Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਤੋਂ ਭਾਰਤ ਸਮੇਤ ਹੋਰ ਦੋਸ਼ਾਂ ਵਿੱਚ ਪੈਸੇ ਭੇਜਣ ਉਪਰ ਲੱਗੇਗਾ 5% ਟੈਕਸ

ਅਮਰੀਕਾ ਤੋਂ ਭਾਰਤ ਸਮੇਤ ਹੋਰ ਦੋਸ਼ਾਂ ਵਿੱਚ ਪੈਸੇ ਭੇਜਣ ਉਪਰ ਲੱਗੇਗਾ 5% ਟੈਕਸ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਸਤਾਵਿਤ ਨਵਾਂ ਬਿੱਲ ਜੇਕਰ ਕਾਨੂੰਨ ਬਣ ਜਾਂਦਾ ਹੈ ਜਿਸਦੀ ਕਿ ਪੂਰੀ ਸੰਭਾਵਨਾ ਹੈ, ਤਾਂ ਅਮਰੀਕਾ ਵਿਚ ਰਹਿ ਰਹੇ ਲੱਖਾਂ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਘਰ ਜਾਂ ਦੇਸ਼ ਪੈਸੇ ਭੇਜਣ ਉਪਰ ਟੈਕਸ ਦੇਣਾ ਪਵੇਗਾ। ਹਾਊਸ ਬਜਟ ਕਮੇਟੀ ਨੇ ”ਵੱਨ ਬਿੱਗ ਬਿਊਟੀਫੁੱਲ ਬਿੱਲ ਐਕਟ” ਨੂੰ ਪ੍ਰਵਾਨਗੀ ਦੇ ਦਿੱਤੀ ਹੈ। 1116 ਸਫ਼ਿਆਂ ਦੇ ਬਿੱਲ ਵਿਚ ਗੈਰ ਅਮਰੀਕੀ ਨਾਗਿਰਕਾਂ ਉਪਰ 5% ਐਕਸਾਈਜ ਟੈਕਸ ਲਾਉਣ ਦੀ ਵਿਵਸਥਾ ਹੈ। ਇਹ ਟੈਕਸ ਆਰਜੀ ਵਰਕ ਵੀਜੇ ਜਿਵੇਂ ਐਚ-1ਬੀ ਵੀਜਾ ਤੇ ਐਲ-1 ਵੀਜਾ ਦੇ ਨਾਲ ਨਾਲ ਗਰੀਨ ਕਾਰਡ ਧਾਰਕਾਂ ਜੋ ਅਜੇ ਅਮਰੀਕੀ ਨਾਗਰਿਕ ਨਹੀਂ ਬਣੇ ਹਨ, ਉਪਰ ਵੀ ਲਾਗੂ ਹੋਵੇਗਾ। ਪ੍ਰਸਤਾਵਿਤ ਟੈਕਸ ਪੈਸੇ ਭੇਜਣ ਮੌਕੇ ਕੱਟਿਆ ਜਾਵੇਗਾ। ਛੋਟੀ ਤੋਂ ਛੋਟੀ ਰਕਮ ਉਪਰ ਵੀ ਗੈਰ ਅਮਰੀਕੀ ਨਾਗਰਿਕਾਂ ਨੂੰ ਇਹ ਟੈਕਸ ਦੇਣਾ ਪਵੇਗਾ। ਕੇਵਲ ਅਮਰੀਕੀ ਨਾਗਰਿਕਾਂ ਜਾਂ ਅਮਰੀਕੀਆਂ ਨੂੰ ਇਸ ਟੈਕਸ ਤੋਂ ਛੋਟ ਹੋਵੇਗੀ। ਜਿਥੋਂ ਤੱਕ ਭਾਰਤੀਆਂ ਦਾ ਸਬੰਧ ਹੈ ਇਸ ਬਿੱਲ ਦੇ ਕਾਨੂੰਨ ਬਣ ਜਾਣ ਉਪਰੰਤ ਉਨ੍ਹਾਂ ਉਪਰ ਭਾਰੀ ਵਿੱਤੀ ਬੋਝ ਪਵੇਗਾ। ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਵੱਲੋਂ ਮਾਰਚ 2025 ਵਿਚ ਕੀਤੇ ਸਰਵੇ ਅਨੁਸਾਰ ਵਿੱਤੀ ਸਾਲ 2023-2024 ਦੌਰਾਨ ਅਮਰੀਕਾ ਤੋਂ ਭਾਰਤ ਤਕਰੀਬਨ 32 ਅਰਬ ਡਾਲਰ ਭੇਜੇ ਗਏ ਸਨ। ਪ੍ਰਸਤਾਵਿਤ ਟੈਕਸ ਕਾਰਨ ਪ੍ਰਤੀ ਸਾਲ ਭਾਰਤੀਆਂ ਨੂੰ 1.6 ਅਰਬ ਡਾਲਰ ਤੋਂ ਵਧ ਟੈਕਸ ਦੇਣਾ ਪਵੇਗਾ। ਬਿੱਲ ਅਨੁਸਾਰ ਪੈਸੇ ਭੇਜਣ ਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਹਰ 3 ਮਹੀਨੇ ਬਾਅਦ ਇਹ ਰਕਮ ਅਮਰੀਕੀ ਖਜ਼ਾਨੇ ਵਿਚ ਜਮਾਂ ਕਰਵਾਉਣੀ ਪਵੇਗੀ। ਬਿੱਲ ਤਹਿਤ ਨਾ ਕੇਵਲ ਵਿਅਕਤੀਗੱਤ ਰੂਪ ਵਿੱਚ ਪੈਸੇ ਭੇਜਣ ਉਪਰ ਟੈਕਸ ਲਾਉਣ ਦੀ ਵਿਵਸਥਾ ਹੈ।
ਆਸਟ੍ਰੇਲੀਆ ‘ਚ ਪਰਵਿੰਦਰ ਕੌਰ ਬਣੀ ਐਮ.ਪੀ.
ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲ਼ਾਚੌਰ ਦੇ ਬਲਾਕ ਸੜੋਆ ਦੇ ਪਿੰਡ ਹਿਆਤਪੁਰ ਰੁੜਕੀ ਦੀ ਜੰਮਪਲ ਤੇ ਕਸ਼ਮੀਰ ਸਿੰਘ ਦੀ ਧੀ ਪਰਵਿੰਦਰ ਕੌਰ ਆਸਟ੍ਰੇਲੀਆ ਦੇ ਸੂਬੇ ਪੱਛਮੀ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਪਹਿਲੀ ਸਿੱਖ ਪੰਜਾਬਣ ਮੈਂਬਰ ਪਾਰਲੀਮੈਂਟ ਬਣੀ ਹੈ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿਚ ਪਹਿਲੇ ਪੰਜਾਬੀ ਮੈਂਬਰ ਪਾਰਲੀਮੈਂਟ ਹੋਣ ਦਾ ਮਾਣ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਿੱਸੇ ਆਇਆ ਹੈ।

 

Check Also

ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ

ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ …