇਵਾਰ ਹਾਰਮੋਨ ਮੈਲਾਟੋਲਿਨ ਦੀ ਮਾਤਰਾ ਰੋਸ਼ਨੀ ਉੱਤੇ ਨਿਰਭਰ ਕਰਦੀ ਹੈ। ਹਨੇਰੇ ਵਿਚ ਇਹ ਹਾਰਮੋਨ ਜ਼ਿਆਦਾ ਪੈਦਾ ਹੁੰਦਾ ਹੈ ਅਤੇ ਨੀਂਦ ਆਉਂਦੀ ਹੈ। ਰੋਸ਼ਨੀ ਸਮੇਂ ਇਹ ਹਾਰਮੋਨ ਪੈਦਾ ਨਹੀਂ ਹੁੰਦਾ। ਵਿਅਕਤੀ ਚੁਸਤ, ਫੁਰਤੀਲਾ ਰਹਿੰਦਾ ਹੈ। ਇਸ ਨਿਯਮ ਅਧੀਨ ਦਿਨ ਕੰਮ ਕਰਨ ਲਈ ਬਣਾਏ ਹਨ ਅਤੇ ਰਾਤਾਂ ਆਰਾਮ ਕਰਨ ਲਈ ਬਣਾਈਆਂ ਹਨ।
ਸਿਫਟ ਵਿਚ ਕੰਮ ਕਰਨ ਵਾਲਿਆਂ ਨੂੰ ਇਸ ਨਿਯਮ ਦੀ ਉਲੰਘਣਾ ਕਰਨੀ ਪੈਂਦੀ ਹੈ, ਜਿਸ ਦੀ ਕੀਮਤ ਦੇਣੀ ਪੈਂਦੀ ਹੈ। ਇਹ ਕੀਮਤ ਨਿਰਭਰ ਕਰਦੀ ਹੈ ਕਿ ਸਿਫਟ ਦੇ ਟਾਈਮਿੰਗ, ਸਿਫਟਾਂ ਵਿਚ ਤਬਦੀਲੀ, ਕਿੰਨਾ ਸਮਾਂ ਸਿਫਟ ਵਿਚ ਕੰਮ ਕਰ ਰਹੇ ਆਦਿ ਸਿਫਟਾਂ ਵਿਚ ਕੰਮ ਕਰਨ ਵਾਲਿਆਂ ਲਈ ਨੀਂਦ ਦੇ ਟਾਈਮ ਵਿਚ ਕਮੀ ਜਾਂ ਨੀਂਦ ਦੀ ਕੁਆਲਿਟੀ ਵਿਚ ਕਮੀ ਸਿਰਕੇਡੀਅਨ ਕਲਾਕ ਵਿਚ ਗੜਬੜ ਪੈਦਾ ਕਰ ਦਿੰਦੀ ਹੈ, ਜਿਸ ਕਾਰਨ ਸਰੀਰ ਨੂੰ ਕਈ ਰੋਗ ਲੱਗ ਸਕਦੇ ਹਨ। ਵਧ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਭਾਰ ਵਧਣਾ, ਜੁਕਾਮ, ਸਟੋਰੋਕ, ਸ਼ੂਗਰ ਰੋਗ, ਕੈਂਸਰ, ਯਾਦਾਸ਼ਤ ਵਿਚ ਕਮੀ, ਥਕਾਵਟ ਆਦਿ।
ਨਾਈਟ ਸਿਫਟ ਵਿਚ ਕੰਮ ਕਰਨ ਵਾਲਿਆਂ ਲਈ ਆਦਰਸ਼ਕ ਕਾਰਜ : ਕੁੱਝ ਸਾਵਧਾਨੀਆ ਰਖ ਕੇ ਸਿਫਟ ਵਿਚ ਕੰਮ ਕਰਦਲੇ ਵਾਲੇ ਇਕ ਆਮ ਜੀਵਨ ਬਤੀਤ ਕਰ ਸਕਦੇ ਹਨ। ਨੀਂਦ, ਪੌਸ਼ਟਿਕ ਖੁਰਾਕ ਅਤੇ ਰੈਗੂਲਰ ਕਸਰਤ ਦੀ ਭੂਮਿਕਾ ਅਹਿਮ ਹੈ।
1. ਕੰਮ ਸ਼ੁਰੂ ਕਰਨ ਦਾ ਸਮਾਂ 11 ਵਜੇ ਰਾਤ
2. ਜੇ ਹੋ ਸਕੇ ਕੰਮ ਉੱਤੇ ਜਾਣ ਤੋਂ ਪਹਿਲਾਂ 15-20 ਮਿੰਟ ਦੀ ਛੋਟੀ ਨੀਂਦ ਲਵੋ।
3. ਕੰਮਕ ਰਨ ਦੇ ਸਮੇਂ ਵਿਚ ਦਿਨ ਵਰਗੀ ਰੋਸ਼ਨੀ ਚਮਕਾਓ। ਇਸ ਨਾਲ ਕਲਾਕ ਠੀਕ ਸੈਟ ਹੋ ਜਾਂਦਾ ਹੈ ਅਤੇ ਚੁਸਤੀ ਆ ਜਾਂਦੀ ਹੈ।
4. 2 ਵਜੇ ਸਵੇਰੇ : ਇਕ ਕਾਫੀ ਦਾ ਕੱਪ ਸੇਵਨ ਕਰੋ। ਕਾਫੀ 4 ਤੋਂ 5 ਘੰਟੇ ਫੁਰਤੀਲਾ ਰੱਖੇਗੀ।
5. ਸਵੇਰੇ 5 ਵਜੇ : ਦੁਪਿਹਰ ਦਾ ਭੋਜਨ ਖਾਵੋ ਭੋਜਨ ਵਿਚ ਸਭ ਤਰ੍ਹਾਂ ਦੇ ਪੋਸ਼ਟਿਕ ਅੰਸ ਹੋਣੇ ਚਾਹੀਦੇ ਹਨ। ਕਿਸੇ ਵੀ ਹਾਲਤ ਵਿਚ ਜੰਕ ਭੋਜਨ ਨਾ ਖਾਵੋ।
6. 2 ਵਜੇ ਸਵੇਰੇ :
ਜਿੱਥੇ ਤਕ ਹੋ ਸਕੇ ਤੇਜ਼ ਰੋਸ਼ਨੀ ਤੋਂ ਬਚੋ ਜੇ ਸੰਭਵ ਹੋਵੇ ਤਦ ਆਪ ਵਾਹਨ ਚਲਾ ਕੇ ਨਾ ਜਾਵੋ। ਸਫਰ ਕਰਦੇ ਸਮੇਂ ਨੀਲੇ ਰੰਗ ਦੇ ਗੋਗਲ ਲਗਾਓ।
7. ਸਵੇਰੇ 8 ਵਜੇ ਤੋਂ 3 ਵਜੇ ਬਾਅਦ ਦੁਪਹਿਰ ਤਕ:
ਸਿਫਟ ਵਿਚ ਕੰਮ ਕਰਨ ਵਾਲਿਆਂ ਲਈ ਨੀਂਦ ਅਤਿ ਜ਼ਰੂਰੀ ਹੈ। ਲਗਭਗ 7 ਘੰਟੇ ਦੀ ਨੀਂਦ ਵਰਦਾਨ ਹੈ। ਗੂੜੀ ਨੀਂਦ ਲਈ ਹੇਠ ਲਿਖੇ ਸੁਝਾਵ ਹਨ।
ੳ. ਸੌਣ ਵਾਲੇ ਕਮਰੇ ਵਿਚ ਪੂਰਾ ਹਨ੍ਹੇਰਾ ਰੱਖੋ। ਖਿੜਕੀਆਂ ਅਤੇ ਰਸ਼ਨਦਾਨਾਂ ਨੂੰ ਢੱਕ ਕੇ ਰੱਖੋ। ਕਿਸੇ ਵੀ ਮੋਰੀ ਰਾਹੀਂ ਰੋਸ਼ਨੀ ਨਾ ਆਵੇ।
ਅ. ਗੂੜ੍ਹੀ ਨੀਂਦ ਲਈ 60 ਡਿਗਰੀ ਸੈਲਸੀਅਸ ਐਫ ਤੋਂ 70 ਡਿਗਰੀ ਸੈਲਸੀਅਸ ਤਾਪਮਾਨ ਜ਼ਿਆਦਾ ਅਨੁਕੂਲ ਹੈ।
ੲ. ਕਮਰੇ ਵਿਚ ਪੂਰੀ ਸ਼ਾਂਤੀ ਰੱਖੋ। ਮੋਬਾਇਲ ਫੋਨ ਬੰਦ ਰੱਖੋ।
ਸ. ਕੰਨਾਂ ਵਿਚ ਈਅਰ ਪਲੱਗ ਅਤੇ ਅੱਖਾਂ ਉੱਤੇ ਮਾਸਕ ਲਾਵੋ।
ਹ. ਕਈ ਬਿਜਲੀ ਯੰਤਰ ਜਿਵੇਂ ਟੀ.ਵੀ, ਕੰਪਿਊਟਰ, ਮੋਬਾਇਲ ਆਦਿ ਨੀਲੀ ਰੋਸ਼ਨੀ ਜ਼ਿਆਦਾ ਛੱਡਦੇ ਹਨ। ਨੀਲੀ ਰੋਸ਼ਨੀ ਨੀਂਦ ਦੀ ਵੱਡੀ ਦੁਸ਼ਮਣ ਹੈ। ਇਨ੍ਹਾਂ ਯੰਤਰਾਂ ਤੋਂ ਰੋਸ਼ਨੀ ਬੰਦ ਕਰਨ ਲਈ ਕਈ ਢੰਗ ਹਨ।
ਕ. ਘਰ ਦੇ ਮੈਂਬਰਾਂ ਨੂੰ ਸੁਚੇਤ ਕਰਕੇ ਰੱਖੋ ਕਿ ਉਹ ਕਿਸੀ ਵੀ ਹਾਲਤ ਵਿਚ (ਡਿਸਟਰਬ) ਖਲਬਲੀ ਨਾ ਕਰਨ।
ਖ. ਸੌਣ ਤੋਂ ਪਹਿਲਾ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਤਨਾਓ ਨਾ ਰੱਖੋ।
8. 3 ਤੋਂ 4 ਵਜੇ ਸ਼ਾਮ :
ਉਠੋ ਅਤੇ ਖਾਣਾ ਖਾਵੋ ਇਸੀ ਸਮੇਂ 15 ਮਿੰਟ ਲਈ ਸੂਰਜ ਦੀ ਰੋਸ਼ਨੀ ਦਾ ਅਨੰਦ ਲਵੋ ਅਤੇ ਤੁਹਾਨੂੰ ਲਗੇਗਾ ਕਿ ਸਵੇਰ ਹੋ ਗਈ ਹੈ।
9. 4 ਤੋਂ 8 ਵਜੇ ਤਕ : ਘਰ ਦੇ ਅੰਦਰਲੇ ਅਤੇ ਬਾਹਰਲੇ ਕੰਮ ਕਰੋ। ਪਰਿਵਾਰ ਵਿਚ ਗੱਲਬਾਤ ਕਰੋ। ਬੱਚਿਆਂ ਨਾਲ ਖੇਡੋ, ਇਸੀ ਸਮੇਂ ਵਿਚ ਘੱਟੋ-ਘੱਟ 30 ਮਿੰਟ ਤੇਜ ਰਫਤਾਰ ਨਾਲ ਸੈਰ ਕਰੋ।
10. 9 ਵਜੇ ਰਾਤ :
ਦੁਪਹਿਰ ਦੇ ਖਾਣੇ ਦਾ ਅਨੰਦ ਮਾਣੋ
11. ਛੁੱਟੀ ਵਾਲੇ ਦਿਨ ਨੀਂਦ ਦਾ ਸਮਾਂ ਨਾ ਬਦਲੋ।

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …