-10.4 C
Toronto
Saturday, January 31, 2026
spot_img
Homeਹਫ਼ਤਾਵਾਰੀ ਫੇਰੀਮੁਹੰਮਦ ਸਦੀਕ ਨੇ 'ਭਾਰਤ ਜੋੜੋ' ਗੀਤ ਕੀਤਾ ਰਿਲੀਜ਼

ਮੁਹੰਮਦ ਸਦੀਕ ਨੇ ‘ਭਾਰਤ ਜੋੜੋ’ ਗੀਤ ਕੀਤਾ ਰਿਲੀਜ਼

ਚੰਡੀਗੜ੍ਹ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਅਤੇ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਨੇ ‘ਭਾਰਤ ਜੋੜੋ’ ਨਾਮੀ ਇਕ ਗੀਤ ਰਿਲੀਜ਼ ਕੀਤਾ ਹੈ। ਇਹ ਗੀਤ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਕੀਤਾ। ਇਸ ਗੀਤ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਤਾਰੀਫ਼ ਕੀਤੀ ਅਤੇ ਇਸ ਗੀਤ ਨੂੰ ਸ਼ੇਅਰ ਵੀ ਕੀਤਾ। ਮੁਹੰਮਦ ਸਦੀਕ ਵੱਲੋਂ ਗਾਇਆ ਗਿਆ ਇਹ ਗੀਤ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਸੰਸਦ ਮੈਂਬਰ ਨੇ ਆਪਣੇ ਗੀਤ ਰਾਹੀਂ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਆਖੀ ਹੈ। ਗੀਤ ਦੇ ਬੋਲਾਂ ‘ਚ ਦੇਸ਼ ‘ਚੋਂ ਨਫ਼ਰਤ ਅਤੇ ਧਰਮ ਦੀ ਰਾਜਨੀਤੀ ਨੂੰ ਖਤਮ ਕਰਕੇ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਗਈ ਹੈ। ਗੀਤ ਨੂੰ ਸੁਣਨ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਗੀਤ ਦੇ ਹੱਕ ਵਿਚ ਚੰਗੇ ਕੁਮੈਂਟ ਕੀਤੇ ਜਾ ਰਹੇ ਹਨ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਹਰਿਆਣਾ ‘ਚੋਂ ਹੁੰਦੀ ਹੋਈ 11 ਜਨਵਰੀ ਨੂੰ ਪੰਜਾਬ ਵਿਚ ਦਾਖਲ ਹੋਵੇਗੀ। ਪੰਜਾਬ ਕਾਂਗਰਸ ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਪੱਬਾਂ ਭਾਰ ਹੈ ਅਤੇ ਉਨ੍ਹਾਂ ਦੇ ਸਵਾਗਤ ਲਈ ਥਾਂ-ਥਾਂ ‘ਤੇ ਵੱਡੇ-ਵੱਡੇ ਹੋਰਡਿੰਗ ਅਤੇ ਬੈਨਰ ਲਗਾਏ ਜਾ ਰਹੇ ਹਨ। ਇਹ ਯਾਤਰਾ ਪੰਜਾਬ ਤੋਂ ਹੁੰਦੀ ਹੋਈ ਜੰਮੂ-ਕਸ਼ਮੀਰ ਪਹੁੰਚ ਕੇ ਸੰਪੰਨ ਹੋਵੇਗੀ।

 

RELATED ARTICLES
POPULAR POSTS