Breaking News
Home / ਦੁਨੀਆ / ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਯੂਐੱਸ ਕੋਰਟ ਆਫ ਅਪੀਲਜ਼ ਵਿੱਚ ਨੌਵੇਂ ਸਰਕਟ ਲਈ ਭਾਰਤੀ-ਅਮਰੀਕੀ ਵਕੀਲ ਰੁਪਾਲੀ ਐੱਚ ਦੇਸਾਈ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਇਸ ਅਦਾਲਤ ਵਿੱਚ ਉਹ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਦੇਸਾਈ ਦੇ ਹੱਕ ਵਿੱਚ 67 ਅਤੇ ਉਸ ਦੇ ਖਿਲਾਫ 29 ਵੋਟਾਂ ਪਈਆਂ। ਨੌਵੇਂ ਸਰਕਟ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਵਿੱਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ‘ਚੋ ਸਭ ਤੋਂ ਵੱਡੀ ਅਦਾਲਤ ਹੈ। ਸੈਨੇਟ ਦੀ ਨਿਆਂ ਕਮੇਟੀ ਦੇ ਮੁਖੀ ਡਿਕ ਡਰਬਿਨ ਨੇ ਕਿਹਾ ਕਿ ਦੇਸਾਈ ਨੌਵੇਂ ਸਰਕਟ ਵਿੱਚ ਅਹਿਮ ਯੋਗਦਾਨ ਪਾਵੇਗੀ।

 

Check Also

ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ

  ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …