Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਆਉਣ ਵਾਲਿਆਂ ਨੂੰ 14 ਦਿਨਾਂ ਲਈ ਲਗਾਉਣਾ ਪਵੇਗਾ ਮਾਸਕ

ਕੈਨੇਡਾ ਆਉਣ ਵਾਲਿਆਂ ਨੂੰ 14 ਦਿਨਾਂ ਲਈ ਲਗਾਉਣਾ ਪਵੇਗਾ ਮਾਸਕ

ਓਟਵਾ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਦੇ ਪਲ-ਪਲ ਬਦਲ ਰਹੇ ਰੂਪ ਕਾਰਨ ਕੈਨੇਡਾ ਵਿੱਚ ਇੰਟਰਨੈਸ਼ਨਲ ਟਰੈਵਲ ਨਾਲ ਸਬੰਧਤ ਨਿਯਮਾਂ ਵਿੱਚ ਵੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਬਦੀਲੀ ਕਰਨੀ ਪੈ ਰਹੀ ਹੈ।
ਬਹੁਤੇ ਪ੍ਰੋਵਿੰਸਾਂ ਵਿੱਚ ਇੰਡੋਰ ਸੈਟਿੰਗਜ਼ ਵਿੱਚ ਮਾਸਕ ਸਬੰਧੀ ਨਿਯਮਾਂ ਨੂੰ ਭਾਵੇਂ ਖਤਮ ਕੀਤਾ ਜਾ ਚੁੱਕਿਆ ਹੈ ਪਰ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਇੰਟਰਨੈਸ਼ਨਲ ਟਰੈਵਲ ਤੋਂ ਪਰਤਣ ਵਾਲੇ ਸਾਰੇ ਲੋਕ ਮਾਸਕ ਜ਼ਰੂਰ ਲਾ ਕੇ ਰੱਖਣ। ਪਹਿਲੀ ਅਪ੍ਰੈਲ ਤੋਂ ਲਾਗੂ ਹੋਏ ਨਵੇਂ ਨਿਯਮਾਂ ਵਿੱਚ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਇੰਟਰਨੈਸ਼ਨਲ ਟਰੈਵਲਰਜ਼ ਲਈ ਪਾਬੰਦੀਆਂ ਵਿੱਚ ਪੂਰੀ ਢਿੱਲ ਦੇ ਦਿੱਤੀ ਗਈ ਸੀ। ਜਿਸ ਨਾਲ ਹਰ ਕਿਸੇ ਲਈ ਜਹਾਜ਼ ਚੜ੍ਹਨਾ ਸੁਖਾਲਾ ਹੋ ਗਿਆ ਸੀ।
ਹਾਲਾਂਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਉੱਤੇ ਨੈਗੇਟਿਵ ਕੋਵਿਡ-19 ਟੈਸਟ ਪੇਸ਼ ਨਹੀਂ ਕਰਨਾ ਹੋਵੇਗਾ ਪਰ ਅਜਿਹੇ ਕੁੱਝ ਨਿਯਮ ਅਜੇ ਵੀ ਹਨ ਜਿਨ੍ਹਾਂ ਨੂੰ ਮੰਨਣਾ ਟਰੈਵਲਰਜ਼ ਲਈ ਲਾਜ਼ਮੀ ਹੋਵੇਗਾ।
72 ਘੰਟਿਆਂ ਦੇ ਅੰਦਰ ਅੰਦਰ ਹਰੇਕ ਟਰੈਵਲਰ ਨੂੰ ਆਪਣਾ ਐਰਾਈਵਕੈਨ ਫਾਰਮ ਜ਼ਰੂਰੀ ਮੁਕੰਮਲ ਕਰਨਾ ਹੋਵੇਗਾ, ਜਿਸ ਵਿੱਚ ਕੁਆਰਨਟੀਨ ਪਲੈਨ ਦਾ ਵੇਰਵਾ ਵੀ ਹੋਵੇਗਾ ਤੇ ਟਰੈਵਲਰਜ਼ ਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਵੀ ਅਪਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਏਅਰਪੋਰਟ ਛੱਡਣ ਤੋਂ ਬਾਅਦ ਤੁਹਾਨੂੰ ਜਨਤਕ ਥਾਂਵਾਂ ਉੱਤੇ ਵਿਚਰਦੇ ਸਮੇਂ ਹਰ ਵੇਲੇ ਮਾਸਕ ਲਾ ਕੇ ਰੱਖਣਾ ਹੋਵੇਗਾ। ਕੈਨੇਡਾ ਵਿੱਚ ਤੁਹਾਡੇ ਪਹਿਲੇ 14 ਦਿਨਾਂ ਲਈ ਨੇੜਲੇ ਕਾਂਟੈਕਟਸ ਦੀ ਲਿਸਟ ਵੀ ਕਾਇਮ ਕਰਨੀ ਹੋਵੇਗੀ। ਕੋਵਿਡ-19 ਦੇ ਲੱਛਣਾਂ ਦੇ ਸਬੰਧ ਵਿੱਚ ਖੁਦ ਦੀ ਨਿਗਰਾਨੀ ਕਰਨੀ ਹੋਵੇਗੀ। ਉਸ ਸਮੇਂ ਇਹ ਨਿਯਮ ਬਿਲਕੁਲ ਵੱਖਰੇ ਹੋ ਜਾਣਗੇ ਜੇ ਤੁਹਾਨੂੰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾਉਣ ਦੇ ਬਾਵਜੂਦ ਏਅਰਪੋਰਟ ਉੱਤੇ ਪੀਸੀਆਰ ਟੈਸਟ ਲਈ ਰੋਕਿਆ ਜਾਂਦਾ ਹੈ। ਤੁਹਾਨੂੰ ਆਪਣੇ ਟੈਸਟ ਦੇ ਨਤੀਜੇ ਆਉਣ ਤੱਕ ਖੁਦ ਨੂੰ ਕੁਆਰਨਟੀਨ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਪਰ ਜੇ ਰਿਜ਼ਲਟ ਨੈਗੇਟਿਵ ਆ ਜਾਂਦਾ ਹੈ ਤਾਂ ਤੁਹਾਨੂੰ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਲੋਕਲ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ, ਕੈਨੇਡਾ ਵਿੱਚ ਆਪਣੇ ਪਹਿਲੇ 14 ਦਿਨਾਂ ਲਈ ਜਨਤਕ ਥਾਂਵਾਂ ਉੱਤੇ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਮਾਸਕ ਪਾ ਕੇ ਰੱਖਣਾ ਹੋਵੇਗਾ। ਕੈਨੇਡਾ ਵਿੱਚ ਤੁਹਾਡੇ ਪਹਿਲੇ 14 ਦਿਨਾਂ ਲਈ ਨੇੜਲੇ ਕਾਂਟੈਕਟਸ ਤੇ ਜਿਹੜੀਆਂ ਥਾਂਵਾਂ ਉੱਤੇ ਤੁਸੀਂ ਜਾਵੋਂਗੇ ਉਨ੍ਹਾਂ ਦੀ ਲਿਸਟ ਵੀ ਕਾਇਮ ਕਰਨੀ ਹੋਵੇਗੀ। ਕੋਵਿਡ-19 ਦੇ ਲੱਛਣਾਂ ਦੇ ਸਬੰਧ ਵਿੱਚ ਖੁਦ ਦੀ ਨਿਗਰਾਨੀ ਕਰਨੀ ਹੋਵੇਗੀ।
ਆਪਣੀ ਵੈਕਸੀਨੇਸ਼ਨ ਦੇ ਸਬੂਤ ਦੀਆਂ ਕਾਪੀਆਂ ਤੇ ਕੈਨੇਡਾ ਆਉਣ ਤੋਂ ਪਹਿਲਾਂ ਕਰਵਾਏ ਗਏ ਟੈਸਟ ਦੀਆਂ ਕਾਪੀਆਂ 14 ਦਿਨਾਂ ਤੱਕ ਸਾਂਭ ਕੇ ਰੱਖੋ। ਜੇ ਤੁਸੀਂ ਕੋਵਿਡ ਪਾਜੀਟਿਵ ਪਾਏ ਜਾਂਦੇ ਹੋ ਤਾਂ ਤੁਹਾਨੂੰ ਤੁਹਾਡੀ ਪ੍ਰੋਵਿੰਸ ਦੇ ਮੌਜੂਦਾ ਆਈਸੋਲੇਸ਼ਨ ਸਬੰਧੀ ਨਿਯਮਾਂ ਦੇ ਬਾਵਜੂਦ ਖੁਦ ਨੂੰ 10 ਦਿਨ ਲਈ ਆਈਸੋਲੇਟ ਕਰਨਾ ਹੋਵੇਗਾ।
ਮਿਸਾਲ ਵਜੋਂ ਓਨਟਾਰੀਓ ਵਿੱਚ ਤੁਹਾਨੂੰ ਖੁਦ ਨੂੰ ਸਿਰਫ ਪੰਜ ਦਿਨਾਂ ਲਈ ਹੀ ਆਈਸੋਲੇਟ ਕਰਨਾ ਹੋਵੇਗਾ ਪਰ ਅਜਿਹੇ ਮਾਮਲੇ ਵਿੱਚ ਤੁਹਾਨੂੰ ਖੁਦ ਨੂੰ 10 ਦਿਨਾਂ ਲਈ ਆਈਸੋਲੇਟ ਕਰਨਾ ਹੋਵੇਗਾ। ਤੁਹਾਨੂੰ ਆਪਣੇ ਟੈਸਟ ਰਿਜਲਟ ਤੇ ਲੱਛਣ ਪੀਐਚਏਸੀ ਨੂੰ ਵੀ ਰਿਪੋਰਟ ਕਰਨੇ ਹੋਣਗੇ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …