Breaking News
Home / ਕੈਨੇਡਾ / Front / ਕੈਨੇਡਾ ਦੇ ਪੋਲਟਰੀ ਫਾਰਮਜ਼ ਵਿੱਚ ਫੈਲ ਰਿਹਾ ਹੈ ਏਵੀਅਨ ਫਲੂ

ਕੈਨੇਡਾ ਦੇ ਪੋਲਟਰੀ ਫਾਰਮਜ਼ ਵਿੱਚ ਫੈਲ ਰਿਹਾ ਹੈ ਏਵੀਅਨ ਫਲੂ

ਨੌਰਥ ਅਮਰੀਕਾ ਦੇ ਕਈ ਫਾਰਮਜ਼ ਵਿੱਚ ਬਰਡ ਫਲੂ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਮਿਲੀਅਨਜ਼ ਦੀ ਗਿਣਤੀ ਵਿੱਚ ਪੋਲਟਰੀ ਖ਼ਤਮ ਹੋ ਰਹੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਕਾਫੀ ਘੱਟ ਹੈ।

ਪਿਛਲੇ ਸਾਲ ਦੇ ਅਖੀਰ ਵਿੱਚ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (ਸੀਐਫਆਈਏ) ਨੇ ਏਵੀਅਨ ਇਨਫਲੂਐਂਜ਼ਾ ਦੇ ਐਚ5ਐਨ1 ਸਟਰੇਨ ਦੇ ਓਨਟਾਰੀਓ, ਅਲਬਰਟਾ, ਨੋਵਾ ਸਕੋਸ਼ੀਆ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਘੱੱਟੋ ਘੱਟ 20 ਕਮਰਸ਼ੀਅਲ ਤੇ ਬੈਕਯਾਰਡ ਪੋਲਟਰੀ ਫਾਰਮ ਵਿੱਚ ਫੈਲਣ ਦੀ ਪੁਸ਼ਟੀ ਹੋਈ।ਇਸ ਤੋਂ ਬਾਅਦ ਕਈ ਫਾਰਮ ਨੂੰ ਕੁਆਰਨਟੀਨ ਕਰ ਦਿੱਤਾ ਗਿਆ।

ਬਰਡ ਫਲੂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੀਐਫਆਈਏ ਨੇ ਦੱਖਣਪੱਛਮੀ ਓਨਟਾਰੀਓ ਵਿੱਚ ਦੋ ਏਵੀਅਨ ਕੰਟਰੋਲ ਜੋਨਜ਼ ਬਣਾਈਆਂ।

ਅਮਰੀਕਾ ਵਿੱਚ ਸੈਂਟਰ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦਾ ਕਹਿਣਾ ਹੈ ਕਿ ਉੱਥੇ ਪੋਲਟਰੀ ਆਊਟਬ੍ਰੇਕ 24 ਸਟੇਟਸ ਵਿੱਚ ਐਲਾਨੀ ਗਈ ਹੈ ਤੇ ਇਸ ਕਾਰਨ 23 ਮਿਲੀਅਨ ਚਿਕਨ ਤੇ ਟਰਕੀਜ਼ ਮਾਰੀਆਂ ਜਾ ਚੁੱਕੀਆਂ ਹਨ। ਪਰ ਤਾਜ਼ਾ ਆਊਟਬ੍ਰੇਕਜ਼ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਬਾਰੇ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …