Breaking News
Home / ਕੈਨੇਡਾ / ‘ਪਰਵਾਸੀ’ ਮੀਡੀਆ ਗਰੁੱਪ ਵਲੋਂ ਭਾਰਤੀ ਕੌਂਸਲ ਜਨਰਲ ਨੂੰ ਵਿਦਾਇਗੀ ‘ਚਿੰਨ੍ਹ’ ਭੇਂਟ ਕੀਤਾ ਗਿਆ

‘ਪਰਵਾਸੀ’ ਮੀਡੀਆ ਗਰੁੱਪ ਵਲੋਂ ਭਾਰਤੀ ਕੌਂਸਲ ਜਨਰਲ ਨੂੰ ਵਿਦਾਇਗੀ ‘ਚਿੰਨ੍ਹ’ ਭੇਂਟ ਕੀਤਾ ਗਿਆ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਵੀਰਵਾਰ ਨੂੰ ਅਦਾਰਾ ‘ਪਰਵਾਸੀ’ ਦੀ ਟੀਮ ਵੱਲੋਂ ਟੋਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨਾਲ ਇਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਟੋਰਾਂਟੋ ਡਾਊਨ ਟਾਊਨ ਵਿਚ ਸਥਿਤ ਦਫ਼ਤਰ ਵਿਚ ਕੀਤੀ ਗਈ। ਇਸ ਮੌਕੇ ਅਦਾਰਾ ‘ਪਰਵਾਸੀ’ ਵੱਲੋਂ ਸ੍ਰੀ ਰਜਿੰਦਰ ਸੈਣੀ ਅਤੇ ਸ੍ਰੀਮਤੀ ਮੀਨਾਕਸ਼ੀ ਸੈਣੀ ਵੱਲੋਂ ਕੌਂਸਲ ਜਨਰਲ ਨੂੰ ਸੀਐਨ ਟਾਵਰ ਦਾ ਇਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਟੋਰਾਂਟੋ ਵਿਚ ਆਪਣਾ ਭਾਰਤੀ ਕੌਂਸਲ ਜਨਰਲ ਵਜੋਂ 4 ਸਾਲ ਦਾ ਕਾਰਜਕਾਲ ਪੂਰਾ ਕਰਕੇ ਅਗਲੇ ਮਹੀਨੇ ਸਲਵਾਕੀਆ ਵਿਖੇ ਜਾ ਰਹੇ ਹਨ। ਇਸ ਮੌਕੇ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਨੇ ਟੋਰਾਂਟੋ ਦੇ ਲਾਗਲੇ ਇਲਾਕਿਆਂ ਵਿਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮੌਕੇ ਉਹ ਇਸ ਗੱਲ ਕਾਰਨ ਉਦਾਸ ਹਨ ਕਿ ਉਨ੍ਹਾਂ ਨੂੰ ਟੋਰਾਂਟੋ ਦੇ ਲੋਕਾਂ ਤੋਂ ਦੂਰ ਜਾਣਾ ਪੈ ਰਿਹਾ ਹੈ। ਪ੍ਰੰਤੂ ਉਹ ਟੋਰਾਂਟੋ ਦੇ ਲੋਕਾਂ ਨਾਲ ਆਪਣਾ ਰਿਸ਼ਤਾ ਹਮੇਸ਼ਾ ਕਾਇਮ ਰੱਖਣਗੇ।

 

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …