ਵਾਸ਼ਿੰਗਟਨ/ਬਿਊਰੋ ਨਿਊਜ਼ : ਐੱਫਬੀਆਈ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਵਿੱਚ ਸਥਿਤ ਨਿੱਜੀ ਕਲੱਬ ਅਤੇ ਰਿਹਾਇਸ਼ ‘ਤੇ ਛਾਪਾ ਮਾਰਿਆ। ਇਸ ਦੌਰਾਨ ਐੱਫਬੀਆਈ ਨੇ ਰਾਸ਼ਟਰਪਤੀ ਦਫਤਰ ਨਾਲ ਜੁੜੇ ਦਸਤਾਵੇਜ਼ਾਂ ਦੇ ਰੱਖ-ਰਖਾਅ ਨਾਲ ਸਬੰਧਤ ਜਾਂਚ ਤਹਿਤ ਇੱਕ ਤਿਜੋਰੀ ਵੀ ਤੋੜੀ ਜਿਸ ‘ਤੇ ਟਰੰਪ ਭੜਕ ਗਏ। ਉਨ੍ਹਾਂ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਸਾਲ 2024 ਵਿੱਚ ਵਾਈਟ ਹਾਊਸ ਪੁੱਜਣ ਦੇ ਯਤਨਾਂ ‘ਚ ਅੜਿੱਕਾ ਲਾਉਣ ਦਾ ਯਤਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਮੁਲਕ ਲਈ ਮਾੜਾ ਸਮਾਂ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ਵਿੱਚ ਮਾਰ-ਏ-ਲਾਗੋ ਦੇ ਉਨ੍ਹਾਂ ਦੇ ਖੂਬਸੂਰਤ ਘਰ ‘ਤੇ ਐੱਫਬੀਆਈ ਏਜੰਟਾਂ ਦੇ ਇੱਕ ਵੱਡੇ ਗਰੁੱਪ ਨੇ ਘੇਰਾਬੰਦੀ ਕਰਕੇ ਛਾਪਾ ਮਾਰਿਆ ਤੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨਾਲ ਪਹਿਲਾਂ ਅਜਿਹਾ ਕੁਝ ਕਦੇ ਵੀ ਨਹੀਂ ਵਾਪਰਿਆ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਐੱਫਬੀਆਈ ਦੀ ਜਾਂਚ ਦਸਤਾਵੇਜ਼ਾਂ ਨਾਲ ਭਰੇ 15 ਬਕਸਿਆਂ ਨਾਲ ਸਬੰਧਤ ਸੀ ਜੋ ਟਰੰਪ ਜਨਵਰੀ 2021 ਵਿੱਚ ਵਾਈਟ ਹਾਊਸ ਛੱਡਣ ਸਮੇਂ ਮਾਰ-ਏ-ਲਾਗੋ ‘ਚ ਲੈ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਗੁਪਤ ਐਲਾਨਿਆ ਗਿਆ ਹੈ। ਦੂਜੇ ਪਾਸੇ, ਨਿਆਂ ਵਿਭਾਗ ਤੇ ਐੱਫਬੀਆਈ ਨੇ ਛਾਪੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਸਬੰਧਤ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਬਾਵਜੂਦ ਮੇਰੇ ਘਰ ‘ਤੇ ਬਿਨਾਂ ਦੱਸੇ ਛਾਪਾ ਮਾਰਨਾ ਸਹੀ ਨਹੀਂ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …