80 ਵਿਅਕਤੀਆਂ ਦੀ ਮੌਤ, 400 ਜ਼ਖ਼ਮੀ
ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ ਸੁਰੱਖਿਅਤ
ਕਾਬਲ/ਬਿਊਰੋ ਨਿਊਜ਼
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰਤੀ ਸਫਾਰਤਖਾਨੇ ਨੇੜੇ ਜ਼ੋਰਦਾਰ ਬੰਬ ਧਮਾਕਾ ਹੋਣ ਨਾਲ ਪੂਰਾ ਸ਼ਹਿਰ ਕੰਬ ਉੱਠਿਆ। ਅਫ਼ਗ਼ਾਨ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ੋਰਦਾਰ ਬੰਬ ਧਮਾਕੇ ਵਿਚ 80 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 400 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਅਫਗਾਨ ਸਮੇਂ ਮੁਤਾਬਕ ਸਵੇਰੇ 8:25 ਵਜੇ ਕਾਰ ਬੰਬ ਧਮਾਕਾ ਹੋਇਆ। ਇਸ ਨਾਲ ਸਫਾਰਤਖਾਨੇ ਦੇ ਆਸ-ਪਾਸ ਦੀਆਂ ਇਮਾਰਤਾਂ ਵੀ ਹਿੱਲ ਗਈਆਂ। ਰਿਪੋਰਟਾਂ ਮੁਤਾਬਕ ਇਹ ਬੰਬ ਧਮਾਕਾ ਇਰਾਨੀ ਸਫਾਰਤਖਾਨੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ ਹੈ ਕਿ ਕਾਬੁਲ ਵਿਚ ਅੱਜ ਸਵੇਰੇ ਹੋਏ ਭਿਆਨਕ ਬੰਬ ਧਮਾਕੇ ਵਿਚ ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …