ਟੋਰਾਂਟੋ : 1 ਮਾਰਚ 2018 ਨੂੰ ਸਹਾਰਾ ਸੀਨੀਅਰ ਸਰਵਿਸਿਜ਼ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਧੂਮ-ਧਾਮ ਨਾਲ ਮਨਾਇਆ। ਪ੍ਰੋਗਰਾਮ ਦੀ ਸਫਲਤਾ ਕਲੱਬ ਦੀ ਮਹਿਲਾ ਕਮੇਟੀ ‘ਤੇ ਹੀ ਜਾਂਦੀ ਹੈ। ਰੇਨ ਸੋਡੀ ਨੇ ਸਵਾਗਤ ਕਰਦਿਆਂ ਜੋਤੀ ਸ਼ਰਮਾ ਨੂੰ ਐਮਸੀ ਕਰਨ ਲਈ ਸੱਦਾ ਦਿੱਤਾ। ਜੋਤੀ ਹੁਰਾਂ ਨੇ ਇਹ ਕਿਰਦਾਰ ਅਹਿਮ ਨਿਭਾਇਆ। ਪ੍ਰਧਾਨ ਨਰਿੰਦਰ ਧੁੱਗਾ ਹੋਰਾਂ ਸੱਭ ਦਾ ਧੰਨਵਾਦ ਕਰਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਰੇਚਲ ਫਰੇਸਰ ਜੋ ਮੈਡੋਵੇਲ ਭਾਈਚਾਰੇ ਸੈਂਟਰ ਦੇ ਮੈਨੇਜਰ ਹਨ ਉਹਨਾਂ ਦਾ ਵਧੀਆ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਉੱਪ ਪ੍ਰਧਾਨ ਉਰਮਿਲ ਸੰਧਾਵਾਲੀਆ ਨੇ ਵੀ ਮੈਂਬਰਸ਼ਿੱਪ ਨੂੰ ਸੰਬੋਧਨ ਕੀਤਾ।
ਇਸ ਦਿਵਸ ਦੇ ਬੁਲਾਰੇ ਬੇਗਮ ਸਮਰਾ ਜ਼ਫਰ ਨੇ ਆਪਣੀ ਜੀਵਨ ਕਥਾ ਸੁਣਾ ਕੇ ਸੱਭ ਨੂੰ ਬਹੁਤ ਪ੍ਰਭਾਵਿਤ ਕੀਤਾ। ਇੱਕ ਇਸਤਰੀ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੋ ਆਪਣੇ ਸਮਾਜ ਵਿੱਚ ਅਜੇ ਵੀ ਘਾਟ ਪਾਈ ਜਾਂਦੀ ਹੈ। ਦੂਸਰੇ ਮੁੱਖ ਬੁਲਾਰੇ ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿਵੇਂ ਇਸਤਰੀ ਮਿਹਨਤ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੀ ਹੈ। ਰੇਚਲ ਫਰੇਸਰ ਨੇ ਵੀ ਇਸ ਕਲੱਬ ਦੀਆਂ ਮਹਿਲਾਵਾਂ ਅਤੇ ਕਲੱਬ ਦੀ ਬਹੁਤ ਸ਼ਲਾਘਾ ਕੀਤੀ। ਮਨੋਰੰਜਨ ਵਿੱਚ ਸੁਖਪਾਲ ਚੱਡਾ, ਮੱਖਣ ਸਿੰਘ, ਮੋਹਿਨੀ ਭਾਰਤੀ, ਭੁਪਿੰਦਰ ਸਿੰਘ ਅਤੇ ਲੀਨਾ ਹੁਰਾਂ ઠਨੇ ਸੱਭ ਦਾ ਦਿਲ ਪ੍ਰਚਾਇਆ। ਸੁਮੇਸ਼ ਨੰਦਾ ਹੁਰਾਂ ਆਪਣੀ ਫੋਟੋਗਰਾਫੀ ਦੇ ਨਾਲ ਬਹੁਤ ਹੀ ਸੁੰਦਰ ਤਸਵੀਰਾਂ ਖਿੱਚੀਆਂ। ਸੱਭ ਆਏ ਮਹਿਮਾਨਾਂ ਨੇ ਚਾਹ ਤੇ ਖਾਣੇ ਦਾ ਖੂਬ ਆਨੰਦ ਮਾਣਿਆ। ਹੋਰ ਜਾਣਕਾਰੀ ਲਈ 416 985 5336 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …