10.3 C
Toronto
Tuesday, October 28, 2025
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਬਲਦੇਵ ਸਿੰਘ ਨੇ ਫੈਲਾਇਆ ਕਰੋਨਾ

ਪੰਜਾਬ ‘ਚ ਬਲਦੇਵ ਸਿੰਘ ਨੇ ਫੈਲਾਇਆ ਕਰੋਨਾ

ਜਲੰਧਰ : ਪੰਜਾਬ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 34 ਹੋ ਗਈ ਹੈ ਜਿਨ੍ਹਾਂ ‘ਚੋਂ 23 ਵਿਅਕਤੀਆਂ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਸੰਪਰਕ ਵਿਚ ਆਉਣ ਨਾਲ ਕਰੋਨਾ ਹੋਇਆ ਹੈ। ਬਲਦੇਵ ਸਿੰਘ ਦੀ ਲੰਘੇ ਦਿਨੀਂ ਕਰੋਨਾ ਕਾਰਨ ਮੌਤ ਹੋ ਗਈ। ਇਸ ਦੇ ਚਲਦਿਆਂ ਹੀ ਪਿੰਡ ਪਠਲਾਵਾ ‘ਚ ਕਰੋਨਾ ਵਾਇਰਸ ਦਾ ਇਕ ਹੋਰ ਪਾਜੇਟਿਕ ਕੇਸ ਸਾਹਮਣੇ ਆਇਆ ਜਿਸ ਦੀ ਪਹਿਚਾਣ ਪ੍ਰੀਤਮ ਕੌਰ ਵਜੋਂ ਹੋਈ। ਇਸ ਦੇ ਨਾਲ ਵੀਰਵਾਰ ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਸਥਿਤ ਨਿਜਾਤਮ ਨਗਰ ‘ਚ 62 ਸਾਲਾ ਔਰਤ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਖ਼ਬਰ ਮਿਲੀ ਹੈ। ਇੰਝ ਹੁਣ ਪੰਜਾਬ ‘ਚ ਕੋਰੋਨਾ-ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ 70 ਫੀਸਦੀ ਕਰੋਨਾ ਪੀੜਤ ਮਰੀਜ਼ ਬਲਦੇਵ ਸਿੰਘ ਦੀ ਬਦੌਲਤ ਹੀ ਮਰੀਜ਼ ਬਣੇ ਹਨ। ਇਨ੍ਹਾਂ 34 ਵਿਚੋਂ 23 ਵਿਅਕਤੀਆਂ ਨੂੰ ਬਲਦੇਵ ਸਿੰਘ ਤੋਂ ਹੀ ਕਰੋਨਾ ਹੋਇਆ ਸੀ ਜਿਨ੍ਹਾਂ ਵਿਚੋਂ 18 ਉਸਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ ਹੀ ਹਨ ਜੋ ਜ਼ਿਆਦਾਤਰ ਬੰਗਾ, ਫਿਲੌਰ ਖੇਤਰ ਨਾ ਸਬੰਧਤ ਹਨ।

RELATED ARTICLES
POPULAR POSTS