-12.1 C
Toronto
Thursday, January 29, 2026
spot_img
Homeਹਫ਼ਤਾਵਾਰੀ ਫੇਰੀਭਾਰਤ 'ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਹੋਵੇਗੀ ਫਾਂਸੀ

ਭਾਰਤ ‘ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਹੋਵੇਗੀ ਫਾਂਸੀ

ਆਰੋਪੀ ਸ਼ਬਨਮ ਦੇ ਨਾਮ ਤੋਂ ਇੰਨੀ ਨਫ਼ਰਤ, ਕੋਈ ਆਪਣੀ ਬੇਟੀ ਦਾ ਨਾਮ ਨਹੀਂ ਰੱਖਦਾ ਸ਼ਬਨਮ
ਲਖਨਊ : ਉਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ‘ਚ 13 ਸਾਲ ਪਹਿਲਾਂ ਰੂਹ ਕੰਬਾ ਦੇਣ ਵਾਲੇ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਵਾਲੀ ਸ਼ਬਨਮ ਅਤੇ ਉਸਦੇ ਪ੍ਰੇਮੀ ਸਲੀਮ ਨੂੰ ਇਕੱਠੇ ਫਾਂਸੀ ‘ਤੇ ਲਟਕਾਇਆ ਜਾਵੇਗਾ। ਅਪ੍ਰੈਲ 2008 ‘ਚ ਹੋਏ ਹੱਤਿਆਕਾਂਡ ਨੂੰ ਲੈ ਕੇ ਟ੍ਰਾਇਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਫਾਂਸੀ ਦੀ ਸਜ਼ਾ ‘ਤੇ ਮੋਹਰ ਲਗਾ ਚੁੱਕੇ ਹਨ।
ਸ਼ਬਨਮ ਨੇ ਰਾਸ਼ਟਰਪਤੀ ਤੋਂ ਦਇਆ ਦੀ ਭੀਖ ਮੰਗੀ ਸੀ, ਜਿਸ ਨੂੰ ਰਾਸ਼ਟਰਪਤੀ ਨੇ 15 ਫਰਵਰੀ ਨੂੰ ਠੁਕਰਾ ਦਿੱਤਾ। ਇਹੀ ਕਾਰਨ ਹੈ ਕਿ ਅਜ਼ਾਦੀ ਤੋਂ ਬਾਅਦ ਸ਼ਬਨਮ ਪਹਿਲੀ ਅਜਿਹੀ ਮਹਿਲਾ ਹੋਵੇਗੀ ਜਿਸ ਨੂੰ ਮਥੁਰਾ ਜ਼ਿਲ੍ਹਾ ਜੇਲ੍ਹ ਸਥਿਤ ਇਕਲੌਤੇ ਮਹਿਲਾ ਫਾਂਸੀਘਰ ‘ਚ ਫਾਂਸੀ ਦਿੱਤੀ ਜਾਵੇਗੀ। ਮਥੁਰਾ ਜੇਲ੍ਹ 1866 ‘ਚ ਬਣੀ ਸੀ, ਉਦੋਂ ਇਥੇ ਮਹਿਲਾ ਫਾਂਸੀਘਰ ਬਣਾਇਆ ਗਿਆ ਸੀ। ਇਸ ‘ਚ ਕਿਸੇ ਮਹਿਲਾ ਨੂੰ ਮੌਤ ਦੀ ਸਜ਼ਾ ਦੇਣ ਦਾ ਵੀ ਇਹ ਪਹਿਲਾ ਕੇਸ ਹੈ। ਜੇਲ੍ਹ ਮੁਖੀ ਸ਼ੈਲੇਂਦਰ ਮੈਤਰੇ ਨੇ ਦੱਸਿਆ ਕਿ ਰਹਿਮ ਦੀ ਅਪੀਲ ਠੁਕਰਾਏ ਜਾਣ ਤੋਂ ਬਾਅਦ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਫਾਂਸੀ ਲਈ ਦੋ ਰੱਸੀਆਂ ਬਿਹਾਰ ਦੇ ਬਕਸਰ ਤੋਂ ਮੰਗਵਾਈਆਂ ਗਈਆਂ ਹਨ। ਅਦਾਲਤ ਤੋਂ ਤਰੀਕ ਤਹਿ ਹੁੰਦੇ ਹੀ ਫਾਂਸੀਘਰ ‘ਚ ਟ੍ਰਾਇਲ ਕਰਵਾਇਆ ਜਾਵੇਗਾ।
ਜੇਲ੍ਹ ਪ੍ਰਸ਼ਾਸਨ ਨੇ ਮੇਰਠ ਦੇ ਜੱਲਾਦ ਪਵਨ ਕੁਮਾਰ ਨੂੰ ਬੁਲਾ ਕੇ ਫਾਂਸੀਘਰ ਦਾ ਨਿਰੀਖਣ ਕਰਵਾ ਲਿਆ ਸੀ। ਨਿਰਭਯ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾ ਚੁੱਕੇ ਪਵਨ ਨੇ ਦੱਸਿਆ ਕਿ ਮਥੁਰਾ ਜੇਲ੍ਹ ‘ਚ ਫਾਂਸੀ ਦਾ ਤਖਤਾ ਟੁੱਟਿਆ ਹੋਇਆ ਸੀ, ਉਸ ਨੂੰ ਬਦਲਵਾ ਦਿੱਤਾ ਗਿਆ ਹੈ। ਲੀਵਰ ਵੀ ਜਾਮ ਹੋ ਚੁੱਕਿਆ ਸੀ, ਉਸ ਨੂੰ ਠੀਕ ਕਰਵਾ ਲਿਆ ਗਿਆ ਹੈ। ਸ਼ਬਨਮ ਤੋਂ ਪਿੰਡ ਵਾਸੀ ਇੰਨੀ ਨਫ਼ਰਤ ਕਰਦੇ ਹਨ ਕਿ ਬਾਵਨਖੇੜੀ ‘ਚ ਇਸ ਹੱਤਿਆਕਾਂਡ ਤੋਂ ਬਾਅਦ ਪਿੰਡ ‘ਚ ਕਿਸੇ ਬੱਚੀ ਦਾ ਨਾਮ ਸ਼ਬਨਮ ਨਹੀਂ ਰੱਖਿਆ ਗਿਆ। ਸ਼ਬਨਮ ਇਕ ਬੱਚੇ ਦੀ ਮਾਂ ਵੀ ਹੈ। ਜਦੋਂ ਸ਼ਬਨਮ ਨੇ ਸਮੂਹਿਕ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਸੀ ਉਸ ਸਮੇਂ ਉਹ ਦੋ ਮਹੀਨੇ ਦੀ ਗਰਭਵਤੀ ਸੀ। 7 ਸਾਲ ਤੱਕ ਜੇਲ੍ਹ ‘ਚ ਮਾਂ ਦੇ ਨਾਲ ਰਹਿਣ ਤੋਂ ਬਾਅਦ ਬੇਟਾ ਤਾਜ ਮੁਹੰਮਦ ਹੁਣ 12 ਸਾਲ ਦਾ ਹੋ ਗਿਆ ਹੈ। ਉਸ ਦੀ ਦੇਖਭਾਲ ਇਕ ਪਰਿਵਾਰ ਕਰ ਰਿਹਾ ਹੈ।

RELATED ARTICLES
POPULAR POSTS