ਲੁਧਿਆਣਾ/ਬਿਊਰੋ ਨਿਊਜ਼
ਲੋਕ ਇਨਸਾਫ ਪਾਰਟੀ ਨੇ ਵਿਜੀਲੈਂਸ ਦਾ ਕੰਮ ਖੁਦ ਸੰਭਾਲ ਲਿਆ ਹੈ। ਅੱਜ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਵਿੱਚ ਡਿਪਟੀ ਡੀ.ਓ. ਕੁਲਦੀਪ ਸਿੰਘ ਦੇ ਕਲਰਕ ਅਮਿਤ ਮਿੱਤਲ ਨੂੰ 70,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਸਿਮਰਜੀਤ ਬੈਂਸ ਨੇ ਇਹ ਸਾਰੀ ਕਾਰਵਾਈ ਦਾ ਬਕਾਇਦਾ ਵੀਡੀਓ ਬਣਾਇਆ ਜੋ ਹੁਣ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਪੀੜਤ ਜਸਪ੍ਰੀਤ ਨੇ ਦੱਸਿਆ ਕਿ ਡੀ.ਓ. ਦਫਤਰ ਵੱਲੋਂ ਖਾਮੀਆਂ ਕੱਢ ਕੇ ਉਨ੍ਹਾਂ ਦੇ ਸਕੂਲ ਨੂੰ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਕਲਰਕ ਅਮਿਤ ਮਿੱਤਲ ਨੇ ਡੀ.ਓ. ਦਫਤਰ ਦੇ ਅਧਿਕਾਰੀ ਕੁਲਦੀਪ ਸਿੰਘ ਤੇ ਐਡਵਾਈਜ਼ਰ ਹਰਵਿੰਦਰ ਸਿੰਘ ਦੇ ਨਾਂ ਉੱਪਰ 70,000 ਰੁਪਏ ਰਿਸ਼ਵਤ ਲਈ। ਸਿਮਰਜੀਤ ਬੈਂਸ ਨੇ ਆਪਣੀ ਟੀਮ ਨਾਲ ਮੌਕੇ ਉੱਤੇ ਪਹੁੰਚ ਕੇ ਕਲਰਕ ਨੂੰ ਕਾਬੂ ਕਰ ਲਿਆ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …