ਡਰਾਈਵਰ ਸਮੇਤ ਇਕੋ ਹੀ ਪਰਿਵਾਰ ਦੇ 11 ਮੈਂਬਰਾਂ ਦੀ ਮੌਤ
ਗੜ੍ਹਸ਼ੰਕਰ/ਬਿਊਰੋ ਨਿਊਜ਼ : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਾਰਨ ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਆਏ ਤੇਜ਼ ਪਾਣੀ ਦੇ ਵਹਾਅ ਵਿੱਚ ਇਨੋਵਾ ਗੱਡੀ ਰੁੜ੍ਹਨ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ ਡਰਾਈਵਰ ਅਤੇ ਇਕੋ ਪਰਿਵਾਰ ਦੇ 10 ਮੈਂਬਰ ਸ਼ਾਮਲ ਹਨ। ਪਰਿਵਾਰ ਦੇ ਇਕ ਮੇਂਬਰ ਜਿਸ ਦੀ ਪਛਾਣ ਦੀਪਕ ਭਾਟੀਆ ਵਜੋਂ ਦੱਸੀ ਗਈ ਹੈ, ਨੂੰ ਇਲਾਕਾ ਵਾਸੀਆਂ ਨੇ ਖਾਸੀ ਜੱਦੋ-ਜਹਿਦ ਮਗਰੋਂ ਬਚਾਅ ਲਿਆ। ਇਨੋਕਾ ਗੱਡੀ ਵਿਚ ਡਰਾਈਵਰ ਸਣੇ ਕੁੱਲ 12 ਵਿਅਕਤੀ ਸਵਾਰ ਸਨ। ਉਕਤ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਰਾ (ਮਹਿਤਪੁਰ) ਦੇ ਵਸਨੀਕ ਸਨ ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂਸ਼ਹਿਰ (ਪੰਜਾਬ) ਵੱਲ ਆ ਰਹੇ ਸਨ। ਇਹ ਹਾਦਸਾ ਸਵੇਰੇ ਕਰੀਬ ਦਸ ਵਜੇ ਵਾਪਰਿਆ। ਹਾਦਸਾਗ੍ਰਸਤ ਕਾਰ ਖੱਡ ਵਿੱਚ ਕਰੀਬ 150 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਈ। ਰਾਹਤ ਕਾਰਜਾਂ ਦੌਰਾਨ 8 ਲਾਸ਼ਾਂ ਖੱਡ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …