ਵਾਘਾ ਬਾਰਡਰ ‘ਤੇ ਲਗਾਏਗਾ 400 ਫੁੱਟ ਉਚਾ ਝੰਡਾ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ ਵਲੋਂ ਅਟਾਰੀ ਵਿਚ ਭਾਰਤ-ਪਾਕਿ ਸਰਹੱਦ ‘ਤੇ 350 ਫੁੱਟ ਉਚਾ ਤਿਰੰਗਾ ਲਗਾਏ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਭਾਰਤ ਦੀ ਨਕਲ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵਾਘਾ ਸਰਹੱਦ ‘ਤੇ ਭਾਰਤ ਦੇ ਝੰਡੇ ਤੋਂ ਵੀ ਉਚਾ ਝੰਡਾ ਲਗਾਉਣ ਦੀ ਸੋਚ ਰਿਹਾ ਹੈ। ਇਸ ਝੰਡੇ ਦੀ ਉਚਾਈ 400 ਫੁੱਟ ਹੋਵੇਗੀ। ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਅਨੁਸਾਰ ਸਰਕਾਰ ਨੇ ਇਸਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਜਿੱਥੇ ਇਸ ਝੰਡੇ ਨੂੰ ਲਗਾਇਆ ਜਾਣਾ ਹੈ, ਉਥੇ ਦਰੱਖਤਾਂ ਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਪਾਕਿਸਤਾਨ ਨੇ ਇਸ ਨੂੰ ਸਫਲਤਾ ਪੂਰਵਕ ਲਗਾ ਦਿੱਤਾ ਤਾਂ ਇਹ ਦੁਨੀਆ ਦਾ 8ਵਾਂ ਸਭ ਤੋਂ ਉਚਾ ਝੰਡਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਦਾ ਤਿਰੰਗਾ ਲਹੌਰ ਤੋਂ ਵੀ ਨਜ਼ਰ ਆਉਂਦਾ ਹੈ। ਜਦੋਂ ਭਾਰਤ ਨੇ ਇਸ ਝੰਡੇ ਨੂੰ ਲਗਾਇਆ ਤਾਂ ਸੀ ਪਾਕਿਸਤਾਨ ਨੇ ਵਿਰੋਧ ਵੀ ਕੀਤਾ ਸੀ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …