Breaking News
Home / ਮੁੱਖ ਲੇਖ / ਪੰਜਾਬ ਕਿਉਂ ਨਾਪੈ ਸਕਿਆ ਸਨਅਤੀਕਰਨ ਦੇ ਰਾਹ?

ਪੰਜਾਬ ਕਿਉਂ ਨਾਪੈ ਸਕਿਆ ਸਨਅਤੀਕਰਨ ਦੇ ਰਾਹ?

ਨਿਰਮਲਸੰਧੂ
ਸਰਲ ਤੇ ਸੌਖੇ ਕਾਰੋਬਾਰ ਦੇ ਕੋਣ ਤੋਂ ਪੰਜਾਬਦਾ20ਵੇਂ ਦਰਜੇ ਉੱਤੇ ਜਾ ਡਿੱਗਣ ਬਾਰੇ ਪੁੱਛਣ’ਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਯਕੀਨਨਹੀਂ ਕੀਤਾ। ਉਂਜ, ਮੁੱਖ ਮੰਤਰੀਭਾਵੇਂ ਪਸੰਦਕਰਨ ਜਾਂ ਨਾ, ਸਨਅਤਦਾਸਮੁੱਚਾ ਦਾਰੋਮਦਾਰਬਾਹਰੀਮਾਪਦੰਡਾਂ ਮੁਤਾਬਿਕ ਹੁੰਦਾ ਹੈ ਜਿਸ ਵਿੱਚਨਿਵੇਸ਼ਮਹਾਂਸੰਮੇਲਨਾਂ ਜਾਂ ਸਿਆਸਤਦਾਨਾਂ ਨਾਲਸਿੱਧੀਆਂ ਬੈਠਕਾਂ ਤੋਂ ਕਿਤੇ ਅਗਾਂਹ ਦਾਸਿਲਸਿਲਾਵੀਜੁੜਿਆ ਹੁੰਦਾ ਹੈ। ਜੇ ਕਿਤੇ ਇਸ ਸਰਵੇਖਣਵਿੱਚਭਾਜਪਾਦੀਸੱਤਾਵਾਲੇ ਸੂਬੇ ਉਪਰਲੀਆਂ ਪੁਜ਼ੀਸ਼ਨਾਂ ‘ਤੇ ਰਹਿੰਦੇ ਤਾਂ ਇਸ ਬਾਰੇ ਸ਼ੱਕ ਜਾਂ ਸਿਆਸੀ ਜੋੜ-ਤੋੜ ਦੇ ਖ਼ਦਸ਼ੇ ਖੜ੍ਹੇ ਹੋ ਸਕਦੇ ਸਨ; ਪਰਸਰਵੇਖਣਵਿੱਚਆਂਧਰਾਪ੍ਰਦੇਸ਼ਸਭ ਤੋਂ ਅੱਗੇ ਹੈ, ਉਸ ਤੋਂ ਬਾਅਦਤਿਲੰਗਾਨਾਦਾਨੰਬਰ ਹੈ ਅਤੇ ਤੀਜਾਨੰਬਰਹਰਿਆਣਾਦਾ ਹੈ। ਇਸ ਦਰਜਾਬੰਦੀ ਨੇ ਸਰਵੇਖਣਦੀਨਿਰਪੱਖਤਾਬਾਰੇ ਹਰਖ਼ਦਸ਼ਾਨਿਰਮੂਲਬਣਾਦਿੱਤਾ ਹੈ।
ਪੰਜਾਬਵਿੱਚ ਕਿਸੇ ਨੇ ਵੀਨਾਕਾਮੀ ਨੂੰ ਕਬੂਲਣਦਾ ਹੌਸਲਾ ਨਹੀਂ ਕੀਤਾਅਤੇ ਨਾ ਹੀ ਅਗਲੀਵਾਰਤੱਕਕਾਰਕਰਦਗੀਸੁਧਾਰਨਦਾ ਕੋਈ ਵਾਅਦਾਕੀਤਾ ਹੈ। ਲੀਡਰਸ਼ਿਪ ਨੇ ਹਕੀਕਤ ਤੋਂ ਅੱਖਾਂ ਮੁੰਦ ਲਈਆਂ ਹਨ; ਤੇ ਹਕੀਕਤ ਇਹ ਹੈ ਕਿ ਕਈ ਕਾਰਨਾਂ ਕਰਕੇ ਪੰਜਾਬਵਿੱਚਨਵੀਂ ਸਨਅਤਨਹੀਂ ਆ ਰਹੀ। ਇਸ ਤੋਂ ਮਾੜੇ ਇੰਤਜ਼ਾਮਅਤੇ ਸਿਆਸੀ ਤੇ ਅਫ਼ਸਰਸ਼ਾਹੀ ਦੇ ਅੜਿੱਕਿਆਂ ਦੀਕਨਸੋਅ ਹੀ ਮਿਲਦੀ ਹੈ। ਸੂਬੇ ਦੀਕਮਾਨਸੰਭਾਲਦਿਆਂ ਹੀ ਸਨਅਤਕਾਰਾਂ ਨੂੰ ਪ੍ਰੇਰਨਲਈ ਮੁੰਬਈਜਾਣਦੀ ਥਾਂ ਮੁੱਖ ਮੰਤਰੀ ਨੂੰ ਬੁਰੀਤਰ੍ਹਾਂ ਹਿੱਲ ਚੁੱਕੀਆਂ ਸੰਸਥਾਵਾਂ ਨੂੰ ਥਾਂ ਸਿਰਕਰਨਅਤੇ ਨੇਮਆਧਾਰਿਤਪ੍ਰਸ਼ਾਸਨਲਈਸਿਰਜੋੜ ਕੇ ਬੈਠਣਾਚਾਹੀਦਾ ਸੀ; ਪਰਅੰਬਾਨੀ ਜਾਂ ਅਡਾਨੀਨਾਲਪੰਜ-ਸਿਤਾਰਾ ਸੁੱਖ-ਆਰਾਮਅੰਦਰਬੈਠ ਕੇ ਸਲਾਹਾਂ ਜੋੜਨੀਆਂ ਸ਼ਾਇਦਜ਼ਿਆਦਾਆਕਰਸ਼ਕਅਤੇ ਸੁਰਖ਼ੀਆਂ ਬਟੋਰਨਵਾਲੀਆਂ ਜਾਪਦੀਆਂ ਹਨ।
ਸਨਅਤਕਾਰਾਂ ਨਾਲਫੋਟੋ-ਸੈਸ਼ਨਸਨਅਤੀਕਰਨ ਦੇ ਰਾਹਵਿੱਚਪਏ ਇਹ ਟੋਏ ਨਹੀਂ ਲੁਕੋ ਸਕਦੇ: ਲਾਲਫੀਤਾਸ਼ਾਹੀਅਤੇ ਭ੍ਰਿਸ਼ਟਾਚਾਰ ਤੋਂ ਇਲਾਵਾਸ਼ਹਿਰਾਂ ਵਿੱਚਭੀੜ-ਭੜੱਕਾ, ਆਵਾਜਾਈਦਾਘੜਮੱਸ, ਨਾਕਾਫ਼ੀਬੁਨਿਆਦੀਢਾਂਚਾ, ਪੌਣ ਤੇ ਪਾਣੀਪ੍ਰਦੂਸ਼ਣ, ਮਹਿੰਗੀਆਂ ਜ਼ਮੀਨਾਂ, ਜਾਨ-ਮਾਲਲਈਜੋਖ਼ਿਮਆਦਿ। ਇਹ ਸਾਰੇ ਸਨਅਤ ਦੇ ਰਾਹਦਾਰੋੜਾਹਨਜਿਨ੍ਹਾਂ ਨੂੰ ਦੂਰਕਰਨਲਈ ਕਿਸੇ ਵੀਸਰਕਾਰ ਨੇ ਕਦੀਕੋਸ਼ਿਸ਼ਵੀਨਹੀਂ ਕੀਤੀ।
ਜਿਸ ਸੂਬੇ ਅੰਦਰ ਸਿਆਸੀ ਲੀਡਰਾਂ ਨੂੰ ਆਉਣ-ਜਾਣਲਈਕਰੜੀਸੁਰੱਖਿਆਦੀਲੋੜਪਵੇ, ਜਿਹੜੇ ਸਦਾਆਕੜਦਿਖਾਉਣਅਤੇ ਪਹੁੰਚ ਤੋਂ ਵੀਦੂਰ ਹੀ ਰਹਿਣ, ਖ਼ਤਰੇ ਨੂੰ ਵਧਾ-ਚੜ੍ਹਾ ਕੇ ਦੱਸੀਜਾਣ, ਗੈਂਗਸਟਰਾਂ ਦੀਸਰਪ੍ਰਸਤੀਕਰਨਅਤੇ ਦੌਰਿਆਂ ਲਈ ਹੈਲੀਕੌਪਟਰ ਵਰਤਣ, ਉੱਥੇ ਕੋਈ ਸਨਅਤਕਾਰਆਪਣਾਪੈਸਾ ਕਿਸ ਤਰ੍ਹਾਂ ਸੁਰੱਖਿਅਤਮੰਨਸਕਦਾ ਹੈ। ਅਜਿਹੇ ਸੂਬੇ ਵਿੱਚ ਕੋਈ ਨਿਵੇਸ਼ਲਈ ਕਿਉਂ ਸੋਚੇਗਾ? ਸਿਆਸਤਦਾਨਬੱਸਪੰਜਾਬਲਈ ਕੁਝ ਕਰਦੇ ਦਿਸਣਦਾਦਿਖਾਵਾ ਹੀ ਕਰਦੇ ਹਨ ਜਿਸ ਨਾਲ ਉਹ ਸੁਰਖੀਆਂ ਵਿਚਰਹਿੰਦੇ ਹਨ।
ਸਰਕਾਰ ਨੂੰ ਖ਼ਬਰ ਜਾਂ ਖਿਆਲ ਹੀ ਨਹੀਂ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਦੀਸਨਅਤਦੀਲੋੜ ਹੈ। ਕਿਸੇ ਵੀ ਜਾਂ ਹਰਤਰ੍ਹਾਂ ਦੀਸਨਅਤਨਾਲ ਗੱਲ ਨਹੀਂ ਬਣਨੀ। ਵਾਤਾਵਰਨਪੱਖੀ ਇਕਾਈਆਂ ਦੇ ਤਰਜੀਹੀਬੰਦੋਬਸਤਦੀ ਜ਼ਰੂਰਤ ਹੈ। ਜਦੋਂ ਟਾਟਾ ਗਰੁੱਪ ਨੇ ਆਪਣਾਨੈਨੋ ਪ੍ਰਾਜੈਕਟਪੱਛਮੀ ਬੰਗਾਲ ਤੋਂ ਬਾਹਰਲਿਜਾਣਦਾਫ਼ੈਸਲਾਕੀਤਾ ਤਾਂ ਤਤਕਾਲੀ ਉੱਪ ਮੁੱਖ ਮੰਤਰੀਸੁਖਬੀਰ ਸਿੰਘ ਬਾਦਲ ਨੇ ਬਿਨਾਂ ਕੁਝ ਸੋਚੇ ਵਿਚਾਰੇ ਕਿ ਪੰਜਾਬਵਿੱਚਕਾਰਕਾਰਖਾਨਾਲਾਉਣਾਨਫ਼ੇ ਵਾਲਾ ਸੌਦਾ ਹੈ ਜਾਂ ਨਹੀਂ, ਤੇ ਸਾਡਾਸੂਬਾ ਗੁਜਰਾਤਜਿੰਨੀਆਂ ਸਹੂਲਤਾਂ ਤੇ ਛੋਟਾਂ ਦੇ ਵੀਸਕਦਾ ਹੈ ਜਾਂ ਨਹੀਂ, ਪ੍ਰਾਜੈਕਟਲਿਆਉਣਦੀ ਦੌੜ ਵਿੱਚਸ਼ਾਮਲ ਹੋ ਗਏ। ਉਦੋਂ ਗੁਜਰਾਤ ਦੇ ਮੁੱਖ ਮੰਤਰੀਨਰਿੰਦਰਮੋਦੀ ਨੇ ਵਿਸ਼ਾਲ ਜ਼ਮੀਨਪੂਲਬਣਾਲਿਆ ਹੋਇਆ ਸੀ ਅਤੇ ਉਨ੍ਹਾਂ ਝੱਟਅਗਲਿਆਂ ਨੂੰ ਜ਼ਮੀਨਮੁਹੱਈਆਕਰਵਾਦਿੱਤੀ।
ਪੰਜਾਬ ਅਜਿਹੀ ਪਹਿਲਲਈਤਿਆਰਨਹੀਂ ਸੀ। ਉਂਜ, ਨੈਨੋ ਪ੍ਰਾਜੈਕਟਹਾਸਲਕਰਨਵਿੱਚਸੁਖਬੀਰਦੀਨਾਕਾਮੀਪੰਜਾਬਲਈ ਇੱਕ ਤਰ੍ਹਾਂ ਨਾਲ ਅਸੀਸ ਹੀ ਸਾਬਤ ਹੋਈ। ਇਹ ਕਾਰਹੁਣ ਕੋਈ ਨਹੀਂ ਖਰੀਦਰਿਹਾ। ਪਿਛਲੇ ਮਹੀਨੇ ਕੰਪਨੀ ਨੇ ਸਿਰਫ਼ ਇੱਕ ਕਾਰਬਣਾਈ ਹੈ। ਨਾਕਾਮਪ੍ਰਾਜੈਕਟਉਤੇ ਪਹਿਲਾਂ ਹੀ ਸੀਮਤ ਜਿਹੇ ਵਸੀਲੇ ਰੋੜ੍ਹਨ ਤੋਂ ਪੰਜਾਬਬਚ ਗਿਆ।
ਉਨ੍ਹਾਂ ਨੇ ਇਸ ਤਰ੍ਹਾਂ ਦੀਊਰਜਾ ਜਾਂ ਉਤਸੁਕਤਾਫੂਡਪ੍ਰੋਸੈਸਿੰਗ ਇਕਾਈਆਂ ਲਿਆਉਣਲਈਨਹੀਂ ਦਿਖਾਈਹਾਲਾਂਕਿ ਇਸ ਕੇਂਦਰੀਮੰਤਰਾਲੇ ਦੀਕਮਾਨਉਨ੍ਹਾਂ ਦੀਪਤਨੀ ਦੇ ਹੱਥ ਸੀ।
ਪੰਜਾਬਦੀ ਸਿਆਸੀ ਲੀਡਰਸ਼ਿਪ, ਇਹ ਭਾਵੇਂ ਕਾਂਗਰਸੀਹਨ ਜਾਂ ਅਕਾਲੀ, ਪੰਜਾਬਵਿੱਚਸਨਅਤੀ ਇਕਾਈਆਂ ਹਾਸਲਕਰਨਲਈਇੰਨੇ ਬੇਕਰਾਰਹਨ ਕਿ ਨਤੀਜਾਮਾੜੇ ਕਰਾਰਾਂ ਵਿੱਚਨਿੱਕਲਿਆ। ਬਠਿੰਡਾਤੇਲਸੋਧਕਕਾਰਖਾਨਾਅਤੇ ਪ੍ਰਾਈਵੇਟਬਿਜਲੀਪ੍ਰਾਜੈਕਟ ਇਸ ਦੀਆਂ ਉਮਦਾਮਿਸਾਲਾਂ ਹਨ। ਇਨ੍ਹਾਂ ਪ੍ਰਾਜੈਕਟਾਂ ਬਾਰੇ ਨਿਰਪੱਖਪੁਣਛਾਣਹੋਣੀਚਾਹੀਦੀ ਹੈ ਕਿ ਪੰਜਾਬ ਨੇ ਇਨ੍ਹਾਂ ਪ੍ਰਾਜੈਕਟਾਂ ਤੋਂ ਕੁੱਝ ਖੱਟਿਆਵੀ ਹੈ। ਜੇ ਕੁਝ ਖੱਟਿਆ ਹੈ ਤਾਂ ਦਿੱਤੀਆਂ ਛੋਟਾਂ ਦੇ ਮੁਤਾਬਿਕਵੀ ਹੈ ਜਾਂ ਨਹੀਂ।
ਇਹ ਪੁਣਛਾਣਕਰਨਦੀਵੀਲੋੜ ਹੈ ਕਿ ਕੇਂਦਰੀਕਰਾਂ ਵਿੱਚਛੋਟਕਾਰਨਪੰਜਾਬ ਤੋਂ ਕੋਈ ਸਨਅਤਹਿਮਾਚਲਪ੍ਰਦੇਸ਼ ਗਈ ਹੈ ਕਿਉਂਕਿ ਬੱਦੀਵਿੱਚ ਅਜਿਹੀਆਂ ਬਹੁਤਘੱਟਫਰਮਾਸਿਊਟੀਕਲ ਇਕਾਈਆਂ ਹਨਜਿਹੜੀਆਂ ਪਹਿਲਾਂ ਪੰਜਾਬਵਿੱਚਸਨ। ਸਨਅਤੀਵਿਕਾਸਵਿੱਚਪਛੜਰਹੇ ਪੰਜਾਬਲਈ ਇੱਕ ਹੋਰਪ੍ਰਚੱਲਿਤ ਸਿਆਸੀ ਬਹਾਨਾਸਰਹੱਦੀਸੂਬੇ ਦਾ ਹੈ। ਪੰਜਾਬਵਿੱਚਸਨਅਤਨਾਆਉਣਦਾਅਸਲਕਾਰਨਮਾੜਾਪ੍ਰਬੰਧ ਹੈ ਅਤੇ ਇਹ ਹੁਣ “ਸਰਲ ਤੇ ਸੌਖੇ” ਕਾਰੋਬਾਰ ਦੇ ਕੋਣ ਤੋਂ ਕਰਵਾਏ ਸਰਵੇਖਣਰਾਹੀਂ ਸਾਬਤ ਹੋ ਗਿਆ ਹੈ। ਮੁਕਾਮੀਸਨਅਤਕਾਰਮੀਡੀਆਵਿੱਚਮਿਥ ਕੇ ਅਜਿਹੀਆਂ ਰਿਪੋਰਟਾਂ ਲਗਵਾ ਕੇ ਇਹ ਜਚਾਉਣਦੀਕੋਸ਼ਿਸ਼ਕਰਦੇ ਹਨ ਕਿ ਸਨਅਤ ਡੁੱਬ ਰਹੀ ਹੈ ਜਾਂ ਸੂਬੇ ਵਿੱਚੋਂ ਬਾਹਰ ਜਾ ਰਹੀ ਹੈ। ਅਜਿਹਾ ਸਰਕਾਰੀਛੋਟਾਂ ਲੈਣਲਈਕੀਤਾਜਾਂਦਾ ਹੈ।
ਇਸ ਸਭ ਕਾਸੇ ਦਾਨਤੀਜਾ ਇਹ ਹੈ ਕਿ ਪੰਜਾਬਵਿੱਚਵਿੱਤੀਘੜਮੱਸ ਹੈ। ਜਿਹੜੀਆਂ ਇਕਾਈਆਂ ਮੁਨਾਫ਼ਾਨਹੀਂ ਦੇ ਰਹੀਆਂ, ਉਹ ਚਿਰਪਹਿਲਾਂ ਹੀ ਬੰਦ ਹੋ ਜਾਣੀਆਂ ਚਾਹੀਦੀਆਂ ਸਨ। ਸਾਲ-ਦਰ-ਸਾਲਸਰਕਾਰ ਅਜਿਹੀਆਂ ਇਕਾਈਆਂ ‘ਤੇ ਪੈਸਾਰੋੜ੍ਹ ਰਹੀ ਹੈ। ਹੁਣਹਾਲ ਇਹ ਹੈ ਕਿ ਸਨਅਤਖ਼ਾਤਰਕਰਚੋਰੀਅਤੇ ਸਨਅਤੀਪ੍ਰਦੂਸ਼ਣ ਦੇ ਮਾਮਲਿਆਂ ਵਿੱਚਨਰਮੀਵਰਤੀਜਾਂਦੀ ਹੈ। ਕਰਾਂ, ਸਹੂਲਤਾਂ ਅਤੇ ਹੋਰਛੋਟਾਂ ਦੇ ਮਾਮਲੇ ਵਿੱਚਹੋਰਸੂਬਿਆਂ ਨਾਲਬਰਮੇਚਣਲਈਤਿਆਰੀਕੱਸਣਦੀ ਥਾਂ ਖ਼ਾਸਹਿਤਾਂ ਦੀਪੂਰਤੀਲਈਬੱਜਟਅਤੇ ਸਨਅਤੀਨੀਤੀਆਂ ਬਣਾਈਆਂ ਜਾਂਦੀਆਂ ਹਨ। ਕਿਸੇ ਖ਼ਾਸਵਜ੍ਹਾ ਤੋਂ ਬਗ਼ੈਰ ਹੀ ਬਿਲਡਰਕਰਛੋਟਾਂ ਲੈਰਹੇ ਹਨ। ਮੰਡੀਮੁਖੀਅਰਥਚਾਰੇ ਵਿੱਚਜਿਹੜੇ ਕਾਰੋਬਾਰਮੁਕਾਬਲਾਨਹੀਂ ਕਰਸਕਦੇ, ਉਨ੍ਹਾਂ ਦੀਹੋਣੀਨਾਕਾਮੀ ਹੀ ਹੁੰਦੀ ਹੈ। ਪੰਜਾਬ ਅਜਿਹੇ ਨਕਾਰਾਕਾਰੋਬਾਰਾਂ ਨੂੰ ਲਗਾਤਾਰਚਲਾਰਿਹਾ ਹੈ ਅਤੇ ਖ਼ਜ਼ਾਨੇ ਸਿਰਬੋਝਚਾੜ੍ਹ ਰਿਹਾ ਹੈ।
ਜਿਨ੍ਹਾਂ ਸੂਬਿਆਂ ਵਿੱਚਸਿਆਸਤਦਾਨਾਂ ਦੇ ਆਪਣੇ ਕਾਰੋਬਾਰੀਹਿਤਜੁੜੇ ਹੋਏ ਨਹੀਂ ਹੁੰਦੇ, ਉਹ ਪ੍ਰਦੂਸ਼ਣਫੈਲਾਉਣਵਾਲੀਆਂ ਇਕਾਈਆਂ ਨੂੰ ਰੋਕਣਲਈਵਾਤਾਵਰਨਕਰਲਗਾਦਿੰਦੇ ਹਨ। ਪੰਜਾਬਵਿੱਚਹਰ ਰੰਗ ਦੇ ਸਿਆਸਤਦਾਨਾਂ ਨੇ ਅਜਿਹੀਆਂ ਸਨਅਤਾਂ ਨੂੰ ਨਾਸਿਰਫ਼ਹਰੀਝੰਡੀਦਿੱਤੀ ਸਗੋਂ ਇਨ੍ਹਾਂ ਨੂੰ ਉਤਸ਼ਾਹਿਤਵੀਕੀਤਾਜਿਹੜੀਆਂ ਦਰਿਆਵਾਂ, ਨਹਿਰਾਂ ਤੇ ਹੋਰਜਲਸਰੋਤਾਂ ਨੂੰ ਪ੍ਰਦੂਸ਼ਿਤਕਰਦੀਆਂ ਹਨ। ਇਸ ਨਾਲਫਿਰਲੋਕਾਂ ਦੀਸਿਹਤਨਾਲਖਿਲਵਾੜ ਹੋਇਆ ਅਤੇ ਸੂਬੇ ਨੂੰ ਸਾਂਭ-ਸੰਭਾਲ ਤੇ ਰਾਹਤਕਾਰਜਾਂ ਉੱਤੇ ਪੈਸੇ ਰੋੜ੍ਹਨੇ ਪਏ।
ਤਜਰਬੇ ਦੱਸਦੇ ਹਨ ਕਿ ਪੰਜਾਬਦੀ ਸਿਆਸੀ ਲੀਡਰਸ਼ਿਪਸੂਬੇ ਦੇ ਰੋਲਬਾਰੇ ਹੀ ਸਪੱਸ਼ਟਨਹੀਂ ਹੈ। ਸਿੱਟੇ ਵਜੋਂ ਅੜਿੱਕੇ ਲਗਾਤਾਰਵਧੀਜਾਂਦੇ ਹਨ। ਵਿਤੀਇਮਦਾਦਬਾਰੇ ਫ਼ੈਸਲੇ ਹੁੰਦੇ ਹਨਅਤੇ ਆਪਣਿਆਂ ਨੂੰ ਵੰਡਦਿੱਤੀਜਾਂਦੀ ਹੈ। ਤਕਨਾਲੋਜੀਬਹੁਤਸਾਰੇ ਅੜਿੱਕੇ ਖ਼ਤਮਕਰਸਕਦੀ ਹੈ ਜਾਂ ਘਟਾਸਕਦੀ ਹੈ ਪਰ ਇਸ ਦਾਇਸਤੇਮਾਲ ਹੀ ਨਹੀਂ ਕੀਤਾਜਾਂਦਾ। ਨਾਸਿਆਸਤਦਾਨਅਤੇ ਨਾ ਹੀ ਅਫ਼ਸਰ ਚਾਹੁੰਦੇ ਹਨ ਕਿ ਅਜਿਹਾ ਹੋਵੇ। ਨਤੀਜਾ ਹੈ: ਘੁਟਾਲੇ।
ਮੁੱਖ ਮੰਤਰੀਖ਼ੁਦ ਹੀ ਦੋ ਵੱਡੇ ਘੁਟਾਲਿਆਂ ਦਾਸਾਹਮਣਾਕਰਰਹੇ ਹਨ: ਇੱਕ ਘੁਟਾਲਾਅੰਮ੍ਰਿਤਸਰਇੰਪਰੂਵਮੈਂਟਟਰੱਸਟ ਨੂੰ 32 ਏਕੜਵਧੀਆ ਜ਼ਮੀਨਦੇਣਵੇਲੇ ਪ੍ਰਾਈਵੇਟਬਿਲਡਰ ਨੂੰ ਛੋਟਾਂ ਦੇਣਬਾਰੇ ਹੈ ਅਤੇ ਦੂਜਾਲੁਧਿਆਣਾਵਿੱਚਸਿਟੀਸੈਂਟਰਦੀਉਸਾਰੀਲਈਪ੍ਰਾਈਵੇਟਕੰਪਨੀ ਨੂੰ 1144 ਕਰੋੜਰੁਪਣੇ ਦਾਲਾਭਪਹੁੰਚਾਉਣਬਾਰੇ ਹੈ। ਇਨ੍ਹਾਂ ਦੋਹਾਂ ਕੇਸਾਂ ਵਿੱਚਹੁਣਵਿਜੀਲੈਂਸਬਿਓਰੋ ਨੇ ਯੂ-ਟਰਨਲੈਲਿਆ ਹੈ ਅਤੇ ਕੇਸ ਰੱਦਕਰਨਲਈਅਦਾਲਤਾਂ ਵਿੱਚਲਿਖ ਕੇ ਦੇ ਦਿੱਤਾ ਹੈ।
ਜੇ ਸਰਕਾਰਨਿਰਪੱਖਰੋਲਨਿਭਾਉਂਦੀਅਤੇ ਨੇਮਾਂ ਮੁਤਾਬਿਕਚੱਲਦੀ ਤਾਂ ਘੁਟਾਲੇ ਹੋਣੇ ਹੀ ਨਹੀਂ ਸਨ। ਪੁਲਿਸਅਤੇ ਅਫ਼ਸਰਸ਼ਾਹੀ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਢਾਲਲਿਆ ਹੈ ਕਿ ਨੇਮਾਂ ਦੀਉਲੰਘਣਾਹੋਣ ਦੇ ਬਾਵਜੂਦਕੁਸਕਦੇ ਨਹੀਂ। ਲੁਧਿਆਣਾ ਕੇਸ ਵਿੱਚ ਜਿਸ ਸਾਬਕਾਐੱਸਐੱਸਪੀ ਨੇ ਐੱਫਆਈਆਰਦਰਜਕੀਤੀ ਸੀ, ਹੁਣਕਿਤੇ ਜਾ ਕੇ ਬੋਲਿਆ ਹੈ, ਕਿਉਂਕਿ ਉਸ ਨੂੰ ਖ਼ਦਸ਼ਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਉਸ ਨਾਲ ਉਸੇ ਤਰ੍ਹਾਂ ਦਾਵਿਹਾਰ ਹੋ ਸਕਦਾ ਹੈ, ਜਿਸ ਤਰ੍ਹਾਂ ਦਾਅਕਸਰਪੁਲਿਸਕਰਦੀ ਹੈ।
ਸੂਬੇ ਵਿੱਚਸਨਅਤਅਤੇ ਵਿਕਾਸਲਈਮੁਆਫ਼ਕ ਮਾਹੌਲ ਲਈਸਭ ਤੋਂ ਪਹਿਲੀਸ਼ਰਤਕਾਨੂੰਨਵਿਵਸਥਾਲਾਗੂ ਹੋਣਾ ਹੈ। ਸਰਕਾਰਕੋਲੋਂ ਆਪਣਾਰੋਲਸੀਮਤਕਰਨ, ਬਾਕਾਇਦਾਨੇਮਬਣਾਉਣਅਤੇ ਉਲੰਘਣਾਕਰਨਵਾਲਿਆਂ ਨੂੰ ਖਦੇੜਨਦੀਤਵੱਕੋ ਹੈ। ਪੰਜਾਬ ਦੇ ਸਿਆਸਤਦਾਨ ਇਹੀ ਕੁਝ ਹੀ ਤਾਂ ਨਹੀਂ ਕਰਦੇ ਜਾਂ ਸੂਬੇ ਦੀਆਂ ਸੰਸਥਾਵਾਂ ਨੂੰ ਕਰਨਦਿੱਤਾਜਾਵੇ ਕਿਉਂਕਿ ਜੇ ਮਨਜ਼ੂਰੀਆਂ ਦਾਮਸਲਾਆਪਣੇ-ਆਪਹੋਣਵਾਲਾਬਣਾਦਿੱਤਾਜਾਵੇ ਤਾਂ ਵੱਖ-ਵੱਖਪੱਧਰਾਂ ਉੱਤੇ ਪੈਸੇ ਬਟੋਰਨਦੀਰੀਤ ਨੂੰ ਠੱਲ੍ਹ ਪਵੇਗੀ।
ੲੲੲ

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …