Breaking News
Home / ਸੰਪਾਦਕੀ / ਜ਼ਹਿਰੀਲਾ ਹੋ ਰਿਹਾਪੰਜਾਬਦਾਪਾਣੀਚਿੰਤਾਦਾਵਿਸ਼ਾ

ਜ਼ਹਿਰੀਲਾ ਹੋ ਰਿਹਾਪੰਜਾਬਦਾਪਾਣੀਚਿੰਤਾਦਾਵਿਸ਼ਾ

ਪੰਜਾਬਦੀਧਰਤੀ’ਤੇ ਕਿਸੇ ਸਮੇਂ ਸੱਤ ਦਰਿਆਵਗਦੇ ਸਨ, ਜਿਸ ਕਾਰਨ ਇਸ ਧਰਤੀਦਾਨਾਂਅ’ਸਪਤਸਿੰਧੂ’ਵੀਰਿਹਾਹੈ।ਨਿਰਮਲਜਲ ਦੇ ਸੋਮੇ ਪੰਜਦਰਿਆਵਾਂ ਦੀਧਰਤੀਹੋਣਕਾਰਨ ਹੀ ਸਾਡੀ ਪਿੱਤਰ ਭੂਮੀ ਨੂੰ ‘ਪੰਜਾਬ’ ਆਖਿਆ ਜਾਂਦਾਹੈ।’ਪੰਜਾਬ’ਦੀਧਰਤੀ’ਤੇ ਮੁੱਢ ਤੋਂ ਹੀ ਜਲ ਦੇ ਨਿਰਮਲਸੋਮਿਆਂ ਦੀਭਰਮਾਰਰਹੀਹੈ। ਇਸ ਧਰਤੀਦੀਸਮੇਂ-ਸਮੇਂ ਭੂਗੋਲਿਕ ਹੱਦਬੰਦੀ ‘ਚ ਬਦਲਾਅਕਾਰਨਬਾਅਦ ‘ਚ ਇਥੇ ‘ਪੰਜਦਰਿਆ’ਰਹਿ ਗਏ ਅਤੇ ਇਸ ਨੂੰ ‘ਪੰਜਾਬ’ ਕਿਹਾ ਜਾਣ ਲੱਗਾ। 1947 ਦੀਵੰਡ ਤੋਂ ਬਾਅਦਪੰਜਾਬ ਦੇ ਦੋ ਟੋਟੇ ਹੋ ਗਏ, ਜਿਸ ਕਾਰਨਪੰਜਾਬਦਾ ਵੱਡਾ ਹਿੱਸਾ ਤਾਂ ਪਾਕਿਸਤਾਨਵਾਲੇ ਪਾਸੇ ਰਹਿ ਗਿਆ। ਪੰਜਾਬ ਦੇ ‘ਪੰਜਦਰਿਆਵਾਂ’ਵਿਚੋਂ ਦੋ ਦਰਿਆਵੀਪਾਕਿਸਤਾਨਵਾਲੇ ਪਾਸੇ ਰਹਿ ਗਏ ਅਤੇ ਭਾਰਤੀਪੰਜਾਬ ਦੇ ਹਿੱਸੇ ਸਿਰਫ਼ਤਿੰਨਦਰਿਆ ਹੀ ਆਏ। ਇਨ੍ਹਾਂ ਬਚਦੇ ਤਿੰਨਦਰਿਆਵਾਂ ਦੀਪਾਕੀਜ਼ਗੀ ਅਤੇ ਨਿਰਮਲਤਾਵੀ ਹੁਣ ਖ਼ਤਰੇ ‘ਚ ਹੈ। ਬੇਹੱਦ ਚਿੰਤਾਦੀ ਗੱਲ ਇਹ ਹੈ ਕਿ ਜਲਸਰੋਤਾਂ ਦੇ ਮਿਆਰਸਬੰਧੀ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਵਲੋਂ ਪੰਜਾਬ ‘ਚ ਜ਼ਹਿਰੀਲੇ ਹੋ ਰਹੇ ਦਰਿਆਵਾਂ ਦੇ ਪਾਣੀਬਾਰੇ ਵਾਰ-ਵਾਰਚਿਤਾਵਨੀਆਂ ਦੇਣ ਦੇ ਬਾਵਜੂਦਸਰਕਾਰਾਂ ਨੇ ਪੰਜਾਬ ਦੇ ਦਰਿਆਵਾਂ ਦੇ ਪਾਣੀਦੀਨਿਰਮਲਤਾ ਨੂੰ ਬਚਾਉਣ ਲਈ ਕੋਈ ਧਿਆਨਨਹੀਂ ਦਿੱਤਾ।
ਪਿਛਲੇ ਹਫ਼ਤੇ ਪੰਜਾਬ ਦੇ ਅਖ਼ਬਾਰਾਂ ਵਿਚਛਪੀਆਂ ਰਿਪੋਰਟਾਂ ਨੇ ਪੰਜਾਬ ਦੇ ਦਰਿਆਈਪਾਣੀਆਂ ਦੇ ਜ਼ਹਿਰੀਲੇਪਨਕਾਰਨ ਮਨੁੱਖੀ ਜੀਵਨ’ਤੇ ਪੈਰਹੇ ਮਾਰੂਪ੍ਰਭਾਵਾਂ ਦੀਚਿੰਤਾਸਾਹਮਣੇ ਲਿਆਂਦੀਹੈ।ਪੰਜਾਬ ਦੇ ਸਨਅਤੀਸ਼ਹਿਰ ਲੁਧਿਆਣਾਵਿਚੋਂ ਨਿਕਲਦੇ ਬੁੱਢੇ ਨਾਲੇ ਦਾ ਗੰਦਾਅਤੇ ਤੇਜ਼ਾਬੀਪਾਣੀਸਤਿਲੁਜਦਰਿਆਵਿਚਪੈਣਕਾਰਨਜਿਥੇ ਸਤਿਲੁਜਦਾਨਿਰਮਲਜਲਦੂਸ਼ਿਤ ਹੋ ਰਿਹਾ ਹੈ, ਉਥੇ ਸਤਿਲੁਜਦਰਿਆਕੰਢੇ ਵੱਸਦੇ ਸੈਂਕੜੇ ਪਿੰਡਾਂ ਨੂੰ ਇਸ ਦੇ ਕਰੋਪਦਾਸਾਹਮਣਾਕਰਨਾਪੈਰਿਹਾਹੈ।ਸਤਿਲੁਜਦਰਿਆ ‘ਚ ਦੂਸ਼ਿਤਪਾਣੀਪੈਣਕਾਰਨਜਿਥੇ ਗੰਦੇ ਪਾਣੀਨਾਲਦਰਿਆਵਿਚਪਲਣਵਾਲੀਆਂ ਮੱਛੀਆਂ, ਪਰਵਾਸੀਪੰਛੀਆਂ ਅਤੇ ਕਈ ਜੀਵ-ਜੰਤੂਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ, ਉਥੇ ਦਰਿਆਨੇੜਲੀ ਪੱਟੀ ‘ਚ ਆਉਂਦੇ ਪਿੰਡਾਂ ਦਾਪਾਣੀਵੀਦੂਸ਼ਿਤਹੋਣਕਾਰਨਲੋਕਾਂ ਨੂੰ ਕੈਂਸਰ, ਕਾਲਾਪੀਲੀਆ, ਰੀੜ੍ਹ ਦੀ ਹੱਡੀ ਦਾਦਰਦ, ਦੰਦਾਂ ਵਿਚਪੀਲਾਪਣ, ਛੋਟੀ ਉਮਰ ਵਿਚਵਾਲਾਂ ਦਾ ਚਿੱਟੇ ਹੋਣਾਆਦਿਭਿਆਨਕਬਿਮਾਰੀਆਂ ਦਾਸ਼ਿਕਾਰਹੋਣਾਪੈਰਿਹਾਹੈ।ਹਾਲਾਂਕਿਜਲਸਰੋਤਾਂ ਨੂੰ ਜ਼ਹਿਰੀਲਾਹੋਣ ਤੋਂ ਬਚਾਉਣ ਲਈਭਾਰਤਦੀ ਸੁਪਰੀਮ ਕੋਰਟਵਲੋਂ ਸਮੇਂ-ਸਮੇਂ ਲਏ ਗਏ ਨੋਟਿਸਅਤੇ ਪੰਜਾਬ ਤੇ ਹਰਿਆਣਾਹਾਈਕੋਰਟ ਨੇ ਸਰਕਾਰ ਨੂੰ ਦਰਿਆਵਾਂ ਵਿਚਦੂਸ਼ਿਤਪਾਣੀ ਨੂੰ ਪੈਣ ਤੋਂ ਰੋਕਣ ਦੇ ਸਖ਼ਤਪ੍ਰਬੰਧਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦਸਰਕਾਰਾਂ ਮਨੁੱਖੀ ਨਸਲਕੁਸ਼ੀ ਦੇ ਇਕ ਅਦਿੱਖ ਵਰਤਾਰੇ ਨੂੰ ਰੋਕਣਪ੍ਰਤੀ ਸੁਹਿਰਦ ਨਜ਼ਰਨਹੀਂ ਆ ਰਹੀਆਂ।ਦਰਿਆਸਤਿਲੁਜ ਦੇ ਪਾਣੀ ਨੂੰ ਦੂਸ਼ਿਤਕਰਨ ‘ਚ ਲੁਧਿਆਣਾਸ਼ਹਿਰ ‘ਚ ਰੰਗ-ਰੰਗਾਉਣ ਵਾਲੀਆਂ ਫ਼ੈਕਟਰੀਆਂ ਵਿਚੋਂ ਨਿਕਲਣਵਾਲਾ ਜ਼ਹਿਰੀਲਾ ਤੇ ਦੂਸ਼ਿਤਪਾਣੀ ਜ਼ਿੰਮੇਵਾਰਹੈ।ਹਿਮਾਚਲਪ੍ਰਦੇਸ਼ਦੀ ਸਰਹੱਦ ਨਾਲ ਲੱਗਦੇ ਵਿਧਾਨਸਭਾਹਲਕਾਸ੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ‘ਚ ਦਾਖ਼ਲ ਹੁੰਦੇ ਪਵਿੱਤਰ ਸਤਿਲੁਜਦਰਿਆ ਦੇ ਆਸ-ਪਾਸਪੰਜਾਬਭਰ ‘ਚ 22 ਵਿਧਾਨਸਭਾਹਲਕੇ ਅਤੇ 4 ਲੋਕਸਭਾਹਲਕੇ ਆਉਂਦੇ ਹਨ।ਪਹਿਲੇ ਸਮਿਆਂ ‘ਚ ਦਰਿਆਈ ਪੱਟੀ ਵਿਚਆਉਂਦੇ ਪਿੰਡਾਂ ਦੇ ਲੋਕਾਂ ਨੂੰ ਬਰਸਾਤਾਂ ਦੇ ਦਿਨਾਂ ‘ਚ ਦਰਿਆਵਾਂ ਦੇ ਬੇਰੋਕਵਹਾਅਕਾਰਨਹੜ੍ਹਾਂ ਦਾ ਹੀ ਸਾਹਮਣਾਕਰਨਾਪੈਂਦਾ ਸੀ ਪਰ ਹੁਣ ਦਰਿਆਵਾਂ ਦੇ ਆਸ-ਪਾਸਰਹਿੰਦੇ ਪਿੰਡਾਂ ‘ਚ ਮਨੁੱਖੀ ਜੀਵਨਦੀ ਹੋਂਦ ਹੀ ਖ਼ਤਰੇ ‘ਚ ਹੈ।ਦਰਿਆਵਾਂ ਦੇ ਆਸ-ਪਾਸ ਦੇ ਪਿੰਡਾਂ ਦੀਸਥਿਤੀ ਇਹ ਹੈ ਕਿ ਧਰਤੀਹੇਠਲਾਪਾਣੀਵੀ ਜ਼ਹਿਰੀਲਾ ਹੋ ਗਿਆ ਹੈ। ਅਜਿਹਾ ਜ਼ਹਿਰੀਲਾਪਾਣੀ ਮਨੁੱਖੀ ਵਰਤੋਂ ਯੋਗ ਨਾਹੋਣਾ ਤਾਂ ਇਕ ਪਾਸੇ ਸਗੋਂ ਫ਼ਸਲਾਂ ਨੂੰ ਲਾਉਣ ਦੇ ਯੋਗ ਵੀਨਹੀਂ ਰਿਹਾ।
ਸਤਿਲੁਜਦਰਿਆ ‘ਚ ਬੁੱਢੇ ਨਾਲੇ ਦਾ ਜ਼ਹਿਰੀਲਾਪਾਣੀਪੈਣਦਾ ਮੁੱਦਾ ਪਹਿਲਾਂ ਵੀਚਰਚਾ ‘ਚ ਰਹਿ ਚੁੱਕਾ ਹੈ।ਪੰਜਾਬ ਤੇ ਹਰਿਆਣਾਹਾਈਕੋਰਟਵਲੋਂ ਬੁੱਢੇ ਨਾਲੇ ਦੇ ਕੰਢੇ ਲੁਧਿਆਣਾਸ਼ਹਿਰਵਿਚ ਰੰਗ-ਰੰਗਾਈ ਵਾਲੀਆਂ ਫ਼ੈਕਟਰੀਆਂ ਨੂੰ ਬੁੱਢੇ ਨਾਲੇ ਵਿਚ ਜ਼ਹਿਰੀਲਾ ਤੇ ਤੇਜ਼ਾਬੀਨਿਕਾਸੀਪਾਣੀਨਾ ਪਾਉਣ ਦੇ ਸਖ਼ਤਨਿਰਦੇਸ਼ ਦਿੱਤੇ ਗਏ ਸਨਪਰਸਰਕਾਰਦੀਨੇਕ-ਨੀਅਤੀਦੀਘਾਟਕਾਰਨਇਨ੍ਹਾਂ ਹੁਕਮਾਂ ਦੀ ਨਿੱਠ ਕੇ ਤਾਮੀਲਨਹੀਂ ਹੋ ਸਕੀ। ਸਤਿਲੁਜ ਹੀ ਨਹੀਂ, ਬਿਆਸਦਰਿਆਦਾਵੀ ਇਹੀ ਹਾਲਹੈ।ਬਿਆਸਦਰਿਆ ਨੂੰ ਵੀਫ਼ੈਕਟਰੀਆਂ ਦਾਨਿਕਾਸੀ ਗੰਦਾਪਾਣੀਦੂਸ਼ਿਤਕਰਰਿਹਾਹੈ। ਦੁਆਬੇ ਦੇ ਇਕ ਖੇਤਰ ਨੂੰ ਕਪੂਰਥਲਾਨੇੜਿਓਂ ਲੰਘਦੀਕਾਲਾ ਸੰਘਿਆ ਡਰੇਨਵਿਚਫ਼ੈਕਟਰੀਆਂ ਦਾ ਗੈਰ-ਕਾਨੂੰਨੀਤਰੀਕੇ ਨਾਲਪੈਂਦਾਨਿਕਾਸੀ ਜ਼ਹਿਰੀਲਾਪਾਣੀ ਜ਼ਹਿਰਵੰਡਰਿਹਾਹੈ।

ਖੁਦਗਰਜ਼ ਬਿਰਤੀਵਾਲੇ ਉਦਯੋਗਪਤੀਆਂ ਵਲੋਂ ਨਿਯਮਾਂ ਦੀਪਾਲਣਾਕਰਦਿਆਂ ਫ਼ੈਕਟਰੀਆਂ ਤੇ ਉਦਯੋਗਾਂ ਵਿਚਲੇ ਗੰਦੇ ਪਾਣੀ ਦੇ ਨਿਕਾਸਲਈ ਯੋਗ ਤੇ ਢੁੱਕਵੇਂ ਪ੍ਰਬੰਧਕਰਨਦੀ ਥਾਂ ਪਾਣੀ ਦੇ ਕੁਦਰਤੀ ਸਰੋਤਾਂ ‘ਚ ਜ਼ਹਿਰੀਲਾਪਾਣੀ ਛੱਡਣ ਕਾਰਨਨਾਕੇਵਲਦਰਿਆਵਾਂ ਦਾਪਾਣੀ ਹੀ ਜ਼ਹਿਰੀਲਾ ਹੋ ਰਿਹਾ ਹੈ, ਇਸ ਨਾਲ ਸਗੋਂ ਸਮੁੱਚੇ ਪੰਜਾਬਦਾਧਰਤੀਹੇਠਲਾਪਾਣੀ ਜ਼ਹਿਰੀਲਾ ਹੋ ਰਿਹਾਹੈ।ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਧਾਨਸਭਾਹਲਕਾਜਲਾਲਾਬਾਦਦੀਹਾਲਤਦੇਖ ਕੇ ਰੌਂਗਟੇ ਖੜ੍ਹੇ ਹੁੰਦੇ ਹਨ।ਧਰਤੀਹੇਠਲੇ ਜ਼ਹਿਰੀਲੇ ਪਾਣੀਕਾਰਨ ਇਸ ਹਲਕੇ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿਥੇ ਹਰਘਰ ‘ਚ ਕੋਈ ਨਾ ਕੋਈ ਅੰਗਹੀਣਹੈ।ਹਰਘਰ ‘ਚ ਚਮੜੀਅਤੇ ਹੱਡੀਆਂ ਦੇ ਰੋਗੀ ਮੌਜੂਦ ਹਨ। ਪਿੱਛੇ ਜਿਹੇ ਜਰਮਨੀਦੀ ਇਕ ਲੈਬ ਨੇ ਮਾਲਵਾਖੇਤਰ ਦੇ ਬੱਚਿਆਂ ‘ਚ ਯੂਰੇਨੀਅਮਦੀਮਾਤਰਾਆਮ ਪੱਧਰ ਨਾਲੋਂ ਵੱਧ ਹੋਣਦਾ ਖੁਲਾਸਾ ਕੀਤਾ ਸੀ। ਭਾਰਤ ਦੇ ਕੇਂਦਰੀ ਜ਼ਮੀਨਦੋਜ਼ ਜਲਬੋਰਡਦੀ ਇਕ ਰਿਪੋਰਟਵਿਚ ਖੁਲਾਸਾ ਹੋਇਆ ਹੈ ਕਿ ਮਾਲਵਾ ਤੋਂ ਬਾਅਦ ਹੁਣ ਪੰਜਾਬ ਦੇ ਦੁਆਬਾ ਖੇਤਰ ਦੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਪਾਣੀਵਿਚਵੀਯੂਰੇਨੀਅਮਦੀਮਾਤਰਾ ਵੱਧ ਪਾਈ ਗਈ ਹੈ।ਵਾਤਾਵਰਨਚਿੰਤਕਪੰਜਾਬ ਦੇ ਪਾਣੀ ਦੇ ਜ਼ਹਿਰੀਲੇ ਹੋਣਅਤੇ ਯੂਰੇਨੀਅਮਦੀਮਾਤਰਾ ਵੱਧ ਹੋਣਲਈਫ਼ੈਕਟਰੀਆਂ ਵਿਚੋਂ ਨਿਕਲਦੇ ਨਿਕਾਸੀ ਗੰਦੇ ਪਾਣੀ ਦੇ ਨਾਲ-ਨਾਲਖੇਤੀਬਾੜੀਦੀਵਰਤੋਂ ਵਿਚਲਿਆਂਦੀਆਂ ਜਾਂਦੀਆਂ ਯੂਰੇਨੀਅਮਖਾਦਾਂ ਦੀਬੇਲੋੜੀਵਰਤੋਂ ਨੂੰ ਵੀ ਜ਼ਿੰਮੇਵਾਰ ਦੱਸਦੇ ਹਨ। ਜੋ ਵੀਹੋਵੇ, ਸਰਕਾਰਾਂ ਨੇ ਪੰਜਾਬ ਦੇ ਧਰਤੀਹੇਠਲੇ ਜ਼ਹਿਰੀਲੇ ਹੋ ਰਹੇ ਪਾਣੀ ਨੂੰ ਬਚਾਉਣ ਵਾਲੇ ਪਾਸੇ ਅਜੇ ਤੱਕ ਕੋਈ ਵੀਧਿਆਨਨਹੀਂ ਦਿੱਤਾ। ਨਸ਼ਿਆਂ ਤੋਂ ਬਾਅਦਪੰਜਾਬਦੀਆਂ ਅਗਲੀਆਂ ਪੀੜ੍ਹੀਆਂ ਲਈਧਰਤੀਹੇਠਲਾ ਜ਼ਹਿਰੀਲਾਪਾਣੀ ਨਸਲਕੁਸ਼ੀ ਦਾਕਾਰਨਸਾਬਤ ਹੋ ਰਿਹਾਹੈ।ਜੇਕਰਸਮਾਂ ਰਹਿੰਦਿਆਂ ਇਸ ਖ਼ਤਰਨਾਕਵਰਤਾਰੇ ਨੂੰ ਨਾਰੋਕਿਆ ਗਿਆ ਤਾਂ ਪੰਜਾਬਦੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਵੱਡਿਆਂ ਦੀਆਂ ਗਲਤੀਆਂ ਦਾਖਮਿਆਜ਼ਾ ਭੁਗਤਣਾ ਪਵੇਗਾ। ਪੰਜਾਬ ਦੇ ਧਰਤੀਹੇਠਲੇ ਪਾਣੀ ਦੇ ਸੰਕਟ ਦੇ ਹੱਲ ਲਈ ਸਾਂਝੇ ਉੱਦਮਾਂ ਦੀਲੋੜਹੈ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …