ਕੇਜਰੀਵਾਲ ਬੋਲੇ, ਹਫਤੇ ਵਿਚ ਚਾਰ ਦਿਨ ਲੱਗੇਗਾ ਕਰੋਨਾ ਟੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਦੇ ਟੀਕਾਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜਨਵਰੀ ਨੂੰ 81 ਥਾਵਾਂ ‘ਤੇ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਥਾਂ ‘ਤੇ ਲਗਭਗ 100 ਵਿਅਕਤੀਆਂ ਨੂੰ ਟੀਕੇ ਲਗਾਏ ਜਾਣਗੇ ਅਤੇ ਇਹ ਵੈਕਸੀਨ ਹਫ਼ਤੇ ਦੇ ਚਾਰ ਦਿਨ- ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਲਗਾਈ ਜਾਵੇਗੀ। ਕੇਜਰੀਵਾਲ ਨੇ ਅੱਗੇ ਦੱਸਿਆ ਕਿ ਸ਼ੁਰੂਆਤ ‘ਚ ਅਸੀਂ 81 ਸੈਂਟਰਾਂ ‘ਤੇ ਵੈਕਸੀਨੇਸ਼ਨ ਸ਼ੁਰੂ ਕਰ ਰਹੇ ਹਾਂ, ਇਸ ਨੂੰ ਕੁਝ ਦਿਨਾਂ ‘ਚ ਵਧਾ ਕੇ 175 ਸੈਂਟਰ ਕਰ ਦਿੱਤਾ ਜਾਵੇਗਾ। ਪੂਰੀ ਦਿੱਲੀ ‘ਚ ਇਕ ਹਜ਼ਾਰ ਸੈਂਟਰ ਵੈਕਸੀਨੇਸ਼ਨ ਲਈ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਕੋਲੋਂ ਦਿੱਲੀ ਲਈ ਹੁਣ ਤੱਕ 2 ਲੱਖ 74 ਹਜ਼ਾਰ ਵੈਕਸੀਨ ਦੀ ਡੋਜ਼ ਮਿਲੀ ਹੈ, ਇਹ ਲਗਭਗ 1 ਲੱਖ 20 ਹਜ਼ਾਰ ਕਰਮਚਾਰੀਆਂ ਲਈ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …