25.6 C
Toronto
Tuesday, July 14, 2026
spot_img
Homeਹਫ਼ਤਾਵਾਰੀ ਫੇਰੀਮਾਰਕ ਕਾਰਨੀ ਅਤੇ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਹੋਈ ਮੀਟਿੰਗ

ਮਾਰਕ ਕਾਰਨੀ ਅਤੇ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਹੋਈ ਮੀਟਿੰਗ

ਮਾਰਕ ਕਾਰਨੀ ਨੇ ਭਾਰਤ-ਕੈਨੇਡਾ ਮੁਕਤ ਵਪਾਰ ਸਮਝੌਤੇ ਨੂੰ ਦੱਸਿਆ ਵੱਡਾ ਮੋੜ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਓਟਵਾ ਵਿਚ ਮੀਟਿੰਗ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਇਸ ਸੰਭਾਵੀ ਸਮਝੌਤੇ ਨੂੰ ਕੈਨੇਡਾ ਦੇ ਵਪਾਰ ਅਤੇ ਕਰਮਚਾਰੀਆਂ ਲਈ ਇਕ ਵੱਡਾ ਬਦਲਾਅ ਕਰਾਰ ਦਿੱਤਾ।
ਪੀਐਮ ਮਾਰਕ ਕਾਰਨੀ ਨੇ ਸ਼ੋਸ਼ਲ ਮੀਡੀਆ ‘ਤੇ ਕੀਤੀ ਇਕ ਪੋਸਟ ਵਿੱਚ ਕਿਹਾ ਹੈ ਕਿ ਇਸ ਸਮਝੌਤੇ ਨਾਲ ਕੈਨੇਡਾ ਨੂੰ ਭਾਰਤ ਵਰਗੇ ਵਿਸ਼ਾਲ ਬਾਜ਼ਾਰ ਤੱਕ ਪਹੁੰਚ ਮਿਲੇਗੀ। ਉਨ੍ਹਾਂ ਨੇ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਦੌਰਾਨ ਊਰਜਾ, ਖੇਤੀਬਾੜੀ, ਤਕਨਾਲੋਜੀ ਅਤੇ ਸਿੱਖਿਆ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਕੀਤੀ। ਪਿਊਸ਼ ਗੋਇਲ ਤਿੰਨ ਦਿਨਾਂ ਦੇ ਕੈਨੇਡਾ ਦੌਰੇ ‘ਤੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦਾ ਟੀਚਾ ਇਸ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ 2030 ਤੱਕ ਦੋ-ਪੱਖੀ ਵਪਾਰ ਨੂੰ 17 ਅਰਬ ਡਾਲਰ ਤੋਂ ਵਧਾ ਕੇ 50 ਅਰਬ ਡਾਲਰ ਤੱਕ ਲੈ ਜਾਣਾ ਚਾਹੁੰਦੇ ਹਨ। ਗੋਇਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦੌਰੇ ਦੌਰਾਨ ਭਾਰਤ ਤੋਂ 112 ਕੰਪਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਕੈਨੇਡਾ ਪਹੁੰਚਿਆ ਹੈ। ਇਸ ਵਿੱਚ ਊਰਜਾ, ਦਵਾਈ ਨਿਰਮਾਣ, ਤਕਨਾਲੋਜੀ, ਵਾਹਨ ਉਦਯੋਗ ਅਤੇ ਖੇਤੀਬਾੜੀ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਸ਼ਾਮਿਲ ਹਨ।

 

RELATED ARTICLES
POPULAR POSTS