-12.6 C
Toronto
Tuesday, January 20, 2026
spot_img
Homeਦੁਨੀਆਹਿਜਾਬ ਪਹਿਨਣ ਵਾਲੀ ਵਾੲ੍ਹੀਟ ਹਾਊਸ ਦੀ ਕਰਮਚਾਰੀ ਨੇ ਟਰੰਪ ਪ੍ਰਸ਼ਾਸਨ ਦੇ ਅੱਠਵੇਂ...

ਹਿਜਾਬ ਪਹਿਨਣ ਵਾਲੀ ਵਾੲ੍ਹੀਟ ਹਾਊਸ ਦੀ ਕਰਮਚਾਰੀ ਨੇ ਟਰੰਪ ਪ੍ਰਸ਼ਾਸਨ ਦੇ ਅੱਠਵੇਂ ਦਿਨ ਛੱਡੀ ਨੌਕਰੀ

ਵਾਸ਼ਿੰਗਟਨ : ਅਮਰੀਕਾ ਵਿਚ ਵਾੲ੍ਹੀਟ ਹਾਊਸ ਦੀ ਇਕ ਸਾਬਕਾ ਹਿਜਾਬ ਪਹਿਨਣ ਵਾਲੀ ਕਰਮਚਾਰੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਤ ਯਾਤਰਾ ਪ੍ਰਤੀਬੰਧ ਦੇ ਐਲਾਨ ਤੋਂ ਬਾਅਦ ਉਸ ਨੇ ਨਵੇਂ ਪ੍ਰਸ਼ਾਸਨ ਦੇ ਸਿਰਫ ਅੱਠ ਦਿਨ ਦੇ ਅੰਦਰ ਨੌਕਰੀ ਛੱਡ ਦਿੱਤੀ। ਵਾੲ੍ਹੀਟ ਹਾਊਸ ਵਿਚ ਸਾਲ 2011 ਵਿਚ ਕੰਮ ਕਰਨਾ ਸ਼ੁਰੂ ਕਰਨ ਵਾਲੀ ਬੰਗਲਾਦੇਸ਼ੀ ਮੂਲ ਦੀ ਰੂਮਾਨਾ ਅਹਿਮਦ ਵਰਤਮਾਨ ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ (ਐਨਐਸਸੀ) ਵਿਚ ਨਿਯੁਕਤ ਸੀ। ‘ਦ ਅਟਲਾਟਿਕ’ ਵਿਚ ਪ੍ਰਕਾਸ਼ਤ ਆਪਣੇ ਲੇਖ ਵਿਚ ਉਸ ਨੇ ਲਿਖਿਆ ਕਿ ਮੇਰਾ ਕੰਮ ਆਪਣੇ ਦੇਸ਼ ਲਈ ਸਰਵੋਤਮ ਨੂੰ ਵਧਾਉਣਾ ਅਤੇ ਉਸਦੀ ਰੱਖਿਆ ਕਰਨਾ ਸੀ। ਮੈਂ ਹਿਜਾਬ ਧਾਰਨ ਕਰਨ ਵਾਲੀ ਮੁਸਲਿਮ ਮਹਿਲਾ ਹਾਂ-ਵੈਸਟ ਵਿੰਗ ਵਿਚ ਮੈਂ ਇਕਲੌਤੀ ਹਿਜ਼ਾਬੀ ਮਹਿਲਾ ਸੀ ਅਤੇ ਓਬਾਮਾ ਪ੍ਰਸ਼ਾਸਨ ਨੇ ਹਮੇਸ਼ਾ ਮੈਨੂੰ ਇਹ ਮਹਿਸੂਸ ਕਰਵਾਇਆ ਕਿ ਮੇਰਾ ਉਨ੍ਹਾਂ ਵਿਚਕਾਰ ਸਵਾਗਤ ਹੈ ਅਤੇ ਮੈਂ ਉਨ੍ਹਾਂ ਵਿਚ ਸ਼ਾਮਲ ਹਾਂ। ਰੂਮਾਨਾ ਨੇ ਕਿਹਾ ਕਿ ਜ਼ਿਆਦਾਤਰ ਸਾਥੀ ਅਮਰੀਕੀ ਮੁਸਲਮਾਨਾਂ ਦੀ ਤਰ੍ਹਾਂ ਉਨ੍ਹਾਂ ਨੇ ਵੀ ਸਾਲ 2016 ਵਿਚ ਆਪਣਾ ਜ਼ਿਆਦਾਤਰ ਸਮਾਂ ‘ਡਰ’ ਵਿਚ ਬਤੀਤ ਕੀਤਾ ਕਿਉਂਕਿ ਟਰੰਪ ਸਾਡੇ ਭਾਈਚਾਰੇ ਨੂੰ ਅਪਮਾਨਿਤ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜਾਂ ਇਸਦੇ ਕਾਰਨ ਨਾਲ ਮੈਂ ਸੋਚਿਆ ਕਿ ਮੈਨੂੰ ਟਰੰਪ ਪ੍ਰਸ਼ਾਸਨ ਵਿਚ ਵੀ ਬਤੌਰ ਐਨਐਸਸੀ ਕਰਮਚਾਰੀ ਬਣੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਅੱਠ ਦਿਨ ਹੀ ਉਥੇ ਕੰਮ ਕਰ ਸਕੀ।

RELATED ARTICLES
POPULAR POSTS