Breaking News
Home / ਹਫ਼ਤਾਵਾਰੀ ਫੇਰੀ / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 414ਵਾਂ ਪ੍ਰਕਾਸ਼ ਪੁਰਬ ਗੁਰੂ ਮਾਨਿਓ ਗ੍ਰੰਥ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 414ਵਾਂ ਪ੍ਰਕਾਸ਼ ਪੁਰਬ ਗੁਰੂ ਮਾਨਿਓ ਗ੍ਰੰਥ

ਸੰਨ 1604 ਨੂੰ ਸ੍ਰੀ ਦਰਬਾਰ ਸਾਹਿਬ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 414ਵਾਂ ਪ੍ਰਕਾਸ਼ ਪੁਰਬ ਸੋਮਵਾਰ ਨੂੰ ਦੇਸ਼ਾਂ-ਵਿਦੇਸ਼ਾਂ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਦੁਨੀਆ ਭਰ ਤੋਂ ਖੁਸ਼ਬੂਦਾਰ ਫੁੱਲ ਮੰਗਵਾ ਕੇ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕੀਤੀ ਗਈ। ਇਤਿਹਾਸਕ ਤੱਥਾਂ ਦੇ ਅਨੁਸਾਰ ਅਗਸਤ 1604 ‘ਚ ਸ੍ਰੀ ਦਰਬਾਰ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ। ਸੰਗਤ ਨੇ ਕੀਰਤਨ ਦੀਵਾਨ ਸਜਾਏ, ਬਾਬਾ ਬੁੱਢਾ ਜੀ ਵੱਲੋਂ ਬਾਣੀ ਪੜ੍ਹੀ ਗਈ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਆਪਣਾ ਜੀਵਨ ਸਿੱਖ ਧਰਮ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਇਸ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਣੇ।
ਕਈ ਭਾਸ਼ਾਵਾਂ ਹਨ ਗੁਰਬਾਣੀ ‘ਚ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਗੁਰਮੁਖੀ ਤੋਂ ਇਲਾਵਾ ਬ੍ਰਜ਼ ਭਾਸ਼ਾ, ਫਾਰਸੀ, ਮਰਾਠੀ, ਸੰਸਕ੍ਰਿਤ, ਪਾਲੀ ਭਾਸ਼ਾ ਅਤੇ ਅਰਬੀ ਭਾਸ਼ਾ ‘ਚ ਵੀ ਗੁਰਬਾਣੀ ਦਰਜ ਹੈ।
ਪ੍ਰਿੰਟਿੰਗ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਗੋਲਡਨ ਆਫਸੈਟ ਪ੍ਰਿਟਿੰਗ ਪ੍ਰੈਸ ‘ਚ ਕਰਵਾਈ ਜਾਂਦੀ ਹੈ।
1430 ਅੰਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
1603 ‘ਚ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਵਾਉਣਾ ਸ਼ੁਰੂ ਕਰਵਾਇਆ, ਜੋ 1604 ‘ਚ ਸੰਪੰਨ ਹੋਇਆ। ਨਾਮ ਦਿੱਤਾ ‘ਆਦਿ ਗ੍ਰੰਥ’
1705 ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ‘ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 116 ਸ਼ਬਦ ਜੋੜ ਕੇ ਇਨ੍ਹਾਂ ਨੂੰ ਸੰਪੂਰਨ ਕੀਤਾ।
1708 ‘ਚ ਦਸਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ‘ਚ ਫੁਰਮਾਨ ਜਾਰੀ ਕੀਤਾ ਸੀ ਕਿ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’
6 ਗੁਰੂਆਂ, ਵੱਖ-ਵੱਖ ਧਰਮਾਂ, ਜਾਤਾਂ ਦੇ 15 ਭਗਤਾਂ ਦੀ ਬਾਣੀ
1. ਸ੍ਰੀ ਗੁਰੂ ਨਾਨਕ ਦੇਵ ਜੀ
2. ਸ੍ਰੀ ਗੁਰੂ ਅੰਗਦ ਦੇਵ ਜੀ
3. ਸ੍ਰੀ ਗੁਰੂ ਅਮਰਦਾਸ ਜੀ
4. ਸ੍ਰੀ ਗੁਰੂ ਰਾਮ ਦਾਸ ਜੀ
5. ਸ੍ਰੀ ਗੁਰੂ ਅਰਜਨ ਦੇਵ ਜੀ
6. ਸ੍ਰੀ ਗੁਰੂ ਤੇਗ ਬਹਾਦੁਰ ਜੀ
ਭਗਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਨਾਮਦੇਵ ਜੀ, ਭਗਤ ਭੀਖਣ ਜੀ, ਭਗਤ ਸੂਰਦਾਸ ਜੀ, ਭਗਤ ਪਰਮਾਨੰਦ ਜੀ, ਭਗਤ ਤ੍ਰਿਲੋਚਨ ਜੀ, ਭਗਤ ਸੈਣ ਜੀ, ਬਾਬਾ ਫਰੀਦ ਜੀ, ਭਗਤ ਪੀਪਾ ਜੀ, ਭਗਤ ਬੈਣੀ ਜੀ, ਭਗਤ ਸਦਨਾ ਜੀ, ਭਗਤ ਧੰਨਾ ਜੀ, ਭਗਤ ਰਾਮਾਨੰਦ ਜੀ, ਭਗਤ ਜੈਦੇਵ ਜੀ ਦੀ ਬਾਣੀ ਦਰਜ ਹੈ। ਇਸ ਤੋਂ ਇਲਾਵਾ 11 ਭੱਟਾਂ ਦੀ ਵੀ ਬਾਣੀ ਦਰਜ ਹੈ।
ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਭਾਈ ਮਰਦਾਨਾ ਜੀ ਦਾ ਵੀ ਇਕ ਸ਼ਬਦ ਦਰਜ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …