23.3 C
Toronto
Sunday, August 30, 2026
spot_img
Homeਹਫ਼ਤਾਵਾਰੀ ਫੇਰੀਮਨਿੰਦਰ ਸਿੱਧੂ ਨਾਲ ਵੀ ਪਿਊਸ਼ ਗੋਇਲ ਨੇ ਕੀਤੀ ਮੁਲਾਕਾਤ

ਮਨਿੰਦਰ ਸਿੱਧੂ ਨਾਲ ਵੀ ਪਿਊਸ਼ ਗੋਇਲ ਨੇ ਕੀਤੀ ਮੁਲਾਕਾਤ

ਮਨਿੰਦਰ ਸਿੱਧੂ ਨਾਲ ਵੀ ਪਿਊਸ਼ ਗੋਇਲ ਨੇ ਕੀਤੀ ਮੁਲਾਕਾਤਓਟਵਾ : ਕੈਨੇਡਾ ਪਹੁੰਚੇ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਹੈ। ਗੋਇਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਹੁਣ ਕੈਨੇਡਾ ਅਤੇ ਭਾਰਤ ਤੇਜ਼ੀ ਨਾਲ ਆਰਥਿਕ ਅਤੇ ਰਣਨੀਤਿਕ ਸਾਂਝੇਦਾਰੀ ਵੱਲ ਵੱਧ ਰਹੇ ਹਨ। ਪਿਊਸ਼ ਗੋਇਲ ਪਿਛਲੇ ਦਿਨੀਂ ਕੈਨੇਡਾ ਦੌਰੇ ‘ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵਪਾਰ ਅਤੇ ਨਿਵੇਸ਼ ਨਾਲ ਜੁੜੀਆਂ ਉੱਚ ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲਿਆ। ਪਿਊਸ਼ ਗੋਇਲ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਵਿਸ਼ਵ ਪੱਧਰ ‘ਤੇ ਬਹੁਤ ਮਹੱਤਵਪੂਰਨ ਸਾਬਤ ਹੋਣਗੇ ਅਤੇ ਦੋਵੇਂ ਦੇਸ਼ 2026 ਤੱਕ ਮੁਕਤ ਵਪਾਰ ਸਮਝੌਤਾ ਕਰਨ ਲਈ ਉਤਸੁਕ ਹਨ। ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ 2010 ਤੋਂ ਜਾਰੀ ਸੀ, ਪਰ 2023 ਵਿੱਚ ਰਿਸ਼ਤਿਆਂ ਵਿੱਚ ਤਣਾਅ ਆਉਣ ਕਾਰਨ ਇਹ ਪ੍ਰਕਿਰਿਆ ਰੁਕ ਗਈ ਸੀ। ਮਾਰਕ ਕਾਰਨੀ ਨੇ ਲੰਘੇ ਮਾਰਚ ਮਹੀਨੇ ਵਿੱਚ ਮੁੰਬਈ ਅਤੇ ਨਵੀਂ ਦਿੱਲੀ ਦਾ ਦੌਰਾ ਕੀਤਾ। ਇਹ ਪਿਛਲੇ ਅੱਠ ਸਾਲਾਂ ਵਿੱਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਪਹਿਲਾ ਭਾਰਤ ਦੌਰਾ ਸੀ। ਇਸੇ ਦੌਰਾਨ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਸਨ। ਇਨ੍ਹਾਂ ਵਿੱਚ ਭਾਰਤ ਨੂੰ ਪਰਮਾਣੂ ਊਰਜਾ ਉਤਪਾਦਨ ਲਈ ਲਗਭਗ 22 ਮਿਲੀਅਨ ਪਾਊਂਡ ਯੂਰੇਨੀਅਮ ਸਪਲਾਈ ਕਰਨ ਸਬੰਧੀ 2.6 ਬਿਲੀਅਨ ਡਾਲਰ ਦਾ ਸਮਝੌਤਾ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ 5.5 ਬਿਲੀਅਨ ਡਾਲਰ ਤੋਂ ਵੱਧ ਮੁੱਲ ਦੇ 10 ਹੋਰ ਵਪਾਰਕ ਸਮਝੌਤੇ ਵੀ ਕੀਤੇ ਗਏ।

 

RELATED ARTICLES
POPULAR POSTS