Breaking News
Home / ਰੈਗੂਲਰ ਕਾਲਮ / ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
(ਘਸਮੈਲੀਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਟੋ ਫੇਰੀਚੇਤੇ ਆ ਗਈ ਹੈ), 11 ਸਤੰਬਰ, 2001 ਦਾਦਿਨ।ਸਵੇਰਾਹਾਲੇ ਜਾਗਿਆ ਹੀ ਹੈ, ਫਿਰਵੀਬਰੈਂਪਟਨ ਸੁੱਤਾ ਪਿਐ।ਘਰ ਦੇ ਬਾਹਰਖੜ੍ਹਾ ਹਾਂ। ਸੁੰਨਸਾਨ ਸੜਕ ਸੱਪ ਦੀਜੀਭ ਜਿਹੀ। ਅੱਜ ਕਿਸੇ ਦੇ ਘਰਜਾਣੇ ਬ੍ਰੇਕਫਾਸਟ’ઑਤੇ। ਸੱਦਣ ਵਾਲੇ ਪਾਠਕ ਨੇ ਤਾਕੀਦਕੀਤੀ ਸੀ ਕਿ ਜਲਦੀਆਣਾ, ਫਿਰਮੈਂ ਕੰਮ ઑ’ਤੇ ਲੱਗਣੈ। ਸੱਦਣ ਵਾਲੇ ਦਾਘਰਵੀਲਗਭਗ ਘੰਟੇ ਦੀਵਾਟਦੂਰ ਹੈ। ਸਵੇਰੇ ਸਾਝਰੇ ਮੈਨੂੰ ਭੁੱਖ ਨਹੀਂ ਲਗਦੀ, ਖੜ੍ਹਾ ਸੋਚ ਰਿਹਾਂ ਕਿ ਮੇਜ਼ਬਾਨ ਨੂੰ ਆਖਾਂਗਾ ਕਿ ਮੈਂ ਬਿਸਕੁਟਨਾਲਸਿਰਫ ਚਾਹ ਦਾ ਕੱਪ ਪੀਆਂਗਾ। ਇਹ ਮਾਸਟਰਵੀਅਜੀਬ ਛੈਅ ਹੈ, ਜੇ ਫੁਰਤੀ ਕਰਦੈ, ਤਦਵੀਜੁਆਬਨਹੀਂ, ਸੁਸਤੀ ਮਾਰਦੈ, ਤਦਵੀਜੁਆਬ ਕੋਈ ਨਹੀਂ।ਪਰ ਬੰਦਾ ਚੰਗੈ, ਥਾਂ-ਥਾਂ ਨਾਲਜਾਂਦੈਮੇਰੇ। ਸੋਚ ਰਿਹਾਂ।ਮਾਸਟਰਹਰਚਰਨ ਪੱਗ ਬੰਨ੍ਹ ਰਹੇ ਨੇ, ਜਦੋਂ ਮੈਂ ਬਾਹਰ ਆਇਆ ਅੱਧੀ ਕੁ ਰਹਿੰਦੀ ਸੀ ਪੱਗ ਸਿਰੇ ਲੱਗਣ ਵਾਲੀ।
ਆ ਗਏ…ਆ ਗਏ…ਚਲੋ ਚੰਗਾ ਹੋਇਐ। ਮਾਸਟਰ ਜੀ ਨੇ ਕਾਰਸਟਾਰਟਕੀਤੀ।ਆਪਣੇ ਆਪ ਹੀ ਚੱਲ ਪਿਐਰੇਡੀਓ। ਗੂੜ੍ਹੀ ਅੰਗਰੇਜ਼ੀ ‘ઑਚ ਗੋਰਿਆਂ ਦੀਆਂ ਖਬਰਾਂ ਸੁਣਦਾ ਮਾਸਟਰ ਦੰਗ-ਪਰੇਸ਼ਾਨਹੋਣ ਲੱਗ ਪਿਐ, ਪਤਾਨਹੀਂ ਕਿਉਂ। ”ਓਏ…ਉਹ..ਹੋ ਹੋ…ਹੋ ਓ ਮਾਈ ਗੌਡ ਯਾਰ…ਵੈਰੀਬੈਡ…।”
”ਕੀ ਹੋਇਐ ਮਾਸਟਰ ਜੀ?ਦੱਸੋ ਮੈਨੂੰਵੀ…।”
”ਠਹਿਰ…ਠਹਿਰ…ਸੁਣਨ ਦੇ।” ਉਸ ਆਪਣੇ ਮੂੰਹ ‘ઑਤੇ ਉਂਗਲੀਧਰੀ ਤੇ ਮੈਨੂੰ ਚੁੱਪ ਰਹਿਣਦਾਇਸ਼ਾਰਾਕੀਤਾ।
ਖਬਰਾਂ ਗਰਮ ਨੇ ਏਨੀਆਂ ਕਿ ਸੁਣਦੇ ਸਾਰਜਿਵੇਂ ਅੱਗ ਲੱਗ ਜਾਣਵਾਂਗ। ”ਚੱਲ ਉਤਰ…ਆਜਾ ਘਰੇ ਆਜਾ…।” ਅਸੀਂ ਕਾਰ ‘ઑਚੋਂ ਉਤਰੇ।ਮੈਨੂੰਹਾਲੇ ਵੀਨਹੀਂ ਪਤਾ ਕਿ ਕੀ ਭਾਣਾਵਾਪਰ ਗਿਆ ਹੈ, ਹਾਂ… ਏਨਾ ਕੁ ਪਤਾ ਚੱਲ ਗਿਐ ਕਿ ਕੋਈ ਡਾਹਢਾ-ਭਾਰੀਹਮਲਾ ਹੋ ਗਿਐ। ਮਾਸਟਰ ਜੀ ਨੇ ਛੇਤੀਦੇਣੇ ਟੀਵੀਆਨਕੀਤਾ। ਸੱਚੀਓਂ ਲੋਹੜਾਪੈ ਗਿਐ, ਟੀਵੀ ਰੋ-ਰੋ ਬੋਲਦੈਪਿਐਹਟਕੋਰੇ ਭਰ-ਭਰ ਕੇ! ਚੰਗਾ ਭਲਾਦਿਨਚੜ੍ਹਿਆਹਨੇਰ ‘ઑਚ ਬਦਲਦਾਜਾਪਣ ਲੱਗਿਆ। ਟੀਵੀਵਿਖਾਰਿਹੈ, ਤੀਰਾਂ ਵਾਂਗਰ ਵੱਜ ਰਹੇ ਜਹਾਜ਼ਾਂ ਨਾਲਡਿਗਦੀਆਂ ਗਗਨਚੁੰਭੀ ਇਮਾਰਤਾਂ…ਸੜਦੀਆਂ ਬਲਦੀਆਂ ਤੇ ਢਹਿ-ਢੇਰੀ ਹੁੰਦੀਆਂ। ਉੱਚੀਆਂ ਲਾਟਾਂ ਦੀਆਂ ਲੇਰਾਂ ਨੇ, ਧੂੰਏ ਦੀਆਂ ਧਾਹਾਂ ਨੇ… ਮਹਿਸੂਸ ਹੀ ਕੀਤੀਆਂ ਜਾ ਸਕਦੀਆਂ ਨੇ ਇਹ। ਗੋਰੇ ਪੱਤਰਕਾਰਾਂ ਦੇ ਕੈਮਰੇ ਦੀ ਅੱਖ ਕਿੰਨੀ ਤੇਜ਼ ਹੈ, ਸੀਮਿੰਟ ਦੇ ਬੈਂਚ ਥੱਲੇ ਦੁਬਕਿਆ ਬੈਠਾ ਇੱਕ ਪੰਛੀ ਇਸ ਹੱਦ ਤੱਕ ਉਦਾਸ ਹੈ ਕਿ ਜਿਵੇਂ ਦੁਨੀਆਂ ਭਰ ਦੇ ਪੰਛੀਆਂ ਦਾਆਸਮਾਨ ਖੋਹ ਲਿਆ ਗਿਆ ਹੈ! ਜਦਆਸਮਾਨ ਹੀ ਨਹੀਂ ਰਿਹਾ, ਤਾਂ ਉਡਾਰੀ ਕਿੱਥੇ ਭਰਨੀ ਹੈ?
ਅਮਰੀਕਾ ਬੌਂਦਲ ਕੇ ਹਿੱਲ ਗਿਐ ਜਿਵੇਂ। ਟੋਰਾਂਟੋ ‘ઑਚ ਸਾਈਰਨ ਗੂੰਜ ਰਹੇ ਨੇ ਪੁਲਸੀਆ ਗੱਡੀਆਂ ਦੇ।ਹਰੇਕਟੀਵੀਚੈਨਲ’ઑਤੇ ਇਹੋ ਕੁਛ ਹੀ ਵਿਖਾਇਆ ਜਾ ਰਿਹੈ।ਘਰ ਦੇ ਕਿਸੇ ਜੀਅ ਵਾਂਗ ਟੀਵੀ ਰੋਂਦਾ ਤੇ ਹਟਕੋਰੇ ਲੈਂਦਾ ਚੁੱਪ ਨਹੀਂ ਕਰਦਾ।ਟੀਵੀਵਿਖਾਰਿਹੈਮਰੇ ਪਏ ਅਣਗਿਣਤਲੋਕਾਂ ਨੂੰ ਤੇ ਜਾਨਬਚਾਉਣਲਈਵਾਹੋ-ਦਾਹੀ ਭੱਜ ਰਹਿਆਂ ਨੂੰ। ਚੀਕ-ਚਿਹਾੜਾ ਹੈ। ਕੋਈ ਆਪਣਾ ਬੱਚਾ ਲੱਭ ਰਹੀ ਹੈ ਤੇ ਕੋਈ ਪਤੀਨੂੰ। ਕੋਈ ਆਪਣੀ ਮਾਂ ਨੂੰ ਢੂੰਡ ਰਿਹੈ ਤੇ ਕੋਈ ਬਚਾਓਲਈ ਮੱਦਦ ਮੰਗ ਰਿਹੈ। ਕੋਈ ਸੁੱਤੇ ਦਾ ਸੁੱਤਾ ਰਹਿ ਗਿਐ ਤੇ ਕੋਈ ਤੁਰਿਆ-ਤੁਰਿਆਜਾਂਦਾ ਅਣਮੁੱਕ ਪੈਂਡੇ ਦਾਪਾਂਧੀ ਹੋ ਗਿਐ।
ਮੇਰੀਆਂ ਅੱਖਾਂ ਡੁੱਬ-ਡੁਬਾ ਆਈਆਂ। ਮਨਭਰ ਆਇਆ। ਫੋਨਖੜਕਿਆ… ਫੋਨਦੀ ਰਿੰਗ ਨੇ ਜਿਵੇਂ ਵਿਲਕਣੀਲਈਹੋਵੇ! ਫੋਨਦੀ ਘੰਟੀ ਦੇ ਸੁਰ ਵੀ ਸੋਗ ‘ઑਚ ਗੁਆਚ ਗਏ ਜਾਪੇ। ਮਿੱਤਰ ਮਨਜੀਤ ਹੈ-”ਬਾਈਬਹੁਤਮਾੜਾ ਹੋ ਗਿਐ, ਸਭ ਦੁਨੀਆਂ ਦੇ ਜਹਾਜ਼ ਰੁਕ ਗਏ ਨੇ ਥਾਵੇਂ ਦੀਥਾਵੇਂ…ਅੱਤਵਾਦੀਆਂ ਦਾ ਕੀ ਪਤੈ ਹੁੰਦੈ ਕਿੱਧਰ ਮੂੰਹ ਚੱਕ ਲੈਣ?ਸਾਰਾਕੈਨੇਡਾ ਚੌਕੰਨਾ ਹੋ ਗਿਐ, ਚਾਰੇ ਪਾਸੇ ਪੁਲਿਸ ਤੇ ਪੁੱਛ-ਗਿੱਛ…ਟੇਕਕੇਅਰਬਾਈਆਪਣਾਧਿਆਨ ਰੱਖਣਾ…ਮੈਂ ਕੰਮ ઑ’ਤੇ ਚੱਲਿਆਂ?”
ਆਪਣਾਵਤਨ ਈ ਚੰਗੈ। ਵਾਪਸੀਕਰਲਵਾਂ।ਸਾਈਰਨਦੀਡਰਾਉਣੀ ਤੇ ਦੁੱਖ ‘ઑਚ ਭਿੱਜੀ ਆਵਾਜ਼ ਜਰੀਨਹੀਂ ਜਾਂਦੀ।ਮਨਜੀਤ ਕਹਿੰਦੈ ਕਿ ਜਹਾਜ਼ ਬੰਦ ਹੋ ਗਏ ਨੇ…ਜੇ ਕੋਈ ਰੇਲ ਹੀ ਜਾਂਦੀਹੋਵੇ…ਉਹਦੇ ઑਤੇ ਚੜਜਾਂ। ਪਿੰਡ ਫੋਨਕਰਨ ਨੂੰ ਦਿਲਕਰ ਆਇਆ। ਬਟੂਏ ‘ઑਚੋਂ ਕਾਰਡ ਕੱਢ ਕੇ ਨੰਬਰਡਾਇਲਕਰਦਾਂ, ਗੋਰੀਬੋਲੀ, ”ਤੇਰਾਫੋਨਕਾਰਡਅਕਸਪਾਈਰ ਹੋ ਚੁੱਕੈ…।” ਡਾਹਢੀਉਦਾਸੀ ਥੱਲੇ ਆਇਆ ਮਨ ਕਹਿੰਦਾ, ”ਕਮਰੇ ‘ઑਚ ਜਾ ਕੇ ਸੌਂ…ਨਾਨੀਂਦ ਆਈ ਤਾਂ ਨੀਂਦਦੀ ਗੋਲੀਨਾਲ ਗੱਲ ਕਰੀਂ।”
: ::::

Check Also

ਸ਼ਾਂਤੀ ਤੇ ਸੇਵਾ ਦੇ ਪੁੰਜ-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਉੱਤਰੀ ਭਾਰਤ ਦੇ ਪੰਜਾਬ ਖਿੱਤੇ ਵਿਖੇ, ਰਮਣੀਕ ਸ਼ਿਵਾਲਿਕ …