ਆਪਣੇ ਭਗਤਾਂ ਨੂੰ ਵੇਚਦਾ ਸੀ ਸੋਨੇ ਦੇ ਭਾਅ ਸਬਜ਼ੀਆਂ
ਸਿਰਸਾ/ਬਿਊਰੋ ਨਿਊਜ਼
ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ਵਿਚ ਡੱਕੇ ਜਾਣ ਤੋਂ ਬਾਅਦ ਉਸ ਦੇ ਡੇਰੇ ਨੂੰ ਛਾਣਿਆ ਜਾ ਰਿਹਾ ਹੈ। ਇਸ ਵਿਚਾਲੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਨਾਲ ਰਾਮ ਰਹੀਮ ਦੇ ਕਾਲੇ ਪਾਪਾਂ ਤੋਂ ਪਰਦਾ ਉੱਠਿਆ ਹੈ। ਖੁਲਾਸਾ ਹੋਇਆ ਹੈ ਕਿ ਬਲਾਤਕਾਰੀ ਬਾਬਾ ਆਪਣੇ ਭਗਤਾਂ ਨੂੰ ਸੋਨੇ ਦੇ ਭਾਅ ਸਬਜ਼ੀਆਂ ਵੇਚਦਾ ਸੀ। ਉਹ ਹਜ਼ਾਰ ਰੁਪਏ ਦੀ ਹਰੀ ਮਿਰਚ, ਦੋ ਹਜ਼ਾਰ ਰੁਪਏ ਦੇ ਮਟਰ ਦੇ 10 ਦਸ ਦਾਣੇ ਤੇ ਤਿੰਨ ਹਜ਼ਾਰ ਰੁਪਏ ਦਾ ਇੱਕ ਬੈਂਗਣ ਦਿੰਦਾ ਸੀ। ਦੁਨੀਆ ਦੀ ਕਿਸੇ ਵੀ ਸਬਜ਼ੀ ਮੰਡੀ ਵਿਚ ਇੰਨੀ ਮਹਿੰਗੀ ਸਬਜ਼ੀ ਨਹੀਂ ਵਿਕਦੀ ਹੋਵੇਗੀ, ਜਿੰਨੀ ਡੇਰੇ ਦੇ ਅੰਨੇ ਭਗਤ ਖਰੀਦਦੇ ਸਨ।
ਇਸ ਮਹਿੰਗੇ ਭਾਅ ਦੀ ਸਬਜ਼ੀ ਨੂੰ ਭਗਤਾਂ ਤੱਕ ਪਹੁੰਚਾਉਣ ਦਾ ਜਿੰਮਾ ਭੰਗੀਦਾਸਾਂ ਦਾ ਹੁੰਦਾ ਸੀ। ਸਵਾਲ ਉੱਠਦਾ ਹੈ ਕਿ ਮਹਿੰਗੇ ਭਾਅ ਦੀ ਸਬਜ਼ੀ ਖਰੀਦਦਾ ਕੌਣ ਹੋਵੇਗਾ। ਡੇਰੇ ਦੇ ਭਗਤਾਂ ਦੀ ਅੰਨ੍ਹੀ ਭਗਤੀ ਇਸ ਹੱਦ ਤੱਕ ਸੀ ਕਿ ਜੇਕਰ ਉਨ੍ਹਾਂ ਨੂੰ ਡੇਰੇ ਤੋਂ ਹਜ਼ਾਰਾਂ ਦੀ ਕੀਮਤ ਵਿਚ ਇੱਕ ਦਾਣਾ ਵੀ ਮਿਲਦਾ ਤਾਂ ਉਹ ਆਪਣੇ ਆਪ ਨੂੰ ਧਨ ਮੰਨਦੇ ਸੀ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …