2015 ‘ਚ 3.5 ਲੱਖ ਦੇ ਮੁਕਾਬਲੇ 2023 ‘ਚ 10 ਲੱਖ ਤੋਂ ਜ਼ਿਆਦਾ ਵਿਦਿਆਰਥੀ ਪਰਮਿਟ ਜਾਰੀ
ਸਟੱਡੀ ਪਰਮਿਟ ਦੇ ਨਾਮ ‘ਤੇ ਲੋਕ ਕਰ ਰਹੇ ਹਨ ਇਮੀਗਰੇਸ਼ਨ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਸਟੱਡੀ ਪਰਮਿਟ ਦੇ ਨਾਮ ‘ਤੇ ਇਮੀਗਰੇਸ਼ਨ ਕਰ ਰਹੇ ਵਿਅਕਤੀਆਂ ‘ਤੇ ਸਖਤੀ ਵਰਤਣ ਦੇ ਲਈ ਅੰਤਰਰਾਸ਼ਟਰੀ ਸਟੂਡੈਂਟ ਪ੍ਰੋਗਰਾਮ ਵਿਚ ਕਈ ਪੱਧਰ ‘ਤੇ ਨਿਗਰਾਨੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਖਾਸ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾਵੇਗਾ ਕਿ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਹੀ ਕੈਨੇਡਾ ਪਹੁੰਚ ਸਕਣ। ਇਸਦੇ ਨਾਲ ਹੀ ਫੈਡਰਲ ਸਰਕਾਰ ਕਈ ਸਾਰੇ ਜ਼ਰੂਰੀ ਰੈਗੂਲੈਂਸ ਵਿਚ ਵੀ ਬਦਲਾਅ ਦੀਆਂ ਤਿਆਰੀਆਂ ਕਰ ਰਹੀ ਹੈ। ਨਵੇਂ ਰੈਗੂਲੇਸ਼ਨ ਸਟੱਡੀ ਪਰਮਿਟ ਦੇ ਪੂਰੇ ਪ੍ਰੋਸੈਸ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਸਕਦੇ ਹਨ।
ਨਵੇਂ ਨਿਯਮਾਂ ਦੇ ਤਹਿਤ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਨੌਮੀਨੇਸ਼ਨ ਦੇ ਬਾਰੇ ਵਿਚ ਰੈਗੂਲਰ ਤੌਰ ‘ਤੇ ਇਮੀਗਰੇਸ਼ਨ ਵਿਭਾਗ ਨੂੰ ਰਿਪੋਰਟ ਕਰਨਾ ਹੋਵੇਗਾ। ਇਹ ਕਦਮ ਇਹ ਯਕੀਨੀ ਬਣਾਉਣ ਦੇ ਲਈ ਬਣਾਇਆ ਗਿਆ ਹੈ ਕਿ ਸਟੂਡੈਂਟ ਆਪਣੇ ਤੈਅ ਐਜੂਕੇਸ਼ਨ ਇੰਸਟੀਚਿਊਟਸ ਵਿਚ ਹੀ ਦਾਖਲਾ ਲੈ ਰਹੇ ਹਨ ਅਤੇ ਕੈਨੇਡਾ ਵਿਚ ਆਪਣੇ ਪੂਰੇ ਐਜੂਕੇਸ਼ਨਲ ਪੀਰੀਅਡ ਦੇ ਦੌਰਾਨ ਸਟੱਡੀ ਪਰਮਿਟ ਸਬੰਧੀ ਜ਼ਰੂਰਤਾਂ ਦਾ ਪਾਲਣ ਕਰ ਰਹੇ ਹਨ। ਹਾਲ ਹੀ ਵਿਚ ਜਾਰੀ ਇਕ ਸਰਕਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਰੈਗੂਨੇਸ਼ਨਲ ਸਬੰਧੀ ਸੋਧ ਆਈ.ਆਰ.ਸੀ.ਸੀ (ਇਮੀਗਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਕੈਨੇਡਾ) ਨੂੰ ਇਮਾਨਦਾਰੀ ਸਬੰਧੀ ਚੁਣੌਤੀਆਂ ਦਾ ਜਵਾਬ ਦੇਣ ਅਤੇ ਅਨੈਤਿਕ ਵਿਵਹਾਰ ਸਬੰਧੀ ਘਟਨਾਵਾਂ ਨੂੰ ਰੋਕਣ ਵਿਚ ਮੱਦਦ ਕਰੇਗਾ ਜੋ ਸਟੂਡੈਂਟ ਪ੍ਰੋਗਰਾਮ ਨੂੰ ਪ੍ਰਭਾਵਿਤ ਕਰ ਰਹੇ ਹਨ।
ਆਮ ਲੋਕਾਂ ਨੂੰ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ‘ਤੇ ਪ੍ਰਤੀਕਿਰਿਆ ਦੇਣ ਲਈ 29 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਨ੍ਹਾਂ ਤਬਦੀਲੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਰਿਸਪਾਂਸ ਆ ਰਹੇ ਹਨ ਅਤੇ ਕਈ ਲੋਕ ਇਸ ਨੂੰ ਸਟੇਟ ਐਜੂਕੇਸ਼ਨਲ ਪ੍ਰੋਸੈਸ ਵਿਚ ਫੈਡਰਲ ਸਰਕਾਰ ਦਾ ਗੈਰ ਜ਼ਰੂਰੀ ਦਖਲ ਮੰਨ ਰਹੇ ਹਨ। ਦੂਜੇ ਪਾਸੇ ਕਈ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਮਾਹੌਲ ਵਿਚ ਨਵੇਂ ਬਦਲਾਅ ਕਰਨਾ ਜ਼ਰੂਰੀ ਹੋ ਗਿਆ ਲੱਗਦਾ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਲਗਾਤਾਰ ਉਠਾ ਰਹੇ ਹਨ ਨਵੇਂ ਕਦਮ
ਸਟੱਡੀ ਪ੍ਰੋਗਰਾਮ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਣ ਲਈ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਲਗਾਤਾਰ ਨਵੇਂ ਕਦਮ ਉਠਾ ਰਹੇ ਹਨ। ਉਹ ਇਕ ਨਵਾਂ ‘ਟਰੱਸਟਡ ਇੰਸਟੀਚਿਊਸ਼ਨ ਫਰੇਮਵਰਕ’ ਵੀ ਲਿਆ ਰਹੇ ਹਨ, ਜਿਸ ਨੂੰ ਇਸ ਸਾਲ ਦੇ ਅਖੀਰ ਵਿਚ ਲਾਂਚ ਕੀਤਾ ਜਾਣਾ ਹੈ। ਇਸ ਫਰੇਮਵਰਕ ਦਾ ਉਦੇਸ਼ ਐਜੂਕੇਸ਼ਨਲ ਸੰਸਥਾਵਾਂ ਦੀ ਕਠੋਰਤਾ ਨਾਲ ਜਾਂਚ ਕਰਨਾ ਅਤੇ ਭਰੋਸੇਮੰਦ ਸਮਝੀਆਂ ਜਾਣ ਵਾਲੀਆਂ ਸੰਸਥਾਵਾਂ ਦੇ ਲਈ ਸਟੱਡੀ ਪਰਮਿਟ ਪ੍ਰੋਸੈਸ ਵਿਚ ਤੇਜ਼ੀ ਲਿਆਉਣਾ ਹੈ, ਜਿਸ ਨਾਲ ਸਹੀ ਐਡਮਿਸ਼ਨ ਪ੍ਰੋਸੈਸ ਨੂੰ ਹੀ ਅੱਗੇ ਵਧਾਇਆ ਜਾ ਸਕੇਗਾ।
ਕਿਸ ਤਰ੍ਹਾਂ ਵਧ ਰਿਹਾ ਹੈ ਅੰਕੜਾ
ਕੈਨੇਡਾ ਵਿਚ ਸਟੱਡੀ ਪਰਮਿਟ ਧਾਰਕਾਂ ਦੀ ਸੰਖਿਆ ਵਿਚ ਕਾਫੀ ਵਾਧਾ ਦੇਖਿਆ ਗਿਆ ਹੈ। 2015 ਵਿਚ ਜਾਰੀ 352,305 ਦੀ ਤੁਲਨਾ ਵਿਚ 2023 ਵਿਚ ਇਕ ਮਿਲੀਅਨ ਤੋਂ ਜ਼ਿਆਦਾ ਵਿਅਕਤੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ। ਇਸ ਵਾਧੇ ਨੇ ਪੂਰੇ ਪ੍ਰੋਗਰਾਮ ਨੂੰ ਜਾਂਚ ਦੇ ਘੇਰੇ ਵਿਚ ਲਿਆ ਦਿੱਤਾ ਹੈ। ਵਿਸ਼ੇਸ਼ ਰੂਪ ਨਾਲ ਰਿਹਾਇਸ਼ ਦੀ ਕਮੀ ਅਤੇ ਪਬਲਿਕ ਸਰਵਿਸ ‘ਤੇ ਦਬਾਅ ਜਿਹੇ ਮੁੱਦਿਆਂ ਦੇ ਸਬੰਧ ਵਿਚ, ਜਿਸ ਨੂੰ ਕੁਝ ਲੋਕ ਇੰਟਰਨੈਸ਼ਨਲ ਸਟੂਡੈਂਟ ਦੀ ਵਧਦੀ ਆਮਦ ਦੇ ਲਈ ਜ਼ਿੰਮੇਵਾਰ ਦੱਸਦੇ ਹਨ।
Check Also
ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ
ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …