ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਮੈਂਬਰ ਫੈੱਡਰਲ ਸਰਕਾਰ ਵੱਲੋਂ ਸਮੇਂ-ਸਮੇਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਸਾਂਝੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਜਿਨ੍ਹਾਂ ਸਦਕਾ ਬਰੈਂਪਟਨ ਅਤੇ ਸਮੂਹ ਕੈਨੇਡਾ-ਵਾਸੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਸਰਕਾਰ ਵੱਲੋਂ ਕੀਤੇ ਗਏ ਇਨ੍ਹਾਂ ਉਪਰਾਲਿਆਂ ਨਾਲ ਪਰਿਵਾਰਾਂ ਦੇ ਮੈਂਬਰਾਂ ਦੀ ਸਿਹਤ ਵਿਚ ਸੁਧਾਰ ਕਰਨ ਤੇ ਘਰਾਂ ਵਿੱਚ ਖੁਸ਼ਹਾਲੀ ਲਿਆਉਣ ਵਿੱਚ ਬੜੀ ਮਦਦ ਮਿਲੀ ਹੈ ਅਤੇ ਇਨ੍ਹਾਂ ਸਦਕਾ ਕੈਨੇਡਾ ਹੋਰ ਮਜ਼ਬੂਤ ਹੋਇਆ ਹੈ। ਫੈੱਡਰਲ ਸਰਕਾਰ ਵੱਲੋਂ ਚੁੱਕੇ ਗਏ ਇਹ ਸ਼ਾਨਦਾਰ ਕਦਮ ਲੋਕਾਂ ਲਈ ਬੜੇ ਕਾਰਗਰ ਸਾਬਤ ਹੋ ਰਹੇ ਹਨ।
ਨੈਸ਼ਨਲ ਚਾਈਲਡ ਕੇਅਰ ਸਿਸਟਮ : ਦੇਸ਼ ਪਹਿਲੀ ਵਾਰ ਨੈਸ਼ਨਲ ਚਾਈਲਡ ਕੇਅਰ ਸਿਸਟਮ ਸੁਰੂ ਕਰਨ ਨਾਲ ਬੱਚਿਆਂ ਦੀ ਸਾਂਭ-ਸੰਭਾਲ ਦੇ ਖ਼ਰਚੇ ਵਿੱਚ ਕਮੀ ਹੋਈ ਹੈ। ਇਸ ਨਾਲ ਪੀਲ ਰੀਜਨ ਵਿੱਚ ਮਾਪਿਆਂ ਨੂੰ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ 15,000 ਡਾਲਰ ਸਲਾਨਾ ਦੀ ਬੱਚਤ ਹੋਈ ਹੈ। ਇਸ ਸਿਸਟਮ ਦੇ ਲਾਗੂ ਹੋਣ ਨਾਲ ਕੰਮ-ਕਾਜੀ ਪਰਿਵਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ ਅਤੇ ਉਹ ਹੁਣ ਆਪਣੇ ਬੱਚਿਆਂ ਦੀ ਗੁਣਾਤਮਿਕ ਪੱਖੋਂ ਬਹੁਤ ਵਧੀਆ ਸਾਂਭ-ਸੰਭਾਲ ਕਰ ਸਕਦੇ ਹਨ।
ਕੈਨੇਡਾ ਸਕੂਲ ਫੂਡ ਪ੍ਰੋਗਰਾਮ : ‘ਟਰਾਂਸਫਾਰਮੇਟਿਵ ਕੈਨੇਡਾ ਸਕੂਲ ਫੂਡ ਪ੍ਰੋਗਰਾਮ’ ਰਾਹੀਂ ਓਨਟਾਰੀਓ ਵਿੱਚ ਇਸ ਸਮੇਂ 160,000 ਸਕੂਲੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਸਰੀਰਕ ਤੌਰ ‘ਤੇ ਰਿਸ਼ਟ-ਪੁਸ਼ਟ ਬਨਾਉਣ ਅਤੇ ਵਿੱਦਿਅਕ ਪੱਖੋਂ ਸਫ਼ਲ ਹੋਣ ਵਿੱਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਏ।
ਕੈਨੇਡੀਅਨ ਡੈਂਟਲ ਕੇਅਰ ਪਲੈਨ : ਕੈਨੇਡੀਅਨ ਡੈਂਟਲ ਕੇਅਰ ਪਲੈਨ ਰਾਹੀਂ ਹੁਣ ਤੱਕ 1.2 ਮਿਲੀਅਨ ਤੋਂ ਵਧੇਰੇ ਕੈਨੇਡਾ-ਵਾਸੀ ਦੰਦਾਂ ਦੀ ਸੰਭਾਲ ਦੀ ਲੋੜੀਂਦੀ ਸੁਵਿਧਾ ਪ੍ਰਾਪਤ ਕਰ ਚੁੱਕੇ ਹਨ। ਫੈੱਡਰਲ ਸਰਕਾਰ ਦੇ ਇਸ ਉਪਰਾਲੇ ਨਾਲ ਬਹੁਤ ਸਾਰੇ ਕੈਨੇਡਾ-ਵਾਸੀਆਂ ਦੀਆਂ ਦੰਦਾਂ ਨਾਲ ਸਬੰਧਿਤ ਬੀਮਾਰੀਆਂ ਦੂਰ ਹੋਣ ਨਾਲ ਉਨ੍ਹਾਂ ਦੀ ਸਮੁੱਚੀ ਸਿਹਤ ਅਤੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ।
ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ : ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੇ ਆਰੰਭ ਹੋਣ ਨਾਲ ਹੁਣ ਲੋਕਾਂ ਦੀ ਡਾਇਬਟੀਜ਼ ਦੇ ਇਲਾਜ ਸਮੇਤ ਹੋਰ ਲੋੜੀਂਦੀਆਂ ਦਵਾਈਆਂ ਤੱਕ ਪਹੁੰਚ ਆਸਾਨ ਹੋ ਗਈ ਹੈ। ਇਸ ਨਾਲ ਡਾਇਬਟੀਜ਼ ਦੀ ਬੀਮਾਰੀ ਨਾਲ ਜੂਝ ਰਹੇ 3.8 ਮਿਲੀਅਮ ਕੈਨੇਡਾ-ਵਾਸੀ ਲੋੜੀਂਦੀਆਂ ਦਵਾਈਆਂ ਮੁਫ਼ਤ ਲੈ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਸਿਹਤ ਸਬੰਧੀ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।
ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਅਸੀਂ ਕੈਨੇਡਾ-ਵਾਸੀਆਂ ਦੇ ਜੀਵਨ ਪੱਧਰ ਵਿੱਚ ਮਹੱਤਵਪੂਰਨ ਤਬਦੀਲੀ ਲਿਆਂਦੀ ਹੈ। ਪਰਿਵਾਰਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਅਤੇ ਕੈਨੇਡਾ ਨੂੰ ਮਜ਼ਬੂਤ ਦੇਸ਼ ਬਨਾਉਣ ਲਈ ਮੈਂ ਵਚਨਬੱਧ ਹਾਂ।”