ਕਿਹਾ : 60 ਸਾਲ ਤੋਂ ਉਪਰ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ ਮੁਫਤ ਇਲਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਬਜ਼ੁਰਗਾਂ ਲਈ ‘ਸੰਜੀਵਨੀ ਯੋਜਨਾ’ ਦਾ ਐਲਾਨ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 60 ਸਾਲ ਤੋਂ ਉਪਰ ਉਮਰ ਵਾਲੇ ਦਿੱਲੀ ਦੇ ਹਰ ਬਜ਼ੁਰਗ ਦਾ ਬਿਮਾਰੀ ਹੋਣ ’ਤੇ ਮੁਫ਼ਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਇਹ ਇਲਾਜ ਸਾਰੇ ਬਜ਼ੁਰਗਾਂ ਦੇ ਲਈ ਮੁਫ਼ਤ ਹੋਵੇਗਾ, ਚਾਹੇ ਉਹ ਕਿਸੇ ਵੀ ਕੈਟੇਗਿਰੀ ਨਾਲ ਸਬੰਧਤ ਕਿਉਂ ਨਾ ਹੋਵੇ। ਇਸ ਤੋਂ ਕੇਜਰੀਵਾਲ ਬਜ਼ੁਰਗਾਂ ਦੇ ਲਈ 2500 ਰੁਪਏ ਪੈਨਸ਼ਨ, ਆਟੋ ਰਿਕਸ਼ਾ ਵਾਲਿਆਂ ਦੇ ਲਈ 5 ਲੱਖ ਰੁਪਏ ਤੱਕ ਦਾ ਇੰਸ਼ੋਰੈਸ਼ ਕਰਨ ਅਤੇ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋ ਰਿਹਾ ਹੈ ਅਤੇ ਆਉਂਦੇ ਦੋ ਮਹੀਨਿਆਂ ’ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋ ਸਕਦੀਆਂ ਹਨ।
Home / ਕੈਨੇਡਾ / Front / ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਦਿੱਤੀ ਤੀਜੀ ਗਰੰਟੀ
Check Also
ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਅਕਾਲੀ ਆਗੂ ’ਤੇ ਪ੍ਰੇਸ਼ਾਨ ਕਰਨ ਦਾ ਲਗਾਇਆ ਆਰੋਪ
ਕਿਹਾ : ਮੇਰੇ ਪਰਿਵਾਰ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ ਤਲਵੰਡੀ ਸਾਬੋ/ਬਿਊਰੋ ਨਿਊਜ਼ : …