Breaking News
Home / ਪੰਜਾਬ / ਕੈਬਨਿਟ ਮੰਤਰੀ ਧਰਮਸੋਤ ਵਿਧਾਨ ਸਭਾ ‘ਚ ਚੁੱਕਣਗੇ ਅਫੀਮ ਦੀ ਖੇਤੀ ਦਾ ਮਾਮਲਾ

ਕੈਬਨਿਟ ਮੰਤਰੀ ਧਰਮਸੋਤ ਵਿਧਾਨ ਸਭਾ ‘ਚ ਚੁੱਕਣਗੇ ਅਫੀਮ ਦੀ ਖੇਤੀ ਦਾ ਮਾਮਲਾ


ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ, ਲੰਘੇ ਦੋ ਮਹੀਨਿਆਂ ‘ਚ ਨਸ਼ੇ ਕਾਰਨ ਸਿਰਫ ਦੋ ਮੌਤਾਂ ਹੀ ਹੋ ੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੁਣ ਵਿਧਾਨ ਸਭਾ ਵਿਚ ਅਫੀਮ ਦੀ ਖੇਤੀ ਲ ੀ ਮੁੱਦਾ ਉਠਾਉਣਗੇ। ਿਹ ਗੱਲ਼ ਉਨ੍ਹਾਂ ਨੇ ਨਾਭਾ ਵਿਚ ਖੁਦ ਲੋਕਾਂ ਦੇ ਸਾਹਮਣੇ ਕਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਖੁਸ਼ਹਾਲ ਵੈਲਫੇਅਰ ਸੋਸਾ ਿਟੀ ਪੰਜਾਬ ਦੀ ਅਗਵਾ ੀ ਹੇਠ 200 ਦੇ ਕਰੀਬ ਕਿਸਾਨਾਂ ਨੇ ਖ਼ਸਖ਼ਸ ਦੀ ਖੇਤੀ ਕਰਨ ਦੀ ਸਰਕਾਰ ਤੋਂ ਮਨਜੂਰੀ ਦੇਣ ਸਬੰਧੀ ਿਕ ਮੰਗ ਪੱਤਰ ਕੈਬਨਿਟ ਮੰਤਰੀ ਧਰਮਸੋਤ ਨੂੰ ਸੌਂਪਿਆ । ਿਸ ਤੋਂ ਬਾਅਦ ਧਰਮਸੋਤ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਵਿਧਾਨ ਸਭਾ ਵਿੱਚ ਿਸ ਮੁੱਦੇ ਨੂੰ ਜਰੂਰ ਚੁੱਕਣਗੇ।
ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਨਸ਼ੇ ਨਾਲ ਸਿਰਫ ਦੋ ਨੌਜਵਾਨਾਂ ਦੀ ਹੀ ਮੌਤ ਹੋ ੀ ਹੈ। ਜਦਕਿ ਲੰਘੇ ਦੋ ਮਹੀਨਿਆਂ ਵਿਚ 50 ਤੋਂ ਵੱਧ ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਕੋਲ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਡਾਟਾ ਹੀ ਨਹੀਂ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …