21.2 C
Toronto
Friday, September 11, 2026
spot_img
Homeਹਫ਼ਤਾਵਾਰੀ ਫੇਰੀਹੁਣ ਡੋਨਾਲਡ ਟਰੰਪ ਦਾ ਪੱਕੇ ਪੈਰੀਂ ਮੁਕਾਬਲਾ ਕਰ ਸਕਣਗੇ ਕਾਰਨੀ : ਫੋਰਡ

ਹੁਣ ਡੋਨਾਲਡ ਟਰੰਪ ਦਾ ਪੱਕੇ ਪੈਰੀਂ ਮੁਕਾਬਲਾ ਕਰ ਸਕਣਗੇ ਕਾਰਨੀ : ਫੋਰਡ

ਹੁਣ ਡੋਨਾਲਡ ਟਰੰਪ ਦਾ ਪੱਕੇ ਪੈਰੀਂ ਮੁਕਾਬਲਾ ਕਰ ਸਕਣਗੇ ਕਾਰਨੀ : ਫੋਰਡਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਹਾਲੀਆ ਫੈਡਰਲ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਥਿਤੀ ਮਜ਼ਬੂਤ ਹੋਈ ਹੈ। ਇਸ ਨਾਲ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਵਿੱਚ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੱਕੇ ਪੈਰੀਂ ਮੁਕਾਬਲਾ ਕਰ ਸਕਣਗੇ। ਫੋਰਡ ਨੇ ਕਿਹਾ ਕਿ ਜਦੋਂ ਸਰਕਾਰ ਕੋਲ ਪੂਰਨ ਬਹੁਮਤ ਹੁੰਦਾ ਹੈ ਤਾਂ ਉਹ ਅੰਤਰਰਾਸ਼ਟਰੀ ਗੱਲਬਾਤ ਵਿੱਚ ਹੋਰ ਪ੍ਰਭਾਵਸ਼ਾਲੀ ਹੁੰਦੀ ਹੈ। ਫੋਰਡ ਨੇ ਅੱਗੇ ਕਿਹਾ ਕਿ ਕਾਰਨੀ ਨਾਲ ਉਹਨਾਂ ਦੇ ਸਬੰਧ ਚੰਗੇ ਹਨ ਅਤੇ ਉਨਟਾਰੀਓ ਦੇ ਹਿੱਤਾਂ ਦੀ ਰੱਖਿਆ ਲਈ ਮਿਲ ਕੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਵਧ ਰਹੀਆਂ ਗੈਸ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਕਾਰਨੀ ਸਰਕਾਰ ਵੱਲੋਂ ਫੈਡਰਲ ਗੈਸ ਟੈਕਸ ਨੂੰ ਅਸਥਾਈ ਤੌਰ ‘ਤੇ ਘਟਾਉਣ ਦੇ ਫੈਸਲੇ ਦੀ ਵੀ ਪ੍ਰਸ਼ੰਸਾ ਕੀਤੀ। ਇਸ ਸਮੇਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਨਵੇਂ ਵਪਾਰਕ ਸਮਝੌਤੇ ਲਈ ਗੱਲਬਾਤ ਜਾਰੀ ਹੈ, ਜਿੱਥੇ ਟਰੰਪ ਵੱਲੋਂ ਵਧ ਰਹੀਆਂ ਮੰਗਾਂ ਕਾਰਨ ਤਣਾਅ ਬਣਿਆ ਹੋਇਆ ਹੈ।

RELATED ARTICLES
POPULAR POSTS