ਅਦਾਰਾ ‘ਪਰਵਾਸੀ’ ਵੱਲੋਂ ਰੱਖਿਆ ਲਾਂਚਿੰਗ ਸਮਾਗਮ ਜਸ਼ਨ ਦੇ ਮਾਹੌਲ ‘ਚ ਬਦਲਿਆ
ਟੋਰਾਂਟੋ/ਪਰਵਾਸੀ ਬਿਊਰੋ : ਅਦਾਰਾ ‘ਪਰਵਾਸੀ’ ਦੇ ਵੱਲੋਂ ਪੁੱਟੀ ਗਈ ਮੀਡੀਆ ਖੇਤਰ ਵਿਚ ਇਕ ਨਵੀਂ ਪੁਲਾਂਘ ਤਹਿਤ ਕੈਨੇਡਾ ‘ਚ ਸ਼ੁਰੂ ਹੋਏ ‘ਏਬੀਪੀ ਸਾਂਝਾ’ ਨਿਊਜ਼ ਚੈਨਲ ਦਾ ਲਾਂਚਿੰਗ ਸਮਾਗਮ ਲੰਘੇ ਵੀਰਵਾਰ 19 ਜੁਲਾਈ ਦੀ ਸ਼ਾਮ ਨੂੰ ਆਯੋਜਿਤ ਹੋਇਆ। ਇਹ ਲਾਂਚਿੰਗ ਸਮਾਗਮ ਨਾਮਵਰ ਸਿਆਸੀ, ਸਮਾਜਿਕ ਤੇ ਭਾਈਚਾਰੇ ਦੀਆਂ ਹਸਤੀਆਂ ਦੀ ਮੌਜੂਦਗੀ ਨਾਲ ਜਸ਼ਨ ਦੇ ਮਾਹੌਲ ਵਿਚ ਬਦਲ ਗਿਆ। ‘ਏਬੀਪੀ ਸਾਂਝਾ’ ਦਾ ਕੈਨੇਡਾ ਵਿਚ ਸਵਾਗਤ ਕਰਦਿਆਂ ਸਮੂਹ ਮਹਿਮਾਨਾਂ ਨੇ ਜਿੱਥੇ ਅਦਾਰਾ ‘ਪਰਵਾਸੀ’ ਅਤੇ ‘ਏਬੀਪੀ ਸਾਂਝਾ’ ਦੀ ਟੀਮ ਨੂੰ ਵਧਾਈਆਂ ਦਿੱਤੀਆਂ, ਉਥੇ ਹੀ ਦੋਵਾਂ ਵੱਲੋਂ ਸਾਂਝੇ ਤੌਰ ‘ਤੇ ਸਭਨਾਂ ਦਾ ਧੰਨਵਾਦ ਕਰਦਿਆਂ ਰਜਿੰਦਰ ਸੈਣੀ ਹੁਰਾਂ ਨੇ ਆਖਿਆ ਕਿ ਇਹ ਸਾਡੀ ਸਮੁੱਚੀ ਟੀਮ ਦੀ ਮਿਹਨਤ ਅਤੇ ਆਪ ਸਭ ਸਹਿਯੋਗੀਆਂ ਦਾ ਸਾਥ ਹੈ ਕਿ ਅੱਜ ਇਹ ਚੰਗੇ ਦਿਨ ਨਸੀਬ ਹੋਏ ਹਨ। ਉਨ੍ਹਾਂ ਸਭ ਦਾ ਧੰਨਵਾਦ ਕੀਤਾ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …