Breaking News
Home / ਕੈਨੇਡਾ / Front / ਪੈਰਿਸ ਉਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾ ਗੋਲਡ ਮੈਡਲ ਤੋਂ ਹੀ ਹੋਈ ਸਮਾਪਤ

ਪੈਰਿਸ ਉਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾ ਗੋਲਡ ਮੈਡਲ ਤੋਂ ਹੀ ਹੋਈ ਸਮਾਪਤ


ਇਕ ਸਿਲਵਰ ਅਤੇ ਪੰਜ ਕਾਂਸੀ ਦੇ ਤਮਗੇ ਜਿੱਤ ਕੇ ਭਾਰਤ ਮੈਡਲ ਟੈਲੀ ’ਚ ਰਿਹਾ 71ਵੇਂ ਸਥਾਨ ’ਤੇ
ਪੈਰਿਸ/ਬਿਊਰੋ ਨਿਊਜ਼ : ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਦੇ ਕੁਆਟਰ ਫਾਈਨਲ ’ਚ ਹਾਰਨ ਤੋਂ ਬਾਅਦ ਭਾਰਤ ਦਾ ਪੈਰਿਸ ਉਲੰਪਿਕ ਮੁਹਿੰਮ ਬਿਨਾ ਗੋਲਡ ਮੈਡਲ ਤੋਂ ਹੀ ਸਮਾਪਤ ਹੋ ਗਈ। ਰੈਸਲਿੰਗ ਤੋਂ ਇਲਾਵਾ ਭਾਰਤੀ ਗੋਲਫਰ ਅਦਿਤੀ ਅਸ਼ੋਕ 29ਵੇਂ ਸਥਾਨ ’ਤੇ ਰਿਹਾ। ਜਦਕਿ ਇਸ ਤੋਂ ਪਹਿਲਾਂ 10 ਮੀਟਰ ਵਿਮੈਨ ਏਅਰ ਪਿਸਟਲ ਮੁਕਾਬਲੇ ’ਚ ਮਨੂੰ ਭਾਕਰ ਨੇ ਕਾਂਸੀ ਦਾ ਤਮਗਾ ਅਤੇ ਮਿਕਸਡ ਦੇ 50 ਮੀਟਰ ਪਿਸਟਲ ਮੁਕਾਬਲੇ ’ਚ ਮਨੂ ਭਾਕਰ ਅਤੇ ਸਰਬਜੋਤ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਮੈਨਸ 50 ਮੀਟਰ ਰਾਈਫਲ ਥਰੀ ਪੁਜੀਸ਼ਨ ’ਚ ਸਵਪਨਿਲ ਕੁਸਾਲੇ ਨੇ ਕਾਂਸੀ ਦਾ, ਅਮਨ ਸਹਿਰਾਵਤ ਨੇ ਰੈਸਲਿੰਗ ’ਚ ਅਤੇ ਭਾਰਤੀ ਹਾਕੀ ਟੀਮ ਦੇ ਕਾਂਸੀ ਦੇ ਮੈਡਲ ਨੂੰ ਮਿਲਾ ਕੇ ਭਾਰਤ ਨੇ ਪੰਜ ਕਾਂਸੀ ਦੇ ਤਮਗੇ ਜਿੱਤੇ ਜਦਕਿ ਜੈਵਲਿਨ ਥਰੋਅ ’ਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਭਾਰਤ ਨੂੰ ਛੇਵਾਂ ਮੈਡਲ ਦਿਵਾਇਆ। ਉਥੇ ਹੀ ਭਾਰਤ ਨੂੰ ਸੱਤਵਾਂ ਮੈਡਲ ਦੀ ਉਮੀਦ ਵੀ ਫ਼ਿਲਹਾਲ ਬਰਕਰਾਰ ਹੈ। ਪਹਿਲਵਾਨ ਦੀਪਕ ਫੁਗਾਟ 50 ਕਿਲੋਗ੍ਰਾਮ ਵਜਨ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਸੀ ਅਤੇ ਉਨ੍ਹਾਂ ਮੈਡਲ ਪੱਕਾ ਲਿਆ ਸੀ ਪ੍ਰੰਤੂ ਫਾਈਨਲ ਮੁਕਾਬਲੇ ਵਾਲੇ ਦਿਨ 100 ਗ੍ਰਾਮ ਵਜਨ ਵਧ ਜਾਣ ਕਾਰਨ ਉਨ੍ਹਾਂ ਨੂੰ ਮੁਕਾਬਲੇ ’ਚੋਂ ਅਯੋਕ ਕਰਾਰ ਦੇ ਦਿੱਤਾ ਗਿਆ ਸੀ। ਆਉਂਦੀ 13 ਅਗਸਤ ਨੂੰ ਕੋਰਟ ਆਫ ਆਰਬੀਟੇ੍ਰਸ਼ਨ ਫਾਰ ਸਪੋਰਟਸ ਵੱਲੋਂ ਫੋਗਾਟ ਦੇ ਮੈਡਲ ਸਬੰਧੀ ਫੈਸਲਾ ਕੀਤਾ ਜਾਵੇਗਾ। ਪੈਰਿਸ ਉਲੰਪਿਕ ਵਿਚ ਛੇ ਮੈਡਲ ਜਿੱਤ ਕੇ ਭਾਰਤ ਮੈਡਲ ਟੈਲੀ ਵਿਚ 71ਵੇਂ ਸਥਾਨ ’ਤੇ ਰਿਹਾ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …