Breaking News
Home / Uncategorized / ਉਨਟਾਰੀਓ ਵਲੋਂ ਨਸਲਵਾਦ ਅਤੇ ਨਫਰਤ ਤੋਂ ਰੱਖਿਆ ਕਰਨ ਵਿਚ ਭਾਈਚਾਰਿਆਂ ਦੀ ਮੱਦਦ

ਉਨਟਾਰੀਓ ਵਲੋਂ ਨਸਲਵਾਦ ਅਤੇ ਨਫਰਤ ਤੋਂ ਰੱਖਿਆ ਕਰਨ ਵਿਚ ਭਾਈਚਾਰਿਆਂ ਦੀ ਮੱਦਦ

ਭਾਈਚਾਰੇ-ਅਧਾਰਿਤ ਨਸਲਵਾਦ-ਵਿਰੋਧੀ ਅਤੇ ਨਫਰਤ-ਵਿਰੋਧੀ ਪਹਿਲਕਦਮੀਆਂ ਦਾ ਸਮਰਥਨ ਕਰਨ ਵਾਲਾ ਨਵਾਂ ਗ੍ਰਾਂਟ ਪ੍ਰੋਗਰਾਮ
ਟੋਰਾਂਟੋ : ਉਨਟਾਰੀਓ ਸਰਕਾਰ ਸੂਬ ਦੇ ਨਵੇਂ 1.6 ਮਿਲੀਅਨ ਡਾਲਰ ਦੇ ਨਸਲਵਾਦ-ਵਿਰੋਧੀ, ਨਫਰਤ-ਵਿਰੋਧੀ ਗ੍ਰਾਂਟ ਪ੍ਰੋਗਰਾਮ ਦੇ ਰਾਹੀਂ ਭਾਈਚਾਰਿਆਂ ਦੀ ਨਸਲਵਾਦ ਅਤੇ ਨਫਰਤ ਤੋਂ ਰੱਖਿਆ ਕਰਨ ਵਿਚ ਮੱਦਦ ਕਰ ਰਹੀ ਹੈ। ਭਾਈਚਾਰਾ-ਅਧਾਰਿਤ ਗੈਰ-ਮੁਨਾਫਾ ਸੰਸਥਾਵਾਂ ਸਮੇਤ, ਯੋਗ ਸੰਸਥਾਵਾਂ, ਸੁਤੰਤਰ ਪ੍ਰੋਜੈਕਟਾਂ ਦੇ ਲਈ ਦੋ ਸਾਲਾਂ ਵਿਚ 40,000 ਡਾਲਰ ਦੀ ਗ੍ਰਾਂਟ ਲਈ ਅਰਜ਼ੀਆਂ ਦੇ ਸਕਦੀਆਂ ਹਨ, ਜਾਂ ਦੋ ਜਾਂ ਦੋ ਤੋਂ ਵੱਧ ਸੰਸਥਾਵਾਂ ਦੇ ਵਿਚ ਸਾਂਝੇਦਾਰੀ ਲਈ 100,000 ਦੀ ਗ੍ਰਾਂਟ ਲਈ ਅਰਜ਼ੀਆਂ ਦੇ ਸਕਦੀਆਂ ਹਨ। ਨਾਗਰਿਕਤਾ ਅਤੇ ਬਹੁ-ਸਭਿਆਚਾਰਵਾਦ ਮੰਤਰੀ ਅਤੇ ਨਸਲਵਾਦ-ਵਿਰੋਧ ਲਈ ਜ਼ਿੰਮੇਵਾਰ ਮੰਤਰੀ, ਪਰਮ ਗਿੱਲ ਨੇ ਕਿਹਾ ਕਿ ”ਹਾਲ ਹੀ ਦੀਆਂ ਘਟਨਾਵਾਂ, ਜਿਵੇਂ ਕਿ ਲੰਡਨ ਵਿਚ ਭਿਆਨਕ ਇਸਲਾਮੋਫੋਬਿਕ ਹਮਲਾ, ਅਤੇ ਏਸ਼ੀਆਈਆਂ-ਵਿਰੋਧੀ ਨਫਰਤ ਅਤੇ ਨਸਲਵਾਦ ਵਿਚ ਵਾਧਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਨਸਲਵਾਦ ਨੂੰ ਸਿਰਫ ਕੈਨੇਡਾ ਦੇ ਇਤਿਹਾਸ ਦੀਆਂ ਕਿਤਾਬਾਂ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ, ”ਸਾਡੇ ਭਾਈਚਾਰਿਆਂ ਵਿਚ ਨਫ਼ਰਤ ਨਾਲ ਨਜਿੱਠਣ ਲਈ ਮੂਹਰਲੀ ਕਤਾਰ ਦੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾ ਕੇ, ਅਸੀਂ ਨਫਰਤ ਨੂੰ ਇਸਦੇ ਸਾਰੇ ਰੂਪਾਂ ਵਿਚ ਸਮਾਪਤ ਕਰਨ ਵਿਚ ਮਹੱਤਵਪੂਰਨ ਪ੍ਰਗਤੀ ਕਰ ਸਕਦੇ ਹਾਂ।”
ਉਨਟਾਰੀਓ ਵਿਚ ਭਾਈਚਾਰਾ ਪਾਰਟਨਰਾਂ ਨਾਲ ਮਿਲ ਕੇ ਵਿਕਸਤ ਕੀਤੀ ਗਈ, ਨਸਲਵਾਦ ਅਤੇ ਨਫਰਤ ਵਿਰੋਧੀ ਇਹ ਗ੍ਰਾਂਟ ਭਾਈਚਾਰੇ ਦੀ ਅਗਵਾਈ ਵਾਲੀਆਂ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਦੀ ਹੈ, ਜੋ ਸਮਰੱਥਾ ਨਿਰਮਾਣ, ਭਾਈਚਾਰਿਆਂ ਨੂੰ ਜੋੜਨ ਅਤੇ ਨਸਲਵਾਦ ਤੇ ਨਫਰਤ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਸਮਝ ਨੂੰ ਗਹਿਰਾ ਬਣਾਉਣ ਵਿਚ ਮੱਦ ਕਰਦੀਆਂ ਹਨ।
ਹੇਠ ਲਿਖੀਆਂ ਸੰਸਥਾਵਾਂ ਫੰਡਿੰਗ ਲਈ ਅਪਲਾਈ ਕਰ ਸਕਦੀਆਂ ਹਨ :
ੲਭਾਈਚਾਰਾ-ਅਧਾਰਿਤ, ਗੈਰ-ਮੁਨਾਫਾ ਸੰਸਥਾਵਾਂ, ੲ ਫਸਟ ਨੇਸ਼ਨਜ਼, ੲਕਬਾਇਲੀ ਕੌਂਸਲਾਂ, ੲ ਸੂਬਾਈ ਖੇਤਰੀ ਸੰਸਥਾਵਾਂ, ੲਸਵਦੇਸ਼ੀ ਗੈਰ-ਮੁਨਾਫਾ ਸੰਸਥਾਵਾਂ।
ਅਰਜ਼ੀ ਦੇਣ ਦੀ ਸਧਾਰਨ ਪ੍ਰਕਿਰਿਆ ਸੰਸਥਾਵਾਂ ਲਈ ਜਾਣਕਾਰੀ ਤੱਕ ਤੇਜ਼ੀ ਨਾਲ ਪਹੁੰਚਣਾ ਅਤੇ ਅਰਜ਼ੀ ਦੇਣਾ ਅਸਾਨ ਬਣਾਉਂਦੀ ਹੈ। ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਨੂੰ ਆਪਣੀ ਐਪਲੀਕੇਸ਼ਨ 15 ਨਵੰਬਰ, 2021, ਰਾਤ 11.59 ਵਜੇ, ਪੂਰਬੀ ਡੇਲਾਈਟ ਟਾਈਮ (54”) ਤੋਂ ਪਹਿਲਾਂ ਜਮ੍ਹਾਂ ਕਰਾਉਣੀ ਚਾਹੀਦੀ ਹੈ। ਯੋਗਤਾ, ਅਰਜ਼ੀ ਦੀਆਂ ਸ਼ਰਤਾਂ ਅਤੇ ਅਪਲਾਈ ਕਰਨ ਦੇ ਤਰੀਕੇ ਬਾਰੇ ਵਧੇਰੇ ਜਾਣਕਾਰੀ ਸਾਡੀ ਵੈਬਸਾਈਟ ‘ਤੇ ਮਿਲ ਸਕਦੀ ਹੈ।
ਨਵੇਂ ਨਾਗਰਿਕਤਾ ਅਤੇ ਬਹੁ-ਸਭਿਆਚਾਰਕ ਮੰਤਰਾਲੇ ਦੇ ਅਧੀਨ, ਸਾਡੀ ਸਰਕਾਰ ਉਨਟਾਰੀਓ ਦੀ ਨਸਲਵਾਦ-ਵਿਰੋਧੀ ਰਣਨੀਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਨਸਲਵਾਦ-ਵਿਰੋਧੀ ਡਾਇਰੈਕਟੋਰੇਟ (ARD) ਦੇ ਆਦੇਸ਼ ‘ਤੇ ਅੱਗੇ ਕੰਮ ਕਰ ਰਹੀ ਹੈ।

 

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …