ਐਨਐਸਯੂਆਈ ਨੇ ਚਾਰ ਸਾਲ ਬਾਅਦ ਕੀਤਾ ਪ੍ਰਧਾਨਗੀ ‘ਤੇ ਕਬਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀ ਚੋਣਾਂ ਵਿਚ ਕਾਂਗਰਸ ਨਾਲ ਸਬੰਧਤ ਜਥੇਬੰਦੀ ਐਨਐਸਯੂਆਈ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਐਨਐਸਯੂਆਈ ਨੇ ਚਾਰ ਸਾਲ ਬਾਅਦ ਪ੍ਰਧਾਨਗੀ ਦੇ ਅਹੁਦੇ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਐਨਐਸਯੂਆਈ ਨੂੰ ਉਪ ਪ੍ਰਧਾਨਗੀ ਦੀ ਸੀਟ ਵੀ ਮਿਲ ਗਈ ਹੈ। ਜਿੱਤ ਤੋਂ ਬਾਅਦ ਐਨ.ਐੱਸ.ਯੂ.ਆਈ.ਦੇ ਵਿਦਿਆਰਥੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ 10 ਜਨਪਥ ਪਹੁੰਚੇ। ਇਸ ਮੌਕੇ ਸੋਨੀਆ ਗਾਂਧੀ ਨੇ ਜੇਤੂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਸੈਕਰੇਟਰੀ ਤੇ ਜੁਆਇੰਟ ਸੈਕਰੇਟਰੀ ਦਾ ਅਹੁਦਾ ਆਰਐਸਐਸ ਦੇ ਸਟੂਡੈਂਟ ਵਿੰਗ ਏਬੀਵੀਪੀ ਨੇ ਜਿੱਤਿਆ ਹੈ। ਲੰਘੇ ਕੱਲ੍ਹ ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ ਵਿਚ ਵੋਟਾਂ ਪਈਆਂ ਸਨ।ਚੇਤੇ ਰਹੇ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਵਿਦਿਆਰਥੀ ਜਥੇਬੰਦੀ ਦੀਆਂ ਹੋਈਆਂ ਚੋਣਾਂ ਵਿਚ ਐਨਐਸਯੂਆਈ ਨੇ ਜਿੱਤ ਪ੍ਰਾਪਤ ਕੀਤੀ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …