Breaking News
Home / ਜੀ.ਟੀ.ਏ. ਨਿਊਜ਼ / ਸਕੂਲਾਂ ਵਿੱਚ 30 ਫੀਸਦੀ ਗੈਰਹਾਜ਼ਰੀ ਮਗਰੋਂ ਹੀ ਹੈਲਥ ਯੂਨਿਟਸ ਨੂੰ ਪ੍ਰਿੰਸੀਪਲ ਦੇਣਗੇ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ : ਲਿਚੇ

ਸਕੂਲਾਂ ਵਿੱਚ 30 ਫੀਸਦੀ ਗੈਰਹਾਜ਼ਰੀ ਮਗਰੋਂ ਹੀ ਹੈਲਥ ਯੂਨਿਟਸ ਨੂੰ ਪ੍ਰਿੰਸੀਪਲ ਦੇਣਗੇ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ : ਲਿਚੇ

ਓਨਟਾਰੀਓ : ਓਨਟਾਰੀਓ ਦੇ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਕੋਵਿਡ-19 ਆਊਟਬ੍ਰੇਕ ਬਾਰੇ ਉਸ ਸਮੇਂ ਹੀ ਪਬਲਿਕ ਹੈਲਥ ਯੂਨਿਟਸ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ ਜਦੋਂ 30 ਫੀਸਦੀ ਵਿਦਿਆਰਥੀ ਤੇ ਅਧਿਆਪਕ ਸਕੂਲ ਵਿੱਚੋਂ ਕਿਸੇ ਆਊਟਬ੍ਰੇਕ ਕਾਰਨ ਗੈਰਹਾਜ਼ਰ ਹੋਣਗੇ। ਇਹ ਖੁਲਾਸਾ ਸਿੱਖਿਆ ਮੰਤਰਾਲੇ ਵੱਲੋਂ ਓਨਟਾਰੀਓ ਵਾਸੀਆਂ ਲਈ ਕੀਤਾ ਗਿਆ।
ਪ੍ਰੋਵਿੰਸ ਨੇ ਆਖਿਆ ਕਿ ਭਾਵੇਂ ਪਬਲਿਕ ਹੈਲਥ ਯੂਨਿਟਸ ਨੂੰ ਸਕੂਲਾਂ ਵਿੱਚ ਗੈਰਹਾਜ਼ਰੀ 30 ਫੀਸਦੀ ਹੋਣ ਉੱਤੇ ਜਾਣਕਾਰੀ ਦਿੱਤੀ ਜਾਵੇਗੀ ਪਰ ਇਹ ਜਾਣਕਾਰੀ ਫਿਰ ਵੀ ਇਸ ਮੁਕਾਮ ਉੱਤੇ ਪਹੁੰਚਣ ਤੋਂ ਪਹਿਲਾਂ ਮੰਤਰਾਲੇ ਰਾਹੀਂ ਹੀ ਦਿੱਤੀ ਜਾਵੇਗੀ। ਇਹ ਪੁੱਛੇ ਜਾਣ ਉੱਤੇ ਕਿ ਸਕੂਲ ਵਿੱਚ ਬੱਚਿਆਂ ਦੇ ਸਟੇਟਸ (ਆਊਟਬ੍ਰੇਕਸ) ਤੋਂ ਮਾਪਿਆਂ ਨੂੰ ਹਨ੍ਹੇਰੇ ਵਿੱਚ ਹੀ ਰੱਖਿਆ ਜਾਵੇਗਾ ਤਾਂ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਪ੍ਰਿੰਸੀਪਲਜ਼ ਨੂੰ ਰੋਜ਼ਾਨਾ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਤੇ ਸਟਾਫ ਬਾਰੇ ਸਿਹਤ ਮੰਤਰਾਲੇ ਨੂੰ ਜਾਣੂ ਕਰਵਾਉਣਾ ਹੋਵੇਗਾ।
ਲਿਚੇ ਦੇ ਆਫਿਸ ਵੱਲੋਂ ਆਖਿਆ ਗਿਆ ਕਿ ਇਹ ਪ੍ਰੋਵਿੰਸ ਦੀ ਵੈੱਬਸਾਈਟ ਉੱਤੇ ਨਵੀਂ ਰਿਪੋਰਟਿੰਗ ਦੇ ਹਿੱਸੇ ਵਜੋਂ ਦਰਜ ਹੋਵੇਗਾ। ਇਸ ਰਿਪੋਰਟਿੰਗ ਮੁਤਾਬਕ 30 ਫੀ ਸਦੀ ਗੈਰਹਾਜ਼ਰੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਪਿਆਂ ਦੀ ਡਾਟਾ ਤੱਕ ਪਹੁੰਚ ਹੋ ਜਾਇਆ ਕਰੇਗੀ। ਇਸ ਤੋਂ ਇਲਾਵਾ ਲਿਚੇ ਨੇ ਇਹ ਵੀ ਆਖਿਆ ਕਿ 17 ਜਨਵਰੀ ਨੂੰ ਵਿਦਿਆਰਥੀਆਂ ਤੇ ਸਟਾਫ ਦੇ ਸਕੂਲਾਂ ਵਿੱਚ ਪਰਤਣ ਨੂੰ ਧਿਆਨ ਵਿੱਚ ਰੱਖਦਿਆਂ ਕਈ ਮਾਪਦੰਡ ਅਪਣਾਏ ਜਾ ਰਹੇ ਹਨ। ਇਨ੍ਹਾਂ ਤਹਿਤ ਤੇਜੀ ਨਾਲ ਟੈਸਟ ਕਰਨ, ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਤੇ ਵੈਕਸੀਨੇਸ਼ਨ ਤੱਕ ਜ਼ਿਆਦਾ ਪਹੁੰਚ ਤੋਂ ਇਲਾਵਾ ਵੱਧ ਤੋਂ ਵੱਧ ਪੀਪੀਈ ਕਿੱਟਾਂ ਦੀ ਵਰਤੋਂ ਆਦਿ ਸ਼ਾਮਲ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …