ਕੇਂਦਰ ‘ਚ ਈਵੀਐਮ ਸਰਕਾਰ : ਗਿਆਨੀ ਹਰਪ੍ਰੀਤ ਸਿੰਘ
ਭਾਜਪਾ ਅਤੇ ਅਕਾਲੀ ਆਗੂ ਹੋਣ ਲੱਗੇ ਮਿਹਣੋ-ਮਿਹਣੀ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਗ਼ੈਰ-ਜਮਹੂਰੀ ਅਤੇ ਈਵੀਐਮ ਦੀ ਮਦਦ ਰਾਹੀਂ ਬਣੀ ਸਰਕਾਰ ਕਰਾਰ ਦਿੱਤਾ ਸੀ। ਉਨ੍ਹਾਂ ਕੇਂਦਰੀ ਹਕੂਮਤ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਇਹ ਜਮਹੂਰੀ ਸਰਕਾਰ ਨਹੀਂ ਸਗੋਂ ਈਵੀਐਮ ਰਾਹੀਂ ਬਣੀ ਸਰਕਾਰ ਹੈ। ਇਸ ਤੋਂ ਬਾਅਦ ਇਸ ਮਾਮਲੇ ਬਾਰੇ ਨਵਾਂ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਭਾਜਪਾ ਔਖੀ ਹੋ ਗਈ ਹੈ ਅਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਜਥੇਦਾਰ ‘ਤੇ ਟਿੱਪਣੀਆਂ ਕੀਤੀਆਂ। ਉਧਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਵੱਲੋਂ ਜਥੇਦਾਰ ਡਟ ਕੇ ਸਮਰਥਨ ਕੀਤਾ ਹੈ।
ਜਥੇਦਾਰ ਮਾਨਸਿਕ ਤੌਰ ‘ਤੇ ਬਿਮਾਰ : ਹਰਜੀਤ ਗਰੇਵਾਲ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਭਾਜਪਾ ਨੂੰ ਜਥੇਦਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਥੇਦਾਰ ਮਾਨਸਿਕ ਤੌਰ ਉਤੇ ਬਿਮਾਰ ਨਜ਼ਰ ਆ ਰਹੇ ਹਨ।
ਜਥੇਦਾਰ ਨੇ ਬਿੱਲਕੁਲ ਸੱਚ ਕਿਹਾ : ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਲਕੁਲ ਸੱਚ ਕਿਹਾ ਹੈ ਅਤੇ ਜਥੇਦਾਰ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਕਾਲੀ ਦਲ ਦੇ ਬੁਲਾਰੇ ਨਾ ਬਣਨ ਜਥੇਦਾਰ : ‘ਆਪ’
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਅਕਾਲੀ ਦਲ ਦੇ ਬੁਲਾਰੇ ਨਾ ਬਣਨ। ਮੀਤ ਹੇਅਰ ਤੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਜਥੇਦਾਰ ਕੋਲ ਜੋ ਪਦਵੀ ਹੈ, ਉਹ ਇਸ ਨੂੰ ਕਾਇਮ ਰੱਖਣ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …