Breaking News
Home / ਕੈਨੇਡਾ / ਬਜਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਰੂਬੀ ਸਹੋਤਾ

ਬਜਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਰੂਬੀ ਸਹੋਤਾ

ਕਿਹਾ : ਬਰੈਂਪਟਨ ਨਾਰਥ ਦੇ ਜਿਹੜੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਉਨ੍ਹਾਂ ਨੂੰ ਮਹੱਤਵਪੂਰਨ ਸਥਾਨ ਮਿਲਿਆ
ਬਰੈਂਪਟਨ : ਵਿੱਤ ਮੰਤਰੀ ਬਿਲ ਮੌਰਨਿਊ ਨੇ 2019 ਦਾ ਬਜਟ ਪੇਸ਼ ਕੀਤਾ। ਬਰੈਂਪਟਨ ਨਾਰਥ ਦੀ ਐਮ ਪੀ ਰੂਬੀ ਸਹੋਤਾ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਰੈਂਪਟਨ ਨਾਰਥ ਦੇ ਜਿਹੜੇ ਮੁੱਦਿਆਂ ਨੂੰ ਉਨ੍ਹਾਂ ਨੇ ਸਰਕਾਰ ਅੱਗੇ ਰਖਿਆ ਸੀ ਉਨ੍ਹਾਂ ਨੂੰ 2019 ਦੇ ਬਜਟ ਵਿੱਚ ਕਾਫੀ ਮਹੱਤਵਪੂਰਨ ਸਥਾਨ ਮਿਲਿਆ ਹੈ। 2015 ਦੀਆਂ ਚੋਣਾਂ ਦੌਰਾਨ ਕੈਨੇਡਾ ਵਾਸੀਆਂ ਨੇ ਸਾਫ਼ ਦਰਸਾਇਆ ਸੀ ਕਿ ਉਨ੍ਹਾਂ ਨੂੰ ਐਨ ਡੀ ਪੀ ਅਤੇ ਕੰਸਰਵੇਟਿਵਾਂ ਦੀਆਂ ਕਟੌਤੀਆਂ ਅਤੇ ਸਪੱਸ਼ਟੀਕਰਨ ਦੀਆਂ ਯੋਜਨਾਵਾਂ ਤੋਂ ਵਧੇਰੇ ਸਾਡੀਆਂ ਮੱਧ ਵਰਗ ਲਈ ਨਿਵੇਸ਼ ਦੀਆਂ ਯੋਜਨਾਵਾਂ ‘ਤੇ ਵਧੇਰੇ ਵਿਸ਼ਵਾਸ ਸੀ। ਕੈਨੇਡਾ ਨਿਵਾਸੀ ਇਹ ਵੇਖ ਸਕਦੇ ਹਨ ਕਿ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ। ਅੱਜ ਸਾਡਾ ਅਰਥਚਾਰਾ ਜੀ 7 ਦੇਸ਼ਾਂ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਿਹਾ ਹੈ। 900,000 ਨਵੀਆਂ ਨੌਕਰੀਆਂ ਸਿਰਜੀਆਂ ਹਨ ਅਤੇ ਮਧ ਵਰਗ ਦੇ ਲੋਕਾਂ ਦੀ ਰਹਿਣੀ ਪਹਿਲਾਂ ਤੋਂ ਕਿਤੇ ਬਿਹਤਰ ਹੈ।
2019 ਦੇ ਬੱਜਟ ਰਾਹੀਂ ਸਾਡੀ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਸਾਰੇ ਕੈਨੇਡਾ ਵਾਸੀਆਂ ਨੂੰ ਸਾਡੀ ਅਗਾਂਹ ਵਧੂ ਅਰਥ ਵਿਵਸਥਾ ਦਾ ਫਾਇਦਾ ਹੋਵ, ਜਿਵੇਂ ਕਿ — ਆਪਣੀ ਪਹੁੰਚ ਅਨੁਸਾਰ ਘਰ ਖਰੀਦ ਸਕਣ, ਬਿਹਤਰ ਬੁਨਿਆਦੀ ਢਾਂਚੇ ਦਾ ਫ਼ਾਇਦਾ ਉਠਾ ਸਕਣ, ਚੰਗੀਆਂ ਨੌਕਰੀਆਂ ਲਈ ਤਿਆਰੀ ਕਰ ਸਕਣ ਅਤੇ ਮਨ ਦੀ ਸ਼ਾਂਤੀ ਨਾਲ ਰਿਟਾਇਰ ਹੋ ਸਕਣ। ਜਦੋਂ ਕਿ ਕੰਸਰਵੇਟਿਵ ਅਮੀਰ ਲੋਕਾਂ ਦੇ ਫਾਇਦੇ ਲਈ ਕਟੌਤੀਆਂ ‘ਤੇ ਧਿਆਨ ਦੇ ਰਹੀ ਹੈ। ਸਾਡੀ ਸਰਕਾਰ ਮੱਧ ਵਰਗ ਲਈ ਨਿਵੇਸ਼ ਕਰਨ ਦੀ ਆਪਣੀ ਯੋਜਨਾ ‘ਤੇ ਲੱਗੀ ਹੈ ਤਾਂ ਜੋ ਸਾਡੀ ਅਗਾਂਹ ਵਧ ਰਹੀ ਅਰਥ ਵਿਵਸਥਾ ਦਾ ਹਰ ਕਿਸੇ ਨੂੰ ਫਾਇਦਾ ਹੋ ਸਕੇ।
2019 ਦੇ ਬਜਟ ਵਿੱਚ ਬਰੈਂਪਟਨ ਨਾਰਥ ਅਤੇ ਸਾਰੇ ਕੈਨੇਡਾ ਨਿਵਾਸੀਆਂ ਨੂੰ ਫਾਇਦਾ ਹੀ ਫਾਇਦਾ।
1) ਬੁਨਿਆਦੀ ਢਾਂਚੇ ਲਈ ਨਵੀਂ ਫੰਡਿੰਗਂ2015 ਵਿੱਚ ਸਾਡੀ ਸਰਕਾਰ ਨੇ ਇਹ ਯਕੀਨੀ ਕੀਤਾ ਸੀ ਕਿ ਬੁਨਿਆਦੀ ਢਾਂਚੇ ਦੀ ਫ਼ੰਡਿੰਗ ਦਾ ਵਾਅਦਾ ਪੂਰਾ ਕੀਤਾ ਜਾਵੇਗਾ। 2015 ਤੋਂ ਪਹਿਲਾਂ, ਜਿਹੜੀ ਵੀ ਲਾਗਤ ਕਮਿਊਨਿਟੀਆਂ ਦੇ ਬੁਨਿਆਦੀ ਢਾਂਚੇ ਲਈ ਅਲਾਟ ਕੀਤੀ ਜਾਂਦੀ ਸੀ ਉਹ ਜਾਂ ਤਾਂ ਸਹੀ ਅਲਾਟ ਨਹੀਂ ਕੀਤੀ ਜਾਂਦੀ ਸੀ ਜਾਂ ਖਰਚੀ ਹੀ ਨਹੀਂ ਸੀ ਜਾਂਦੀ। ਬਰੈਂਪਟਨ ਵਰਗੀਆਂ ਮਿਊਂਸਪੈਲਿਟੀਆਂ ਨੂੰ ਫੰਡਿੰਗ ਦਾ ਬਹੁਤ ਘਾਟਾ ਸੀ। ਇਸ ਬਜਟ ਦੇ ਤਹਿਤ ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਰਾਹੀਂ $2.2 ਬਿਲੀਅਨ ਦੀ ਇੱਕ ਵਾਰ ਦੀ ਫ਼ਡਿੰਗ ਮਿਲੀ ਹੈ। ਇਸ ਤੋਂ ਇਲਾਵਾ ਬਰੈਂਪਟਨ ਨੂੰ ਮਿਲੇਗਾ 16.6 ਮਿਲੀਅਨ ਡਾਲਰ, ਕੁਲ ਹੋਵੇਗਾ 50 ਮਿਲੀਅਨ। ਪੀਲ ਰੀਜਨ ਇਸ ਸਾਲ 41 ਮਿਲੀਅਨ ਡਾਲਰ ਮਿਲ ਰਿਹਾ ਹੈ। ਇਸ ਵਿੱਤੀ ਸਹਾਇਤਾ ਨਾਲ ਅਸੀਂ ਬਰੈਂਪਟਨ ਦਾ ਖਰਾਬ ਹਾਲਤ ਬੁਨਿਆਦੀ ਢਾਂਚਾ ਸੁਧਾਰ ਸਕਦੇ ਹਾਂ।
2) ਤਿੰਨ ਤੋਂ ਜ਼ਿਆਦਾ ਕੈਨੇਡੀਅਨ ਸਾਈਬਰ ਸੁਰਖਿਆ ਕੇਂਦਰਾਂ ਦਾ ਵਿਕਾਸ ਹੋਵੇਗਾਂਅਸੀਂ ਜਾਣਦੇ ਹਾਂ ਕਿ ਡਿਜੀਟਲ ਅਰਥਚਾਰੇ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸ ਲਈ ਸਾਈਬਰ ਸੁਰੱਖਿਆ ਸਾਰੇ ਪੱਧਰਾਂ ਦੀ ਸਰਕਾਰ ਲਈ, ਕਾਰੋਬਾਰਾਂ ਲਈ ਅਤੇ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੋ ਗਈ ਹੈ। ਸਾਇਬਰ ਸੁਰੱਖਿਆ ਦੇ ਹੁਨਰ ਰੱਖਣ ਵਾਲੇ ਕਾਮਿਆਂ ਦੀ ਲੋੜ ਬਹੁਤ ਵਧ ਗਈ ਹੈ ਕਿਉਂਕਿਂਨਵੇਂ ਤਕਨੀਕੀ ਬਦਲਾਵਾਂ ਰਾਹੀਂ ਪੈਦਾ ਹੋ ਰਹੇ ਖਤਰਿਆਂ ਨਾਲ ਤਾਲਮੇਲ ਰੱਖਣ ਦੀ ਲੋੜ ਹੈ। ਬਰੈਂਪਟਨ ਵਿੱਚ ਰਾਇਸਨ ਯੂਨਿਵਰਸਿਟੀ ਦੇ ਸਾਇਬਰ ਸੁਰੱਖਿਆ ਦੇ ਕੈਟਲਿਸਟ ਸੈਂਟਰ ਰਾਹੀਂ ਕੈਨੇਡਾ ਨੂੰ ਸਾਈਬਰ ਸੁਰੱਖਿਆ ਖੋਜ, ਨਵੀਨਤਾ ਅਤੇ ਵਿਕਾਸ ਵਿੱਚ ਅੱਗੇ ਵਧਣ ਲਈ ਸਹਾਇਤਾ ਕੀਤੀ ਹੈ।
3) ਵਿਦਿਆਰਥੀ ਅੱਤੇ ਪੋਸਟ-ਸੈਕੰਡਰੀ ਵਿੱਦਿਆ ਲਈ ਸਹਾਇਤਾਂਸੱਤਾ ਵਿੱਚ ਆਉਣ ਤੋਂ ਬਾਅਦ ਸਾਡੀ ਸਰਕਾਰ ਨੇ ਪੋਸਟ-ਸੈਕੰਡਰੀ ਵਿੱਦਿਆ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ ਲਈ ਕਈ ਕਦਮ ਚੁੱਕੇ ਹਨਂਜਿਵੇਂ ਕਿ ਇਹ ਯਕੀਨੀ ਬਣਾਉਣਾ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣਾ ਸਟੂਡੈਂਟ ਲੋਨ ਉਦੋਂ ਤੱਕ ਵਾਪਸ ਕਰਨ ਦੀ ਕੋਈ ਪਾਬੰਦੀ ਨਹੀਂ ਜਦੋਂ ਤੱਕ ਉਸ ਦੀ ਸਲਾਨਾ ਆਮਦਨੀ $25,000 ਨਾ ਹੋਵੇ। 2019 ਦੇ ਬਜਟ ਤਹਤ ਸਟੂਡੈਂਟ ਲੋਨ ‘ਤੇ ਹੋਰ ਵੀ ਘੱਟ ਵਿਆਜ ਲੱਗੇਗਾ ਅਤੇ ਵਿਦਿਆ ਪੂਰੀ ਕਰਨ ਦੇ 6 ਮਹੀਨੇ ਤੱਕ ਕੋਈ ਵੀ ਵਿਆਜ਼ ਨਹੀਂ ਲਗੇਗਾ।
4) ਵਧੇਰੇ ਸੁਰੱਖਿਅਤ ਰਿਟਾਇਰਮੈਂਟਂਸਾਰੀ ਉਮਰ ਮਿਹਨਤ ਕਰਨ ਤੋਂ ਬਾਅਦ ਹਰ ਕੈਨੇਡਾ ਨਿਵਾਸੀ ਦਾ ਇਹ ਹੱਕ ਹੈ ਉਸ ਦਾ ਬੁਢਾਪਾ ਸੁਰੱਖਿਅਤ, ਆਦਰਯੋਗ ਅੱਤੇ ਵਿੱਤੀ ਚਿੰਤਾਂਵਾਂ ਤੋਂ ਮੁਕਤ ਹੋਵੇ।
2019 ਬਜਟ ਵਿੱਚ ਸਾਡੀ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਕੈਨੇਡਾ ਦੇ ਬਜ਼ੁਰਗਾਂ ਲਈ ਜ਼ਿੰਦਗੀ ਆਸਾਨ ਹੋਵੇ ਅਤੇ ਜਿਹੜੇ ਬਜ਼ੁਰਗ ਕੰਮ ਕਰਨ ਚਾਹੁੰਦੇ ਹਨ ਉਨ੍ਹਾਂ ਦੀ ਹੋਰ ਮਦਦ ਕੀਤੀ ਜਾਵੇ। ਜਿਹੜੇ ਜੀ ਆਈ ਐਸ ਵਿੱਚ ਬਦਲਾਓ ਲਿਆਂਦੇ ਗਏ ਹਨ ਉਨ੍ਹਾਂ ਸਦਕਾ ਹੁਣ ਘੱਟ ਆਮਦਨੀ ਵਾਲੇ ਬਜ਼ੁਰਗ ਆਪਣੀ ਕਮਾਈ ਦਾ ਵਾਧੂ ਹਿੱਸਾ ਆਪਣੇ ਕੋਲ ਰੱਖ ਸਕਣਗੇ। ਨਿਊ ਹੋਰਾਈਜ਼ਨ ਫਾਰ ਸੀਨੀਅਰ ਪ੍ਰੋਗਰਾਮ ਵਿੱਚ ਨਵੀਂ ਇਨਵੈਸਟਮੈਂਟ ਰਾਹੀਂ ਨਵੇਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਜੋ ਬਜ਼ੁਰਗਾਂ ਦੀ ਜਿੰਦਗੀ ਬਿਹਤਰ ਹੋ ਸਕੇ। ਅਸੀਂ ਇਹ ਵੀ ਨਵੇਂ ਕਾਨੂੰਨ ਦਾ ਪਰਸਤਾਵ ਰੱਖਾਂਗੇ ਕਿ ਕਾਰਪੋਰੇਟ ਇਨਸੌਲਵੈਂਸੀ ਸਮੇਂ ਕੰਮ ਦੀ ਪੈਨਸ਼ਨਾਂ ਦੀ ਸੁਰੱਖਿਆ ਹੋ ਸਕੇ। ਇਨ੍ਹਾਂ ਬਦਲਾਵਾਂ ਰਾਹੀਂ ਕਾਰਪੋਰੇਟ ਨਿਰੋਧਕ ਕਾਰਵਾਈਆਂ ਵਧੇਰੇ ਨਿਰਪੱਖ, ਪਾਰਦਰਸ਼ੀ ਅਤੇ ਪੈਨਸ਼ਨਰਾਂ ਅਤੇ ਵਰਕਰਾਂ ਲਈ ਹੋਰ ਪਹੰਚ ਯੋਗ ਕਰੇਗਾ।
5) ਨੌਜਵਾਨ ਕੈਨੇਡਾ ਨਿਵਾਸੀਆਂ ਲਈ ਕਿਫਾਇਤੀ ਹਾਊਸਿੰਗ ਮਾਰਕਟਂਅਸੀਂ ਮਹਿਸੂਸ ਕਰ ਰਹੇ ਹਾਂ ਕਿ ਬਰੈਂਪਟਨ ਵਿੱਚ ਘਰਾਂ ਦੀਆਂ ਕੀਮਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ, ਜਿਹੜਾ ਉਨ੍ਹਾਂ ਦੀ ਵਿੱਤੀ ਹੈਸੀਅਤ ਦੇ ਵਿੱਚ ਹੋਵੇ। ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਲਈ ਇਕ ਸਕੀਮ ਇਸ ਬਜਟ ਵਿੱਚ ਹੈ-ਉਨ੍ਹਾਂ ਲਈ ਘਰ ਖਰੀਦਣਾ ਹੋਰ ਵੀ ਆਸਾਨ ਹੋਵੇਗਾ ਕਿਉਂਕਿ ਮਹੀਨੇ ਦੀ ਮੌਰਟਗੇਜ ਘੱਟ ਹੋਵੇਗੀ। 5-10% ਹਿੱਸਾ ਸੀ ਐਮ ਸੀ ਐਚ ਨਾਲ ਸਾਂਝਾ ਹੋਵੇਗਾ।
6) ਨਵੇਂ ਕੈਨੇਡੀਅਨ ਟਰੇਨਿੰਗ ਲਾਭਂ2019 ਦੇ ਬਜਟ ਵਿੱਚ ਇੱਕ ਨਵੀਂ ਸਕੀਮ, ਕੈਨੇਡੀਅਨ ਟਰੇਨਿੰਗ ਬੈਨੀਫ਼ਿਟ, ਲਾਗੂ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਕੋਈ ਵੀ ਨਿਵਾਸੀ ਨਾਨ ਟੈਕਸੇਬਲ ਕਰੈਡਿਟ ਕਿਸੇ ਵੀ ਕਿਸਮ ਦੀ ਟਰੇਨਿੰਗ ਲੈਣ ਲਈ ਵਰਤ ਸਕਦਾ ਹੈ। ਇਸ ਨਵੀਂ ਟਰੇਨਿੰਗ ਨਾਲ ਉਹ ਆਪਣੇ ਕੰਮ ਕਰਨ ਦੇ ਸਕਿਲ ਵਧੇਰੇ ਵਧੀਆ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖ਼ੁਸ਼ਹਾਲ ਬਣਾ ਸਕਣਗੇ। 7) ਨਸਲਵਾਦ ਵਿਰੋਧੀ ਨਵੀਂ ਸਟਰੈਟਜੀਂਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਹੀ ਨਸਲਵਾਦ ਦੇ ਖਿਲਾਫ਼ ਆਵਾਜ਼ ਉਠਾਈ ਹੈ ਅਤੇ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ ਕਿ ਕੈਨੇਡਾ ਦੀ ਤਾਕਤ ਉਸ ਦੀ ਵਿਭਿੰਨਤਾ ਵਿੱਚ ਹੈ। ਹਾਲ ਵਿੱਚ ਹੀ ਨਿਊਜ਼ੀਲੈਂਡ ਵਿੱਚ ਵਾਪਰੇ ਭਿਆਨਕ ਹਾਦਸੇ ਨੂੰ ਧਿਆਨ ਵਿੱਚ ਰੱਖਦੇ ਇਹ ਸਟਰੈਟਜੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਆਪਣੇ ਵਾਅਦਿਆਂ ਨੂੰ ਪੂਰਾ ਕਰਣ ਲਈ ਇਹ ਨਵੀਂ ਸਟਰੈਟਜੀ ਰਾਹੀਂ ਨਸਲਵਾਦ ਦੇ ਖਿਲਾਫ਼ ਨਵੇਂ ਕਦਮ ਚੱਕੇ ਜਾਣਗੇ, ਜਿਸ ਵਿੱਚ ਖਾਸ ਮਹੱਤਤਾ ਦਿੱਤੀ ਜਾਵੇਗੀ ਕਮਿਊਨਿਟੀ ਅਧਾਰਿਤ ਪ੍ਰੌਜੈਕਟਾਂ ਤੇ। 2019 ਬਜਟ ਰਾਹੀਂ ਅਸੀਂ ਨੈਸ਼ਨਲ ਫਾਰਮਕੇਅਰ ਪ੍ਰੋਗਰਾਮ ਦੀ ਨੀਂਹ ਰੱਖ ਰਹੇ ਹਾਂ- ਅਸੀਂ ਉਡੀਕ ਕਰ ਰਹੇ ਹਾਂ ਐਡਵਾਈਜ਼ਰੀ ਕੌਂਸਲ ਦੀ ਪੂਰੀ ਰਿਪੋਰਟ ਦੀ ਤਾਂ ਜੋ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਹੋ ਸਕੇ। ਬਜਟ 2019 ਰਾਹੀਂ ਅਸੀਂ ਕੈਨੇਡੀਅਨ ਡਰੱਗ ਏਜੰਸੀ ਸ਼ੁਰੂ ਕਰ ਰਹੇ ਹਾਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …