ਕਿਹਾ, ਕੇਂਦਰ ਸਰਕਾਰ ਦਾ ਦਬਾਅ ਨਹੀਂ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਨੇ ਅੱਜ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਖਾਰਜ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਜੋਤੀ ਨੇ ਕਿਹਾ ਕਿ ਮੌਸਮ ਸਮੇਤ ਕਈ ਕਾਰਨ ਸਨ, ਜਿਸ ਕਰਕੇ ਗੁਜਰਾਤ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਕਰਾਉਣ ਦਾ ਫੈਸਲਾ ਲਿਆ ਗਿਆ। ਚੇਤੇ ਰਹੇ ਕਿ ਹਿਮਾਚਲ ਵਿਚ 9 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 18 ਦਸੰਬਰ ਆਉਣੇ ਹਨ। ਗੁਜਰਾਤ ਚੋਣਾਂ ਦੀ ਤਰੀਕ ਦਾ ਹਾਲੇ ਤੱਕ ਐਲਾਨ ਨਾ ਹੋਣ ਕਰਕੇ ਕਾਂਗਰਸ ਵਲੋਂ ਸਵਾਲ ਉਠਾਏ ਜਾ ਰਹੇ ਹਨ।