ਟੋਰਾਂਟੋ : ਭਾਰਤ ਵਿਚ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦੋ ਐਨਆਰਆਈ ਭੈਣਾਂ ਨੂੰ ਡਿਜੀਟਲ ਤਰੀਕੇ ਨਾਲ ਗ੍ਰਿਫ਼ਤਾਰ ਕਰਕੇ 1 ਕਰੋੜ 90 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖੇਬਾਜ਼ਾਂ ਨੇ ਦੋਵਾਂ ਭੈਣਾਂ ਨੂੰ ਦੋ ਦਿਨਾਂ ਤੱਕ ਡਿਜੀਟਲ ਗ੍ਰਿਫਤਾਰੀ ਵਿੱਚ ਰੱਖਿਆ। ਦੋਵਾਂ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਨਾਮਜ਼ਦ ਕਰਨ ਦੀ ਧਮਕੀ ਦਿੱਤੀ ਗਈ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਲੈਣ-ਦੇਣ ਕਰਨ ਲਈ ਕਿਹਾ ਗਿਆ। ਦੋਵਾਂ ਨੇ ਆਪਣੀ ਐਫਡੀ ਤੋੜ ਕੇ ਠੱਗਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ। ਇਸ ਤੋਂ ਇਲਾਵਾ ਉਸੇ ਦਿਨ ਧੋਖੇਬਾਜ਼ਾਂ ਨੇ ਫਰਜ਼ੀ ਸੀਬੀਆਈ ਅਫਸਰ ਦੱਸ ਕੇ ਇਕ ਸੇਵਾਮੁਕਤ ਬੈਂਕ ਮੈਨੇਜਰ ਨਾਲ ਵੀ 1 ਕਰੋੜ ਰੁਪਏ ਦੀ ਠੱਗੀ ਮਾਰੀ ਹੈ।