4.1 C
Toronto
Saturday, January 10, 2026
spot_img
Homeਹਫ਼ਤਾਵਾਰੀ ਫੇਰੀਹੁਣ ਕੁਆਰੇ ਸ਼ਹੀਦ ਫੌਜੀ ਜਵਾਨਾਂ ਦੇ ਭਰਾਵਾਂ ਨੂੰ ਵੀ ਮਿਲ ਸਕੇਗੀ ਨੌਕਰੀ

ਹੁਣ ਕੁਆਰੇ ਸ਼ਹੀਦ ਫੌਜੀ ਜਵਾਨਾਂ ਦੇ ਭਰਾਵਾਂ ਨੂੰ ਵੀ ਮਿਲ ਸਕੇਗੀ ਨੌਕਰੀ

Image Courtesy :jagbani(punjabkesari)

ਚੰਡੀਗੜ੍ਹ/ਬਿਊਰੋ ਨਿਊਜ਼
ਗਲਵਾਨ ਘਾਟੀ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ 3 ਕੁਆਰੇ ਸ਼ਹੀਦਾਂ ਦੇ ਭਰਾਵਾਂ ਨੂੰ ਨੌਕਰੀ ਦੇਣ ਲਈ ਪੰਜਾਬ ਕੈਬਨਿਟ ਨੇ ਨਿਯਮਾਂ ਵਿਚ ਸੋਧ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੇ ਬਲੀਦਾਨ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਲਿਆ ਗਿਆ। ਮੌਜੂਦਾ ਨਿਯਮਾਂ ਮੁਤਾਬਕ ਸ਼ਹੀਦਾਂ ਦੇ ਪਰਿਵਾਰਕ ਨਿਰਭਰ ਮੈਂਬਰਾਂ ਜਾਂ ਅਗਲੇ ਵਾਰਸਾਂ ਨੂੰ ਹੀ ਨੌਕਰੀ ਲਈ ਯੋਗ ਮੰਨਿਆ ਜਾਂਦਾ ਸੀ। ਪਰ ਇਨ੍ਹਾਂ ਤਿੰਨਾਂ ਫੌਜੀ ਜਵਾਨਾਂ ਦੇ ਮਾਮਲੇ ਵਿਚ ਇਸ ਸਮੇਂ ਕੋਈ ਵੀ ਪਰਿਵਾਰਕ ਮੈਂਬਰ ਨਿਰਭਰ ਨਹੀਂ ਹੈ, ਇਸਦੇ ਬਾਵਜੂਦ ਇਨ੍ਹਾਂ ਦੇ ਵਿਆਹੇ ਭਰਾਵਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਸਿਰਫ ਸਪੈਸ਼ਲ ਕੇਸ ਵਿਚ ਹੀ ਵਿਆਹੇ ਭਰਾ ਜਾਂ ਭੈਣ ਨੂੰ ਨੌਕਰੀ ਮਿਲਦੀ ਸੀ।
ਇਸ ਲਈ ਬਦਲਿਆ ਨਿਯਮ : ਇਨ੍ਹਾਂ ਤਿੰਨਾਂ ਸ਼ਹੀਦ ਜਵਾਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਇਸ ਨੀਤੀਆਂ ਵਿਚ ‘ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ’ ਦੀ ਪਰਿਭਾਸ਼ਾ ਦੇ ਦਾਇਰੇ ਵਿਚ ਨਹੀਂ ਆਉਂਦਾ। ਜਿਨ੍ਹਾਂ ਦੇ ਪਰਿਵਾਰਾਂ ਵਿਚ ਬਜ਼ੁਰਗ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਹਨ, ਜਿਸ ਕਾਰਨ ਪੰਜਾਬ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਦੇ ਮਾਣ ਅਤੇ ਸਤਕਾਰ ਦੇ ਤੌਰ ‘ਤੇ ਨਿਯਮਾਂ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

RELATED ARTICLES
POPULAR POSTS