Breaking News
Home / ਜੀ.ਟੀ.ਏ. ਨਿਊਜ਼ / ਅਸੀਂ ਪਿਕਰਿੰਗ ਨਿਊਕਲੀਅਰ ਪਲਾਂਟ ਚਾਲੂ ਰੱਖਾਂਗੇ ਤੇ ਨੌਕਰੀਆਂ ਸੁਰੱਖਿਅਤ : ਫੋਰਡ

ਅਸੀਂ ਪਿਕਰਿੰਗ ਨਿਊਕਲੀਅਰ ਪਲਾਂਟ ਚਾਲੂ ਰੱਖਾਂਗੇ ਤੇ ਨੌਕਰੀਆਂ ਸੁਰੱਖਿਅਤ : ਫੋਰਡ

ਉਨਟਾਰੀਓ : ਪਿਕਰਿੰਗ ਨਿਊਕਲੀਅਰ ਜੈਨਰੇਸ਼ਨ ਸਟੇਸ਼ਨ ਦੀ ਸਾਈਟ ਦੀ ਵਿਜ਼ਟ ਕਰਨ ਤੋਂ ਬਾਅਦ ਪੀਸੀ ਨੇਤਾ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਪੀਸੀ ਸਰਕਾਰ 2024 ਤੱਕ ਇਸ ਸਟੇਸ਼ਨ ਨੂੰ ਜਾਰੀ ਰੱਖੇਗੀ ਅਤੇ ਇਸ ਨੂੰ ਬੰਦ ਨਹੀਂ ਕੀਤਾ ਜਾਵੇਗਾ। ਇੱਥੇ ਕੰਮ ਕਰਨ ਵਾਲਿਆਂ ਦੀ ਨੌਕਰੀ ਵੀ ਸੁਰੱਖਿਅਤ ਰਹੇਗੀ। ਸਾਡਾ ਪਿਕਰਿੰਗ ‘ਤੇ ਇਹ ਸਪੱਸ਼ਟ ਸਟੈਂਡ ਹੈ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਐਨਡੀਪੀ ਤਰ੍ਹਾਂ ਸੂਬੇ ਦੇ ਵਿਕਾਸ ਨੂੰ ਪਿੱਛੇ ਨਹੀਂ ਲਿਜਾ ਸਕਦੇ। ਮੈਂ ਉਨਟਾਰੀਓ ਵਿਚ ਬਣੀ ਬਿਜਲੀ ਅਤੇ ਸੂਬੇ ਵਿਚ ਨੌਕਰੀਆਂ ਦੀ ਸੁਰੱਖਿਆ ਵਿਚ ਵਿਸ਼ਵਾਸ ਕਰਦਾ ਹਾਂ। ਫੋਰਡ ਦੇ ਇਸ ਐਲਾਨ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਪੀਸੀ ਪਾਰਟੀ ਨੂੰ ਲੈਕੇ ਉਠੇ ਸਵਾਲ ਸ਼ਾਂਤ ਹੋ ਜਾਣਗੇ। ਦਰਅਸਲ ਓਨਟਾਰੀਓ ਐਨਡੀਪੀ ਨੇ ਚੁੱਪਚਾਪ ਹੀ ਟੋਰਾਂਟੋ ਦੀ ਇਕ ਲੌਬੀ ਗਰੁੱਪ ਨੂੰ ਪਿਕਰਿੰਗ ਪਲਾਂਟ ਬੰਦ ਕਰਨ ‘ਤੇ ਸਹਿਮਤੀ ਦੇ ਦਿੱਤੀ ਹੈ। ਓਪੀਜੀ ਅਨੁਸਾਰ ਇਸ ਪਲਾਂਟ ਵਿਚ ਦਰਹਮ ਰੀਜ਼ਨ ਦੇ 4500 ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਅਤੇ ਇਸ ਵਿਚ ਉਨਟਾਰੀਓ ਹਾਈਡ੍ਰੋ ਦੇ ਬਿਲਾਂ ਵਿਚ 600 ਮਿਲੀਅਨ ਡਾਲਰ ਦੀ ਬਚਤ ਹੁੰਦੀ ਹੈ। ਉਨਟਾਰੀਓ ਚੈਂਬਰ ਆਫ ਕਾਮਰਸ ਨੇ ਆਪਣੀ ਗਣਨਾ ਅਨੁਸਾਰ ਇਸ ਪਲਾਂਟ ਦੇ ਚਾਲੂ ਰਹਿਣ ਨਾਲ 7500 ਵਿਅਕਤੀਆਂ ਦੀ ਨੌਕਰੀ ਬਚੇ ਰਹਿਣ ਦੀ ਗੱਲ ਕਹੀ ਹੈ। ਐਨਡੀਪੀ ਨੇ ਸੰਕੇਤ ਦਿੱਤਾ ਹੈ ਕਿ ਇਸ ਪਲਾਂਟ ਦੇ ਬੰਦ ਹੋਣ ‘ਤੇ ਉਹ ਕਿਊਬੈਕ ਤੋਂ ਬਿਜਲੀ ਖਰੀਦ ਕਰਕੇ ਸੂਬੇ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਗੇ। ਫੋਰਡ ਨੇ ਕਿਹਾ ਕਿ ਹਾਰਵਰਥ ਦੇ ਇਸ ਪਲਾਂਟ ਨੂੰ ਬੰਦ ਕਰਨ ਵਿਚ ਆਪਣੇ ਕੁਝ ਹਿੱਤ ਹੋ ਸਕਦੇ ਹਨ, ਪਰ ਅਸੀਂ ਉਨ੍ਹਾਂ ਨੂੰ 7500 ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਟੀ ਖੋਹਣ ਦੀ ਇਜਾਜ਼ਤ ਨਹੀਂ ਦੇ ਸਕਦੇ। ਨੌਕਰੀਆਂ ਨੂੰ ਬਾਹਰ ਭੇਜਣਾ ਅਤੇ ਬਿਜਲੀ ਦਾ ਆਯਾਤ ਕਰਨਾ ਐਨਡੀਪੀ ਦਾ ਨਵਾਂ ਐਲਾਨ ਹੈ। ਅਸੀਂ ਇਸ ਪਲਾਨ ਨੂੰ ਅਸਲ ਵਿਚ ਨਹੀਂ ਆਉਣ ਦਿਆਂਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …