8.1 C
Toronto
Thursday, October 30, 2025
spot_img
Homeਹਫ਼ਤਾਵਾਰੀ ਫੇਰੀਆਸਟਰੇਲੀਆ 'ਚ ਪੰਜਾਬੀ ਭਾਸ਼ਾ ਦਾ ਵਧਿਆ ਮਾਣ

ਆਸਟਰੇਲੀਆ ‘ਚ ਪੰਜਾਬੀ ਭਾਸ਼ਾ ਦਾ ਵਧਿਆ ਮਾਣ

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ ਹੁਣ ਪੜ੍ਹਾਈ ਜਾਵੇਗੀ ਪੰਜਾਬੀ
ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ‘ਚ ਪੰਜਾਬੀ ਪੜ੍ਹ ਸਕਣਗੇ
ਮੈਲਬਰਨ : ਆਸਟਰੇਲੀਆ ਵਿਚ ਵੀ ਹੁਣ ਪੰਜਾਬੀ ਭਾਸ਼ਾ ਦਾ ਮਾਣ ਵਧਿਆ ਹੈ। ਇਸੇ ਦੌਰਾਨ ਪੱਛਮੀ ਆਸਟਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ‘ਚ ਪੰਜਾਬੀ ਪੜ੍ਹ ਸਕਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਪੰਜਾਬੀ ਪਾਠਕ੍ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ 2024 ਤੋਂ ਇੱਥੋਂ ਦੇ ਬੱਚੇ ਪੰਜਾਬੀ ਪੜ੍ਹ ਸਕਣਗੇ। ਸਰਕਾਰ ਨੇ ਇਸ ਸੂਬੇ ਦੇ ਬੱਚਿਆਂ ਲਈ ਤੀਜੀ ਤੋਂ ਅੱਠਵੀਂ ਤੱਕ ਆਪਣੀ ਚੋਣਵੀਂ ਭਾਸ਼ਾ ਸਿੱਖਣੀ ਲਾਜ਼ਮੀ ਕੀਤੀ ਹੈ। ਸੂਬੇ ਨੇ ਕੁੱਝ ਸਮਾਂ ਪਹਿਲਾਂ ਸਿੱਖ ਇਤਿਹਾਸ ਨੂੰ ਪੰਜਵੀਂ, ਅੱਠਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਲਈ ਹਿਊਮੈਨਿਟੀਜ਼ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ‘ਚ ਸ਼ਾਮਲ ਕਰਵਾਇਆ ਸੀ। ਧਿਆਨ ਰਹੇ ਕਿ ਸੂਬੇ ‘ਚ ਪਿਛਲੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20,613 ਦੇ ਕਰੀਬ ਸੀ ਜਦਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 11 ਹਜ਼ਾਰ ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 10 ਹਜ਼ਾਰ ਦਰਜ ਕੀਤੀ ਗਈ ਸੀ।

 

RELATED ARTICLES
POPULAR POSTS