ਅ ਐਂਡ ਆਰਡਰ ‘ਚ ਸਾਹ ਫੁੱਲਿਆ ਪਰ ਮੁਫਤ ਬਿਜਲੀ, ਸਿਹਤ, ਰੋਜ਼ਗਾਰ ਦੇ ਵਾਅਦੇ ਨਹੀਂ ਭੁੱਲੀ
ਪੰਜਾਬ ‘ਚ ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਲ 16 ਮਾਰਚ ਨੂੰ ਸਰਕਾਰ ਬਣਾਈ ਸੀ ਅਤੇ ਇਸ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਸਰਕਾਰ ਨੂੰ ਵਿੱਤੀ ਚੁਣੌਤੀਆਂ ਦੇ ਨਾਲ ਹਿੰਸਕ ਅਤੇ ਅਪਰਾਧਕ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਧਾਰਮਿਕ ਕੱਟੜਪੰਥੀ ਵੀ ਚੁਣੌਤੀ ਦਿੰਦੇ ਰਹੇ। ਇਸਦੇ ਬਾਵਜੂਦ ਇਕ ਸਾਲ ਵਿਚ ਮਾਨ ਸਰਕਾਰ ਨੇ ਕੁਰੱਪਸ਼ਨ ‘ਤੇ ਕਰਾਰਾ ਵਾਰ ਕੀਤਾ। ਸਿੱਖਿਆ ਦੇ ਪੱਧਰ ਨੂੰ ਉਭਾਰਿਆ। ਆਮ ਆਦਮੀ ਕਲੀਨਿਕ, ਮੁਫਤ ਬਿਜਲੀ ਅਤੇ ਰੋਜ਼ਗਾਰ ਦੇ ਕੇ ਆਪਣੀਆਂ ਚੋਣਾਵੀ ਗਾਰੰਟੀਆਂ ਨੂੰ ਪੂਰਾ ਕੀਤਾ।
ਸਿੱਖਿਆ
*ਜੋ ਹੋਇਆ ਪਹਿਲੀ ਵਾਰ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ। 20 ਕਰੋੜ ਰੁਪਏ ਦਾ ਬਜਟ ਰੱਖਿਆ। 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ। ਸਕੂਲਾਂ ਵਿਚ ਰੂਫ ਟੌਪ ਸੋਲਰ ਪੈਨਲ ਸਿਸਟਮ ਸ਼ੁਰੂ। ਇਕ ਦਿਨ ਵਿਚ 1 ਲੱਖ ਬੱਚਿਆਂ ਦਾ ਸਰਕਾਰੀ ਸਕੂਲ ਵਿਚ ਦਾਖਲਾ।
*ਅਜੇ ਇਹ ਬਾਕੀ- ਪੰਜਾਬ ਵਿਚ ਅਜੇ ਵੀ ਬੀਈਓ,ਪ੍ਰਿੰਸੀਪਲਾਂ ਦੇ ਕਈ ਅਹੁਦੇ ਖਾਲੀ ਹਨ। ਪੰਜ ਸਾਲਾਂ ਵਿਚ ਬੰਦ ਹੋਏ 145 ਸਰਕਾਰੀ ਸਕੂਲ ਦੁਬਾਰਾ ਖੁੱਲ੍ਹ ਨਹੀਂ ਸਕੇ। ਪ੍ਰਤਿਭਾ ਪਲਾਇਨ ਨਾਲ ਸਰਕਾਰੀ ਕਾਲਜਾਂ ਵਿਚੋਂ ਬੱਚਿਆਂ ਦੀ ਗਿਣਤੀ ਘੱਟ ਹੋਈ।
ਰੋਜ਼ਗਾਰ
*ਜੋ ਹੋਇਆ-ਪੰਜਾਬ ਵਿਚ 1 ਸਾਲ ਵਿਚ 26,797 ਅਹੁਦਿਆਂ ਦਾ ਇਸ਼ਤਿਹਾਰ ਜਾਰੀ ਕੀਤਾ। ਰੋਜ਼ਗਾਰ ਦੇ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ। 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ। ਅਨੁਭਵ ਦੇ ਹਿਸਾਬ ਨਾਲ ਡਾਇਰੈਕਟ ਭਰਤੀ ਕੀਤੀ।
*ਅਜੇ ਇਹ ਬਾਕੀ-ਮਾਸਟਰ ਕੇਡਰ ਦੇ 4161 ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਿਆ। ਪਨਬਸ ਵਿਚ 1337 ਡਰਾਈਵਰ-ਕਲੀਨਰ ਪੱਕੇ ਨਹੀਂ ਹੋਏ। ਬੇਰੁਜ਼ਗਾਰਾਂ ਨੂੰ 5 ਹਜ਼ਾਰ ਰੁਪਏ ਭੱਤਾ ਦੇਣ ਦੀ ਅਜੇ ਸ਼ੁਰੂਆਤ ਨਹੀਂ ਹੋਈ।
ਨਸ਼ਾ
*ਜੋ ਹੋਇਆ-ਪੁਲਿਸ ਨੇ 1540 ਵੱਡੇ ਨਸ਼ਾ ਤਸਕਰਾਂ ਸਣੇ 11,360 ਨਸ਼ਾ ਤਸਕਰਾਂ ਨੂੰ ਫੜਿਆ। ਗੁਜਰਾਤ, ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਹੈਰੋਇਨ ਦਾ ਨੈਟਵਰਕ ਤੋੜਿਆ। ਨਸ਼ਾ ਤਸਕਰਾਂ ਦੇ ਕਬਜ਼ੇ ਵਿਚੋਂ 10.36 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ। ਅੋਟ ਸੈਂਟਰ ਵਧੇ ਹਨ।
*ਅਜੇ ਇਹ ਬਾਕੀ ਨਸ਼ਾ ਅਜੇ ਵੀ ਖਤਮ ਨਹੀਂ ਹੋਇਆ ਹੈ। ਇਕ ਸਾਲ ਵਿਚ ਨਸ਼ੇ ਨਾਲ ਕਰੀਬ 250 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ, ਸਰਕਾਰ ਇਸ ਨੂੰ ਸਵੀਕਾਰ ਨਹੀਂ ਕਰਦੀ ਹੈ। ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗਾਂ ਦੀ ਵੀ ਮੌਤ ਹੋ ਰਹੀ ਹੈ।
ਲਾਅ ਐਂਡ ਆਰਡਰ
*ਜੋ ਹੋਇਆ-ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜ਼ਰੀਏ ਗੈਂਗਸਟਰ ਕਲਚਰ ‘ਤੇ ਸ਼ਿਕੰਜਾ ਕਸਿਆ। 567 ਗੈਂਗਸਟਰਾਂ ਨੂੰ ਫੜਿਆ, 5 ਦਾ ਐਨਕਾਊਂਟਰ। ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਾਈਬਰ ਕਰਾਈਮ ਸੈਟਅਪ ਨੂੰ ਮਜ਼ਬੂਤ ਕੀਤਾ।
*ਅਜੇ ਇਹ ਬਾਕੀ-ਗੈਂਗਵਾਰ ਘੱਟ ਨਹੀਂ ਹੋਈ ਹੈ। ਜੇਲਾਂ ਵਿਚ ਗੈਂਗਵਾਰ ਹੋ ਰਹੀ ਹੈ। ਇਕ ਸਾਲ ਵਿਚ 200 ਤੋਂ ਜ਼ਿਆਦਾ ਹੱਤਿਆਵਾਂ, ਫਿਰੌਤੀ ਅਤੇ ਲੁੱਟ ਹੋਈ।
ਸਿਹਤ
*ਜੋ ਹੋਇਆ-1353 ਮੈਡੀਕਲ ਸਟਾਫ ਦੀ ਭਰਤੀ, 504 ਆਮ ਆਦਮੀ ਕਲੀਨਿਕ ਖੋਲ੍ਹੇ, 142 ਇਸੇ ਸਾਲ ਹੋਰ ਖੁੱਲ੍ਹਣਗੇ। ਹੁਣ ਤੱਕ 10.50 ਲੱਖ ਮਰੀਜ਼ਾਂ ਨੂੰ ਓਪੀਡੀ ਦੀ ਸਹੂਲਤ। 80 ਤਰ੍ਹਾਂ ਦੀਆਂ ਦਵਾਈਆਂ, 41 ਡਾਇਗਨੋਸਿਟਕ ਟੈਸਟ ਮੁਫਤ ਕੀਤੇ। ਇਕ ਲੱਖ ਟੈਸਟ ਕੀਤੇ ਗਏ।
*ਜੋ ਅਜੇ ਨਹੀਂ ਹੋਇਆ-ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦਾ ਸਟਾਕ ਘੱਟ ਹੋ ਗਿਆ ਹੈ। ਸੂਬੇ ਦੇ ਪੀਐਚਸੀ ਅਤੇ ਸੀਐਚਸੀ ਵਿਚ ਡਾਕਟਰਾਂ ਦੇ ਕਈ ਅਹੁਦੇ ਖਾਲੀ ਪਏ ਹਨ। ਪੇਂਡੂ ਹਲਕਿਆਂ ਵਿਚ ਸਿਹਤ ਸਹੂਲਤਾਂ ਵਿਚ ਸੁਧਾਰ ਨਹੀਂ ਹੋਇਆ।
ਕਰਜ਼ਾ
*ਜੋ ਹੋਇਆ ‘ਆਪ’ ਜਦ ਸੱਤਾ ਵਿਚ ਆਈ ਸੀ ਤਾਂ ਉਸ ਸਮੇਂ ਕਰਜ਼ਾ 2.83 ਲੱਖ ਕਰੋੜ ਰੁਪਏ ਸੀ, ਜੋ ਮੌਜੂਦਾ ਸਮੇਂ ਵਿਚ ਤਕਰੀਬਨ 3 ਲੱਖ ਕਰੋੜ ਹੋ ਗਿਆ ਹੈ। ਬਜਟ ਦੇ ਐਲਾਨਾਂ ਨੂੰ ਪੂਰਾ ਕਰਨ ਦੇ ਲਈ ਕਰੀਬ 35 ਹਜ਼ਾਰ ਕਰੋੜ ਦਾ ਕਰਜ਼ਾ ਸਰਕਾਰ ਹੋਰ ਲਵੇਗੀ।
*ਅਜੇ ਇਹ ਬਾਕੀ-ਅਜੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ ਹੈ।
ਲੋਕਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ ਘੱਟ ਵਿਆਜ਼ ਦਰਾਂ ‘ਤੇ ਕਰਜ਼ਾ ਨਹੀਂ ਮਿਲਿਆ। ਸੂਬੇ ਦੀ ਆਮਦਨ ਦੇ ਸਾਧਨ ਵਧਾਉਣ ਦੀ ਗੱਲ ਵੀ ਅਧੂਰੀ ਰਹਿ ਗਈ।
ਬਿਜਲੀ
ਜੋ ਹੋਇਆਹਰ ਘਰ ਨੂੰ 300 ਯੂਨਿਟ ਬਿਜਲੀ ਫਰੀ ਦਿੱਤੀ, 85 ਫੀਸਦੀ ਦਾ ਬਿਜਲੀ ਬਿੱਲ ਜ਼ੀਰੋ ਆਇਆ। ਬਿਜਲੀ ਪ੍ਰਬੰਧਨ ਦੇ ਲਈ ਕੁੱਲ 7,780 ਕਰੋੜ ਰੁਪਏ ਦਾ ਬਜਟ ਰੱਖਿਆ। ਦੋ ਕਿਲੋਵਾਟ ਤੱਕ ਦੇ ਗ੍ਰਾਹਕਾਂ ਦਾ ਬਿੱਲ ਬਕਾਇਆ ਮਾਫ ਕੀਤਾ।
*ਅਜੇ ਇਹ ਬਾਕੀ24 ਘੰਟੇ ਬਿਜਲੀ ਅਜੇ ਨਹੀਂ ਮਿਲ ਰਹੀ ਹੈ। 9,000 ਕਰੋੜ ਰੁਪਏ ਬਕਾਇਆ ਸਬਸਿਡੀ ਦੀ ਅਦਾਇਗੀ ਕਲੀਅਰ ਨਹੀਂ ਹੋਈ। ਸਰਕਾਰੀ ਵਿਭਾਗਾਂ ਕੋਲੋਂ 2600 ਕਰੋੜ ਦੀ ਪੇਡੈਂਸੀ ਨਹੀਂ ਆਈ।
*ਹਰ ਮਹਿਲਾ ਨੂੰ 1000 ਰੁਪਏ
*ਵੱਡੇ ਐਲਾਨ, ਜਿਸਦਾ ਸਾਰਿਆਂ ਨੂੰ ਇੰਤਜ਼ਾਰ ਹੈ 18 ਸਾਲ ਤੋਂ ਉਪਰ ਦੀ ਹਰ ਮਹਿਲਾ ਦੇ ਬੈਂਕ ਖਾਤੇ ਵਿਚ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾਣ ਦੇ ਐਲਾਨ ‘ਤੇ ਅਜੇ ਤੱਕ ਕੁਝ ਨਹੀਂ ਹੋਇਆ।
ਸਰਕਾਰ ਦੀ ਵੱਡੀ ਉਪਲਬਧੀ
*ਭ੍ਰਿਸ਼ਟਾਚਾਰ ‘ਤੇ ਲਗਾਮ ਹੈਲਪਲਾਈਨ ਨੰਬਰ ਜਾਰੀ ਕੀਤਾ। ਆਪਣੇ ਹੀ ਮੰਤਰੀਆਂ ਨੂੰ ਮੰਤਰੀ ਅਹੁਦੇ ਤੋਂ ਹਟਾਇਆ। ਇਕ ਵਿਧਾਇਕ ਨੂੰ ਜੇਲ੍ਹ ਭੇਜਿਆ। ਕਾਂਗਰਸ ਦੇ 3 ਸਾਬਕਾ ਮੰਤਰੀਆਂ ‘ਤੇ ਕਾਰਵਾਈ। ਕਈ ਅਧਿਕਾਰੀਆਂ ‘ਤੇ ਸ਼ਿਕੰਜਾ ਕਸਿਆ।