ਐਡਮੈਂਟਨ/ਡਾ. ਝੰਡ : ਪਿਛਲੇ ਦਿਨੀਂ ਐਡਮੈਂਟਨ ਵਿਚ ਹੋਏ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਪੀਲ ਰਿਜਨ ਤੋਂ ਭਾਗ ਲੈਣ ਵਾਲੇ ਲੜਕਿਆਂ ਅਤੇ ਲੜਕੀਆਂ ਨੇ ਬਹੁਤ ਹੀ ਖ਼ੂਬਸੂਰਤ ਪ੍ਰਦਰਸ਼ਨ ਕਰਦਿਆਂ ਹੋਇਆਂ ਆਪੋ-ਆਪਣੇ ਭਾਰ ਵਰਗ ਵਿਚ ਗੋਲਡ ਮੈਡਲ ਹਾਸਲ ਕੀਤੇ।ਇੱਥੇ ਇਹ ਜ਼ਿਕਰਯੋਗ ਹੈ ਕਿ 48 ਕਿਲੋਗ੍ਰਾਮ ਭਾਰ ਵਰਗ ਵਿਚ ਫ਼ਤਿਹਕਰਨ ਸਿੰਘ ਗੋਲਡ ਮੈਡਲ ਨੂੰ ਚੁੰਮਿਆਂ। ਉਹ ਅਜੇ ਮਸਾਂ 14 ਸਾਲ ਦਾ ਹੈ ਅਤੇ ਇਸ ਕੌਮੀ ਮੁਕਾਬਲੇ ਵਿਚ ਉਸ ਦਾ ਪ੍ਰਦਰਸ਼ਨ ਬਾ-ਕਮਾਲ ਸੀ। ਏਸੇ ਤਰ੍ਹਾਂ 81 ਕਿਲੋਗ੍ਰਾਮ ਭਾਰ ਵਰਗ ਵਿਚ ਸਤਵਿੰਦਰ ਸਿੰਘ ਥਿੰਦ ਨੇ ਗੋਰਡ ਮੈਡਲ ਹਾਸਲ ਕੀਤਾ ਅਤੇ ਫ਼ਤਿਹਕਰਨ ਦੇ ਨਾਲ ਮਿਲ ਕੇ ਆਪਣੇ ਮਾਪਿਆਂ ਅਤੇ ਕਮਿਊਨਿਟੀ ਦਾ ਸਿਰ ਉੱਚਾ ਕੀਤਾ।ਇਨ੍ਹਾਂ ਮੁਕਾਬਲਿਆਂ ਵਿਚ ਪੀਲ ਰਿਜਨ ਦੀਆਂ ਲੜਕੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੀਆਂ। ਗੁਰਿੰਦਰ ਕੌਰ ਤੱਖੜ ਨੇ 48 ਕਿਲੋਗ੍ਰਾਮ ਕੈਟਾਗਰੀ ਵਿਚ ਅਤੇ ਜਸਪ੍ਰੀਤ ਕੌਰ ਚੀਮਾ ਨੇ 81 ਕਿਲੋਗ੍ਰਾਮ ਕੈਟਾਗਰੀ ਵਿਚ ਗੋਲਡ ਮੈਡਲ ਹਾਸਲ ਕੀਤੇ। ਇਨ੍ਹਾਂ ਨੌਜੁਆਨ ਲੜਕੇ ਅਤੇ ਲੜਕੀਆਂ ਨੇ ਇਸ ਮਹਾਨ ਪ੍ਰਾਪਤੀ ਲਈ ਜਿੱਥੇ ਆਪ ਸਖ਼ਤ ਮਿਹਨ ਕੀਤੀ, ਉੱਥੇ ਇਨ੍ਹਾਂ ਦੇ ਮਾਪਿਆਂ ਅਤੇ ਕੋਚ ਅਜ਼ਾਦ ਦਾ ਵੀ ਇਸ ਸਫ਼ਲਤਾ ਵਿਚ ਵੱਡਾ ਹੱਥ ਹੈ। ਮਾਪਿਆਂ ਦੀ ਅਗਵਾਈ ਤੇ ਹੱਲਾਸ਼ੇਰੀ ਅਤੇ ਕੋਚ ਵੱਲੋਂ ਦਿੱਤੀ ਗਈ ਸਹੀ ਸਿਖਲਾਈ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ। ਇਸ ਲਈ ਇਨ੍ਹਾਂ ਨੌਜੁਆਨ ਲੜਕੇ-ਲੜਕੀਆਂ ਦੇ ਮਾਪੇ ਅਤੇ ਉਨ੍ਹਾਂ ਦਾ ਕੋਚ ਅਜ਼ਾਦ ਸਾਰੇ ਹੀ ਵਧਾਈ ਦੇ ਹੱਕਦਾਰ ਹਨ। ਪ੍ਰਮਾਤਮਾ ਕਰੇ, ਉਹ ਅੱਗੋਂ ਹੋਰ ਬੁਲੰਦੀਆਂ ਨੂੰ ਛੂਹਣ ਅਤੇ ਆਪਣੇ ਮਾਪਿਆਂ ਅਤੇ ਕਮਿਊਨਿਟੀ ਦਾ ਨਾਂ ਰੌਸ਼ਨ ਕਰਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …