ਜਿਨ੍ਹਾਂ ਦੇਸ਼ਾਂ ‘ਚ ਬੀਸੀਜੀ ਦਾ ਟੀਕਾ ਨਹੀਂਲੱਗਿਆ, ਉਥੇ ਕਰੋਨਾ ਵਾਇਰਸ ਦਾ ਖਤਰਾ ਜ਼ਿਆਦਾ, ਭਾਰਤ 1947 ਤੋਂ ਲਗਾ ਰਿਹਾ ਹੈ ਟੀਕਾ, 1978 ਤੋਂ ਟੀਕਾਕਰਨ ਦਾ ਹਿੱਸਾ
ਨਵੀਂ ਦਿੱਲੀ : ਅਮਰੀਕੀ ਖੋਜ ਸੰਸਥਾ ਨੇ ਦੁਨੀਆ ਭਰ ‘ਚ ਫੈਲੇ ਕਰੋਨਾ ਵਾਇਰਸ ਦੀ ਵਰਤਮਾਨ ਸਥਿਤੀ ਦੇ ਆਧਾਰ ‘ਤੇ ਭਵਿੱਖ ਦੀ ਸਥਿਤੀ ਦਾ ਆਂਕਲਣ ਕੀਤਾ ਹੈ। ਇਸ ਦੇ ਨਤੀਜੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਦੇ ਲਈ ਚੰਗੇ ਹਨ ਜਿੱਥੇ ਸਾਲਾਂ ਤੋਂ ਬੀਸੀਜੀ (ਬੈਸਿਲਸ ਕੈਲਮੇਟ-ਗੁਇਰਿਨ) ਦਾ ਟੀਕਾ ਲਗਦਾ ਆਇਆ ਹੈ। ਉਥੇ ਹੀ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਇਹ ਟੀਕਾ ਕਦੇ ਨਹੀਂ ਲੱਗਿਆ, ਉਨ੍ਹਾਂ ਨੂੰ ਕਰੋਨਾ ਤੋਂ ਖਤਰਾ ਜ਼ਿਆਦਾ ਹੈ। ਹਾਲਾਂਕਿ ਖੋਜ ‘ਚ ਵਿਸ਼ੇਸ਼ ਅਧਿਐਨ ਦੀ ਗੱਲ ਕਹੀ ਗਈ ਹੈ। ਇਹ ਟੀਕਾ ਟੀਬੀ ਤੋਂ ਬਚਾਅ ਦੇ ਨਾਲ ਸਾਹ ਸਬੰਧੀ ਬਿਮਾਰੀਆਂ ਤੋਂ ਬਚਾਅ ‘ਚ ਮਦਦ ਕਰਦਾ ਹੈ। ਇਹ ਬੱਚੇ ਦੇ ਜਨਮ ਲੈਣ ਤੋਂ ਛੇ ਮਹੀਨੇ ਦੇ ਅੰਦਰ-ਅੰਦਰ ਲਗਦਾ ਹੈ। ਅਮਰੀਕਾ, ਇਟਲੀ, ਨੀਦਰਲੈਂਡ, ਬੈਲਜ਼ੀਅਮ ਅਤੇ ਲਿਬਨਾਨ ਆਦਿ ਦੇਸ਼ਾਂ ‘ਚ ਇਹ ਟੀਕਾ ਕਦੇ ਨਹੀਂ ਲੱਗਿਆ। ਲਿਹਾਜ਼ਾ ਉਥੇ ਕਰੋਨਾ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ। ਇਨ੍ਹਾਂ ਦੇਸ਼ਾਂ ‘ਚ ਉਨ੍ਹਾਂ ਦੇਸ਼ਾਂ ਦੀ ਤੁਲਨਾ ‘ਚ ਚਾਰ ਗੁਣਾ ਜ਼ਿਆਦਾ ਮਾਮਲੇ ਰਿਪੋਰਟ ਹੋਣਗੇ ਜਿੱਥੇ ਲੰਬੇ ਸਮੇਂ ਤੋਂ ਇਹ ਟੀਕਾ ਨਹੀਂ ਲਗਦਾ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇਸ਼ਾਂ ‘ਚ ਵੀ ਜ਼ਿਆਦਾ ਮਾਮਲੇ ਆਉਣਗੇ, ਜਿੱਥੇ ਪਹਿਲਾਂ ਇਹ ਟੀਕਾ ਲੱਗਿਆ ਪ੍ਰੰਤੂ ਬਾਅਦ ‘ਚ ਰਾਸ਼ਟਰੀ ਪ੍ਰੋਗਰਾਮ ਤਹਿਤ ਇਸ ਨੂੰ ਹਟਾ ਲਿਆ ਗਿਆ।
ਭਾਰਤ ‘ਚ ਸਥਿਤੀ : ਇਥੇ ਅਜ਼ਾਦੀ ਤੋਂ ਬਾਅਦ ਬੀਸੀਜੀ ਦਾ ਟੀਕਾ ਲਗ ਰਿਹਾ ਹੈ। ਸਾਲ 1978 ‘ਚ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ‘ਚ ਸ਼ਾਮਲ ਕੀਤਾ ਗਿਆ ਅਤੇ ਹੁਣ ਵੀ ਜਾਰੀ ਹੈ। ਸੰਭਾਵਨਾ ਹੈ ਕਿ ਭਾਰਤ ਨੂੰ ਇਸ ਦਾ ਲਾਭ ਮਿਲੇਗਾ। ਸਾਲ 1978 ਤੋਂ ਪਹਿਲਾਂ ਲੋਕ ਨਿੱਜੀ ਖੇਤਰ ‘ਚ ਇਹ ਟੀਕਾ ਲਗਵਾਉਂਦੇ ਸਨ।
3 ਤਰ੍ਹਾਂ ਦੇ ਦੇਸ਼ਾਂ ਦਾ ਸਮੂਹ ਬਣਾਇਆ…
ੲ ਨਿਮਨ ਉਮਰ ਵਰਗ ਵਾਲੇ 18 ‘ਚੋਂ 17 ਦੇਸ਼, ਜਿੱਥੇ ਬੀਸੀਜੀ ਰਾਸ਼ਟਰੀ ਟੀਕਾਕਰਨ ਮੁਹਿੰਮ ‘ਚ ਸ਼ਾਮਿਲ ਹੈ, ਉਥੇ ਪ੍ਰਤੀ 10 ਲੱਖ ਅਬਾਦੀ ‘ਤੇ 0.32 ਮਰੀਜ਼ਾਂ ਦੀ ਸੰਭਾਵਨਾ।
ੲ ਉਚ ਮੱਧਮ ਅਤੇ ਉਚ ਵਰਗ ਦੇ 55 ਦੇਸ਼ ਜਿੱਥੇ ਬੀਸੀਜੀ ਰਾਸ਼ਟਰੀ ਟੀਕਾਕਰਨ ‘ਚ ਸ਼ਾਮਿਲ ਹੇ, ਉਥੇ ਪ੍ਰਤੀ 10 ਲੱਖ ਅਬਾਦੀ ‘ਤੇ 59.54 ਕਰੋਨਾ ਦੇ ਦੇਸ ਆ ਸਕਦੇ ਹਨ। ਪ੍ਰਤੀ 10 ਲੱਖ ‘ਤੇ 0.78 ਮੌਤ ਹੋ ਸਕਦੀ ਹੈ।
ੲ ਉਚ ਮੱਧਮ ਅਤੇ ਉਚ ਵਰਗ ਦੇ ਪੰਜ ਦੇਸ਼ (ਅਮਰੀਕਾ, ਇਟਲੀ, ਨੀਦਰਲੈਂਡ, ਬੈਲਜ਼ੀਅਮ ਅਤੇ ਲਿਬਨਾਨ) ਜਿੱਥੇ ਕਦੇ ਵੀ ਬੀਸੀਜੀ ਦਾ ਟੀਕਾ ਨਹੀਂ ਲੱਗਿਆ, ਉਥੇ ਪ੍ਰਤੀ 10 ਲੱਖ ਅਬਾਦੀ ‘ਤੇ 264.9 ਮਰੀਜ਼ਾਂ ਦਾ ਖਦਸ਼ਾ। ਉਥੇ ਪ੍ਰਤੀ 10 ਲੱਖ ਅਬਾਦੀ ‘ਤੇ 16.39 ਮੌਤਾਂ ਸੰਭਵ।
(ਨੋਟ ਕਰੋਨਾ ਤੋਂ ਬਚਣ ਲਈ ਇਹਤਿਆਤ ਵਰਤਣਾ ਤੇ ਕਾਨੂੰਨੀ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੈ)
Home / ਹਫ਼ਤਾਵਾਰੀ ਫੇਰੀ / ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਖੋਜ, ਬੀਸੀਜੀ ਦਾ ਟੀਕਾ ਕਰੋਨਾ ਵਾਇਰਸ ਦੀ ਢਾਲ ਬਣ ਸਕਦਾ ਹੈ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …